ਮੁੰਬਈ, (ਏਜੰਸੀਆਂ)— ਬੈਂਕਾਂ ਦਾ ਕਰਜ਼ਾ ਲੈਣਾ ਇਕ ਵਾਰ ਫਿਰ ਮਹਿੰਗਾ ਹੋ ਸਕਦਾ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ 4 ਅਕਤੂਬਰ ਦੀ ਨੀਤੀਗਤ ਸਮੀਖਿਆ ਵਿਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿਆਜ ਦਰਾਂ ਵਿਚ ਘੱਟੋ-ਘੱਟ 0.25 ਫੀਸਦੀ ਦਾ ਵਾਧਾ ਕਰ ਸਕਦਾ ਹੈ। ਹਾਲਾਂਕਿ ਅਗਸਤ ਵਿਚ ਮਹਿੰਗਾਈ ਦਰ 3.69 ਫੀਸਦੀ ਰਹੀ ਹੈ, ਜੋ ਆਰ. ਬੀ. ਆਈ. ਦੇ 4 ਫੀਸਦੀ ਦੇ ਟੀਚੇ ਤੋਂ ਘੱਟ ਹੈ ਪਰ ਡਾਲਰ ਦੇ ਮੁਕਾਬਲੇ ਰੁਪਿਆ 72 ਦੇ ਆਲੇ-ਦੁਆਲੇ ਹੀ ਘੁੰਮ ਰਿਹਾ ਹੈ।ਭਾਰਤੀ ਕਰੰਸੀ ਵਿਚ ਗਿਰਾਵਟ ਨੂੰ ਰੋਕਣ ਲਈ ਆਰ. ਬੀ. ਆਈ. ਇਹ ਕਦਮ ਚੁੱਕ ਸਕਦਾ ਹੈ। ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਧਾਉਣ ਨਾਲ ਸਾਰੇ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਜਾਣਗੇ ਅਤੇ ਨਾਲ ਹੀ ਈ. ਐੱਮ. ਈ. ਵੀ ਵਧ ਜਾਵੇਗੀ। ਮਾਹਰਾਂ ਮੁਤਾਬਕ, ਹਾਲ ਹੀ ਦੇ ਦਿਨਾਂ ਦੌਰਾਨ ਰੁਪਏ ਵਿਚ ਆਈ ਤੇਜ਼ ਗਿਰਾਵਟ ਕਾਰਨ ਵਿਆਜ ਦਰਾਂ ਵਧਣ ਦੇ ਆਸਾਰ ਹਨ। ਲੋਕਲ ਕਰੰਸੀ ਦੀ ਕੀਮਤ ਵਿਚ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਸਿਸਟਮ ਵਿਚ ਨਕਦੀ ਮਾਤਰਾ ਵਧ ਸਕਦੀ ਹੈ, ਜਿਸ ਨਾਲ ਮਹਿੰਗਾਈ ਵਧਣ ਦਾ ਡਰ ਹੈ। ਮਹਿੰਗਾਈ ਦਾ ਰਿਸਕ ਘਟ ਕਰਨ ਲਈ ਰਿਜ਼ਰਵ ਬੈਂਕ ਨੂੰ ਪਾਲਿਸੀ ਰੇਟ ਵਧਾਉਣੇ ਪੈ ਸਕਦੇ ਹਨ।
ਅਮਰੀਕਾ ਵਿਚ ਮਹਿੰਗਾ ਹੋਇਆ ਕਰਜ਼ਾ :
ਅਮਰੀਕਾ ਦੇ ਕੇਂਦਰੀ ਬੈਂਕ ਅਮਰੀਕੀ ਫੈਡਰਲ ਰਿਜ਼ਰਵ ਨੇ ਕਿਰਤ ਬਾਜ਼ਾਰ ਵਿਚ ਆਈ ਮਜ਼ਬੂਤੀ ਅਤੇ ਆਰਥਕ ਗਤੀਵਿਧੀਆਂ ਵਿਚ ਤੇਜ਼ੀ ਨਾਲ ਹੋ ਰਹੇ ਸੁਧਾਰਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਨੀਤੀਗਤ ਵਿਆਜ ਦਰਾਂ ਵਿਚ 0.25 ਫ਼ੀਸਦੀ ਦਾ ਵਾਧਾ ਕੀਤਾ ਹੈ। ਇਹ ਇਸ ਸਾਲ ਤੀਜੀ ਵਾਰ ਹੈ, ਜਦੋਂ ਫੈਡ ਨੇ ਵਿਆਜ ਦਰ ਵਿਚ 0.25 ਫੀਸਦੀ ਦਾ ਵਾਧਾ ਕੀਤਾ ਹੈ।ਸਮੂਹ ਸੁਤੰਤਰ ਬਾਜ਼ਾਰ ਕਮੇਟੀ (ਐੱਫ. ਓ. ਐੱਮ. ਸੀ.) ਦੀ 25 ਸਤੰਬਰ ਤੋਂ ਸ਼ੁਰੂ ਹੋਈ 2 ਦਿਨਾ ਬੈਠਕ ਤੋਂ ਬਾਅਦ ਜਾਰੀ ਬਿਆਨ ਵਿਚ ਫੈਡ ਨੇ ਦੱਸਿਆ ਕਿ ਕਮੇਟੀ ਨੇ ਨੀਤੀਗਤ ਦਰਾਂ 0.25 ਫ਼ੀਸਦੀ ਵਧਾ ਕੇ 2 ਤੋਂ 2.25 ਫ਼ੀਸਦੀ ਦੇ ਦਰਮਿਆਨ ਕਰਨ ਦਾ ਫੈਸਲਾ ਕੀਤਾ ਹੈ।
ਅਮਰੀਕਾ ਨੂੰ ਲਲਕਾਰਨ ਵਾਲੇ ਚੀਨ ਨੂੰ ਚੌਲ ਖੁਆਏਗਾ ਭਾਰਤ
NEXT STORY