ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਹੈ ਕਿ ਭਾਰਤ ਕ੍ਰਿਪਟੋਕਰੰਸੀ ਨੂੰ ਲੈ ਕੇ ਚੌਕਸ ਰੁੱਖ ਅਪਣਾਏ ਹੋਏ ਹੈ ਪਰ ਇਸ ਨਾਲ ਜੁੜੀਆਂ ਨਵੀਆਂ ਤਕਨਾਲੋਜੀਆਂ ਅਤੇ ਉਨ੍ਹਾਂ ਦੇ ਸੰਭਾਵੀ ਵਰਤੋਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਿੱਤੀ ਪ੍ਰਣਾਲੀ ਦੀ ਮੌਜੂਦਾ ਮਜ਼ਬੂਤੀ ਨੂੰ ਭਵਿੱਖ ਦੇ ਜੋਖਮਾਂ ਤੋਂ ਸੁਰੱਖਿਆ ਦੀ ਗਾਰੰਟੀ ਨਹੀਂ ਮੰਨਿਆ ਜਾ ਸਕਦਾ ਅਤੇ ਨਵੇਂ ਤਰ੍ਹਾਂ ਦੇ ਖਤਰਿਆਂ ਨਾਲ ਨਜਿੱਠਣ ਲਈ ਲਗਾਤਾਰ ਚੌਕਸੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਕੌਟਿਲਿਆ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਮਲਹੋਤਰਾ ਨੇ ਕਿਹਾ ਕਿ ਭਾਰਤ ਕ੍ਰਿਪਟੋ ਜਾਇਦਾਦਾਂ ਨਾਲ ਜੁੜੀ ਡਿਸਟ੍ਰੀਬਿਊਟਡ ਲੈਜਰ ਟੈਕਨਾਲੋਜੀ (DLT) ਅਤੇ ਟੋਕਨ ਵਿਵਸਥਾ ਵਰਗੀਆਂ ਤਕਨਾਲੋਜੀਆਂ ’ਚ ਨਵਾਚਾਰ ਦਾ ਸਮਰਥਨ ਕਰਦਾ ਹੈ। ਆਰ. ਬੀ. ਆਈ. ਇਨ੍ਹਾਂ ਤਕਨਾਲੋਜੀਆਂ ਦੀ ਵਰਤੋਂ ਕੇਂਦਰੀ ਬੈਂਕ ਦੇ ਅੰਦਰ ਅਤੇ ਸਰਕਾਰੀ-ਨਿੱਜੀ ਭਾਈਵਾਲੀ ਦੇ ਮਾਧਿਅਮ ਨਾਲ ਵੀ ਕਰ ਰਿਹਾ ਹੈ। ਹਾਲਾਂਕਿ, ਮੌਦਰਿਕ ਪ੍ਰਭੂਸੱਤਾ, ਮੌਦਰਿਕ ਨੀਤੀ ਅਤੇ ਪੂੰਜੀ ਪ੍ਰਵਾਹ ਨਾਲ ਜੁੜੀਆਂ ਚਿੰਤਾਵਾਂ ਦੇ ਕਾਰਨ ਕ੍ਰਿਪਟੋਕਰੰਸੀ ਦੇ ਪ੍ਰਤੀ ਚੌਕਸੀ ਵਰਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਉਨ੍ਹਾਂ ਕਿਹਾ ਕਿ ਕ੍ਰਿਪਟੋ ਨਾਲ ਜੁੜੀਆਂ ਮੁੱਖ ਚਿੰਤਾਵਾਂ ’ਚ ਮੁਦਰਾ ਦੀ ਇੱਕਰੂਪਤਾ ਅਤੇ ਮੌਦਰਿਕ ਨੀਤੀ ’ਤੇ ਸੰਭਾਵੀ ਪ੍ਰਭਾਵ ਸ਼ਾਮਲ ਹਨ। ਖਾਸਕਰ ਉਨ੍ਹਾਂ ਉੱਭਰਦੀਆਂ ਅਰਥਵਿਵਸਥਾਵਾਂ ਲਈ ਇਹ ਅਹਿਮ ਹੈ, ਜਿੱਥੇ ਪੂੰਜੀ ਪ੍ਰਵਾਹ ’ਤੇ ਕੁਝ ਪਾਬੰਦੀਆਂ ਲਾਗੂ ਹਨ। ਮਲਹੋਤਰਾ ਨੇ ਕਿਹਾ ਕਿ ਘਰੇਲੂ ਭੁਗਤਾਨ ਦੇ ਖੇਤਰ ’ਚ ਭਾਰਤ ਨੇ ਕਾਫੀ ਤਰੱਕੀ ਕੀਤੀ ਹੈ ਅਤੇ ਹੁਣ ਜ਼ਿਆਦਾ ਅਹਿਮ ਚੁਣੌਤੀ ਸੀਮਾ-ਪਾਰ ਭੁਗਤਾਨ ਦੀ ਹੈ। ਇਸ ਦੇ ਲਈ ਕੇਂਦਰੀ ਬੈਂਕ ਡਿਜੀਟਲ ਮੁਦਰਾ (ਸੀ. ਬੀ. ਡੀ. ਟੀ.) ਸਮੇਤ ਦੂਜੇ ਬਦਲਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਆਰ. ਬੀ. ਆਈ. ਗਵਰਨਰ ਨੇ ਵਿੱਤੀ ਸਥਿਰਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿੱਤੀ ਪ੍ਰਣਾਲੀ ਨੂੰ ਸਿਰਫ ਝਟਕਿਆਂ ਨੂੰ ਰੋਕਣ ਦੀ ਬਜਾਏ ਉਨ੍ਹਾਂ ਦੇ ਅਸਰ ਨੂੰ ਸਹਿਣ ਅਤੇ ਸੀਮਤ ਕਰਨ ’ਚ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਦੇ ਮਜ਼ਬੂਤ ਬਹੀ-ਖਾਤਿਆਂ ਨਾਲ ਵਿੱਤੀ ਪ੍ਰਣਾਲੀ ਮਜ਼ਬੂਤ ਬਣੀ ਹੋਈ ਹੈ, ਪਰ ਅੱਜ ਦੀ ਮਜ਼ਬੂਤੀ ਨੂੰ ਕੱਲ ਦੀ ਸੁਰੱਖਿਆ ਨਹੀਂ ਮੰਨਿਆ ਜਾ ਸਕਦਾ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਮਲਹੋਤਰਾ ਨੇ ਕਿਹਾ ਕਿ ਅਗਲਾ ਵਿੱਤੀ ਸੰਕਟ ਜ਼ਰੂਰੀ ਨਹੀਂ ਕਿ ਕਿਸੇ ਬੈਂਕ ਜਾਂ ਵਿੱਤੀ ਖੇਤਰ ਦੇ ਅੰਦਰੋਂ ਹੀ ਸ਼ੁਰੂ ਹੋਵੇ। ਗਲੋਬਲ ਘਟਨਾਵਾਂ, ਸਾਈਬਰ ਹਮਲੇ ਜਾਂ ਤਕਨੀਕੀ ਅਸਫਲਤਾਵਾਂ ਵੀ ਵਿੱਤੀ ਪ੍ਰਣਾਲੀ ’ਚ ਜੋਖਮ ਪੈਦਾ ਕਰ ਸਕਦੀਆਂ ਹਨ ਅਤੇ ਇਨ੍ਹਾਂ ਦੇ ਪ੍ਰਭਾਵ ਕਈ ਮਾਧਿਅਮਾਂ ਤੋਂ ਇੱਕ ਖੇਤਰ ਤੋਂ ਦੂਜੇ ਖੇਤਰ ਤੱਕ ਪਹੁੰਚ ਸਕਦੇ ਹਨ। ਉਨ੍ਹਾਂ ਵਿੱਤੀ ਨੈੱਟਵਰਕ ਦੀ ਆਪਸੀ ਨਿਰਭਰਤਾ ਅਤੇ ਸੰਕਟ ਦੇ ਫੈਲਣ ਦੇ ਰਾਹਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਵੱਧ ਵਿਸਥਾਰਤ ਅੰਕੜਿਆਂ ਅਤੇ ਮਜ਼ਬੂਤ ਨਿਗਰਾਨੀ ਵਿਵਸਥਾ ਦੀ ਲੋੜ ਦੱਸੀ।
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਮਲਹੋਤਰਾ ਨੇ ਕਿਹਾ ਕਿ ਵਿੱਤੀ ਮਜ਼ਬੂਤੀ ਪੂਰੇ ਤੰਤਰ ’ਚ ਹੋਣੀ ਚਾਹੀਦੀ ਹੈ। ਇਸ ਦੇ ਲਈ ਬੈਂਕਾਂ ਦੇ ਨਾਲ ਐੱਨ. ਬੀ. ਐੱਫ. ਸੀ., ਵਿੱਤੀ ਬਾਜ਼ਾਰਾਂ, ਭੁਗਤਾਨ ਪ੍ਰਣਾਲੀਆਂ, ਤਕਨਾਲੋਜੀ ਢਾਂਚਾ ਪ੍ਰਦਾਤਾਵਾਂ, ਅਹਿਮ ਤੀਜੀਆਂ ਧਿਰਾਂ ਅਤੇ ਸੀਮਾ-ਪਾਰ ਵਿੱਤੀ ਨੈੱਟਵਰਕਾਂ ਦੀ ਵੀ ਨਿਗਰਾਨੀ ਅਤੇ ਮਜ਼ਬੂਤੀ ਜ਼ਰੂਰੀ ਹੈ। ਉਨ੍ਹਾਂ ਗਲੋਬਲ ਸਰਕਾਰੀ ਕਰਜ਼ੇ ਅਤੇ ਬਾਂਡ ’ਤੇ ਵਧਦੀ ਪ੍ਰਤੀਫਲ ਦਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਮੁਤਾਬਕ ਸਰਕਾਰ ਅਤੇ ਨਿੱਜੀ ਖੇਤਰ ਦਾ ਖਰਚ ਵਧ ਰਿਹਾ ਹੈ, ਜਿਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਜੁੜਿਆ ਨਿਵੇਸ਼ ਵੀ ਸ਼ਾਮਲ ਹੈ। ਸੀਮਤ ਉਪਲਬਧ ਧਨ ਦੇ ਵਿਚਕਾਰ ਵਧਦਾ ਖਰਚ ਬਾਂਡ ਪ੍ਰਤੀਫਲ ਅਤੇ ਕਰਜ਼ੇ ਦੀ ਸਥਿਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਮਲਹੋਤਰਾ ਨੇ ਕਿਹਾ ਕਿ ਆਰ. ਬੀ. ਆਈ. ਦੀ ਮੌਦਰਿਕ ਨੀਤੀ ਦਾ ਮੁੱਖ ਧਿਆਨ ਘਰੇਲੂ ਆਰਥਿਕ ਵਾਧੇ ਅਤੇ ਮੁਦਰਾਸਫੀਤੀ ’ਤੇ ਰਹਿੰਦਾ ਹੈ, ਹਾਲਾਂਕਿ ਗਲੋਬਲ ਵਿਆਜ ਦਰਾਂ ਦਾ ਭਾਰਤ ਦੀ ਵਾਸਤਵਿਕ ਵਿਆਜ ਦਰਾਂ ਸਮੇਤ ਹੋਰ ਆਰਥਿਕ ਹਾਲਤਾਂ ’ਤੇ ਵੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸੋਨਾਲੀਕਾ ਨੇ 6 ਮਹੀਨਿਆਂ ’ਚ ਪਾਰ ਕੀਤਾ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ
NEXT STORY