ਨਵੀਂ ਦਿੱਲੀ - ਆਰਬੀਆਈ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੈਂਗਲੁਰੂ ਸਥਿਤ ਕਰਨਾਟਕ ਰਾਜ ਸਹਿਕਾਰੀ ਐਪੈਕਸ ਬੈਂਕ 'ਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਉਸ ਨੂੰ ਹਾਊਸਿੰਗ ਫਾਇਨਾਂਸ ਨਾਲ ਸਬੰਧਤ ਬੈਂਕਿੰਗ ਵਿਵਸਥਾਵਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਅਣਅਧਿਕਾਰਤ ਇਲੈਕਟ੍ਰਾਨਿਕ ਬੈਂਕਿੰਗ ਲੈਣ-ਦੇਣ 'ਚ ਗਾਹਕਾਂ ਦੇ ਹਿੱਤਾਂ ਦਾ ਧਿਆਨ ਨਾ ਰੱਖਣ 'ਤੇ ਠਾਣੇ ਭਾਰਤ ਸਹਿਕਾਰੀ ਬੈਂਕ ਲਿਮਟਿਡ 'ਤੇ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
RBI ਨੇ ਝਾਂਸੀ ਸਥਿਤ ਰਾਣੀ ਲਕਸ਼ਮੀਬਾਈ ਅਰਬਨ ਕੋਆਪਰੇਟਿਵ ਬੈਂਕ 'ਤੇ 5 ਲੱਖ ਰੁਪਏ, ਤਾਮਿਲਨਾਡੂ ਦੇ ਤੰਜੌਰ 'ਚ ਨਿਕਲਸਨ ਕੋਆਪਰੇਟਿਵ ਟਾਊਨ ਬੈਂਕ 'ਤੇ 2 ਲੱਖ ਰੁਪਏ ਅਤੇ ਰੁੜਕੇਲਾ ਸਥਿਤ ਅਰਬਨ ਕੋਆਪਰੇਟਿਵ ਬੈਂਕ 'ਤੇ 10,000 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਇਨ੍ਹਾਂ ਸਹਿਕਾਰੀ ਬੈਂਕਾਂ 'ਤੇ ਜੁਰਮਾਨਾ ਲਗਾਉਣ ਦਾ ਫੈਸਲਾ ਬੈਂਕਿੰਗ ਰੈਗੂਲੇਟਰ ਦੇ ਨਿਯਮਾਂ ਦੇ ਨਿਯਮਾਂ ਦੀ ਉਲੰਘਣਾ ਦੇ ਆਧਾਰ 'ਤੇ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼ 'ਚ ਪਹਿਲੀ ਵਾਰ 10 ਕਰੋੜ ਦੇ ਪਾਰ ਪਹੁੰਚੀ ਡੀਮੈਟ ਖਾਤਿਆਂ ਦੀ ਗਿਣਤੀ
NEXT STORY