ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਕੇਂਦਰੀ ਬੈਂਕ ਸਾਵਧਾਨੀ ਨਾਲ ਅੱਗੇ ਵੱਧ ਰਿਹਾ ਹੈ ਪਰ ਹੌਸਲਾ ਦਿਖਾਉਣ ਦੀ ਲੋੜ ਕਾਰਨ ਹਾਲ ਹੀ ’ਚ ਬੈਂਕਾਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ ’ਚ ਢਿੱਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ ਇੱਥੇ ਆਯੋਜਿਤ ਪ੍ਰੋਗਰਾਮ ’ਚ ਮਲਹੋਤਰਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੈਂਕਾਂ ’ਤੇ ਵਧ ਜ਼ਿੰਮੇਵਾਰੀਆਂ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਅਤੇ ਕਾਰਗੁਜ਼ਾਰੀ ਕਾਰਨ ਹਨ। ਕੇਂਦਰੀ ਬੈਂਕ ਕੋਲ ਕਿਸੇ ਵੀ ਗਲਤ ਵਿਵਹਾਰ ’ਤੇ ਰੋਕ ਲਾਉਣ ਲਈ ਲੋੜੀਂਦੇ ਸਾਧਨ ਮੌਜੂਦ ਹਨ।
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਉਨ੍ਹਾਂ ਕਿਹਾ ਕਿ ਆਰ. ਬੀ. ਆਈ. ਸੂਖਮ ਪ੍ਰਬੰਧਨ ਨਹੀਂ ਕਰਨਾ ਚਾਹੁੰਦਾ ਹੈ। ਕੋਈ ਵੀ ਰੈਗੂਲੇਟਰੀ ‘ਬੋਰਡਰੂਮ’ ਦੇ ਫੈਸਲੇ ਦੀ ਜਗ੍ਹਾ ਨਹੀਂ ਲੈ ਸਕਦੀ ਹੈ ਅਤੇ ਨਾ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ। ਹਰ ਮਾਮਲੇ ਨੂੰ ਰੈਗੂਲੇਟਰੀ ਸੰਸਥਾ ਵੱਲੋਂ ਯੋਗਤਾ ਦੇ ਆਧਾਰ ’ਤੇ ਦੇਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਆਰ. ਬੀ. ਆਈ. ਨੇ ਪਿਛਲੇ ਮਹੀਨੇ ਕਈ ਉਪਾਵਾਂ ਦਾ ਐਲਾਨ ਕੀਤਾ ਸੀ, ਜਿਸ ’ਚ ਬੈਂਕਾਂ ਨੂੰ ਘਰੇਲੂ ਐਕਵਾਇਰਜ਼ ਲਈ ਪੈਸਾ ਮੁਹੱਈਆ ਕਰਵਾਉਣਾ ਅਤੇ ਰੀਅਲ ਅਸਟੇਟ ਖੇਤਰ ਲਈ ਵਿਦੇਸ਼ੀ ਕਰਜ਼ਾ ਲੈਣ ਦੀ ਆਗਿਆ ਦੇਣਾ ਸ਼ਾਮਲ ਹੈ।
ਮਲਹੋਤਰਾ ਨੇ ਇਨ੍ਹਾਂ ਕਦਮਾਂ ਦੇ ਪਿਛੋਕੜ ਦਾ ਤਰਕ ਸਪੱਸ਼ਟ ਕਰਦੇ ਹੋਏ ਕਿਹਾ,‘‘ਜਦੋਂ ਕਿ ਅਸੀਂ ਸਾਵਧਾਨੀ ਨਾਲ ਅੱਗੇ ਵੱਧ ਰਹੇ ਹਾਂ, ਸਾਨੂੰ ਹੌਸਲਾ ਵੀ ਦਿਖਾਉਣਾ ਹੋਵੇਗਾ।” ਗਵਰਨਰ ਨੇ ਕਿਹਾ ਕਿ ਛੋਟੀ ਮਿਆਦ ਵਾਲੇ ਵਾਧੇ ਪਿੱਛੇ ਭੱਜਦੇ ਹੋਏ ਵਿੱਤੀ ਸਥਿਰਤਾ ਨਾਲ ਸਮਝੌਤਾ ਕਰਨ ਨਾਲ ਵਾਧੇ ’ਤੇ ਲੰਮੀ ਮਿਆਦ ਦਾ ਅਸਰ ਹੋਵੇਗਾ, ਜਿਸ ਨਾਲ ਲਾਗਤ ਵਧ ਸਕਦੀ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1000 ਦਾ ਨੋਟ ਭੁੱਲੇ, 2000 ਦਾ ਦੌਰ ਹੋਇਆ ਖ਼ਤਮ, ਦੇਸ਼ ਵਾਸੀਆਂ ਨੂੰ ਅੱਜ ਵੀ ਯਾਦ ਹੈ 8 ਨਵੰਬਰ ਦੀ ਉਹ ਰਾਤ
NEXT STORY