ਨਵੀਂ ਦਿੱਲੀ— ਨਵੇਂ ਸਾਲ 'ਚ ਕਾਰ ਜਾਂ ਘਰ ਖਰੀਦਣ ਵਾਲਿਆਂ ਨੂੰ ਬੈਂਕ ਵੱਲੋਂ ਸਸਤੇ ਲੋਨ ਦਾ ਤੋਹਫਾ ਦਿੱਤਾ ਜਾ ਸਕਦਾ ਹੈ। ਇਕ ਰਿਪੋਰਟ ਮੁਤਾਬਕ ਦਸੰਬਰ 'ਚ ਰਿਜ਼ਰਵ ਬੈਂਕ ਦੀ ਹੋਣ ਵਾਲੀ ਕਰੰਸੀ ਸਮੀਖਿਆ ਨੀਤੀ ਬੈਠਕ 'ਚ ਨੀਤੀਗਤ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕੀਤੀ ਜਾ ਸਕਦੀ ਹੈ। ਇਸ ਨਾਲ ਬੈਂਕਾਂ ਵੱਲੋਂ ਕਰਜ਼ਾ ਸਸਤਾ ਕਰਨਾ ਸੌਖਾ ਹੋ ਜਾਂਦਾ ਹੈ। ਮੌਜੂਦਾ ਸਮੇਂ ਰੈਪੋ ਰੇਟ 6 ਫੀਸਦੀ ਅਤੇ ਰਿਵਰਸ ਰੈਪੋ ਰੇਟ 5.75 ਫੀਸਦੀ ਹੈ। ਹਾਲ ਹੀ 'ਚ ਹੋਈ ਕਰੰਸੀ ਨੀਤੀ ਸਮੀਖਿਆ 'ਚ ਰਿਜ਼ਰਵ ਬੈਂਕ ਨੇ ਇਨ੍ਹਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ, ਜਿਸ ਦਾ ਪ੍ਰਮੁੱਖ ਕਾਰਨ ਮਹਿੰਗਾਈ ਦਰ ਜ਼ਿਆਦਾ ਰਹਿਣਾ ਸੀ।
ਰਿਪੋਰਟ ਮੁਤਾਬਕ, ਸਤੰਬਰ 'ਚ ਮਹਿੰਗਾਈ ਦਰ ਸਥਿਰ ਰਹੀ ਹੈ ਅਤੇ ਅਕਤੂਬਰ 'ਚ ਵੀ ਮਹਿੰਗਾਈ ਦਰ 3.3 ਫੀਸਦੀ 'ਤੇ ਰਹਿਣ ਦਾ ਅੰਦਾਜ਼ਾ ਹੈ। ਲਿਹਾਜਾ ਰਿਜ਼ਰਵ ਬੈਂਕ ਨੀਤੀਗਤ ਦਰਾਂ 'ਚ ਕਟੌਤੀ ਕਰ ਸਕਦਾ ਹੈ। ਅਮਰੀਕੀ ਬੈਂਕ ਮੈਰਿਲ ਲਿੰਚ ਨੇ ਰਿਸਰਚ ਨੋਟ 'ਚ ਕਿਹਾ ਕਿ ਅਸੀਂ ਲਗਾਤਾਰ ਉਮੀਦ ਕਰ ਰਹੇ ਹਾਂ ਕਿ ਆਰ. ਬੀ. ਆਈ. ਪਾਲਿਸੀ ਕਮੇਟੀ 6 ਦਸੰਬਰ ਨੂੰ ਨੀਤੀਗਤ ਦਰਾਂ 'ਚ 25 ਆਧਾਰ ਅੰਕ ਦੀ ਕਟੌਤੀ ਕਰੇਗੀ। ਉਸ ਨੇ ਉਮੀਦ ਪ੍ਰਗਟ ਕੀਤੀ ਕਿ ਅਕਤੂਬਰ 'ਚ ਮਹਿੰਗਾਈ ਦਰ ਸੰਤਬਰ ਦੀ ਤਰ੍ਹਾਂ 3.3 ਫੀਸਦੀ 'ਤੇ ਸਥਿਰ ਰਹੇਗੀ। ਰਿਜ਼ਰਵ ਬੈਂਕ ਵੱਲੋਂ ਦਸੰਬਰ 'ਚ ਦਰਾਂ ਘੱਟ ਕੀਤੇ ਜਾਣ ਨਾਲ ਬੈਂਕ ਵੱਲੋਂ ਮਾਰਚ ਤੋਂ ਪਹਿਲਾਂ ਕਰਜ਼ਾ ਸਸਤਾ ਕੀਤਾ ਜਾ ਸਕਦਾ ਹੈ।
ਮੈਰਿਕੋ ਦਾ 185 ਕਰੋੜ ਦਾ ਮੁਨਾਫਾ
NEXT STORY