ਵੈੱਬ ਡੈਸਕ- ਰਿਜ਼ਰਵ ਬੈਂਕ ਆਫ਼ ਇੰਡੀਆ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਆਰਬੀਆਈ ਸਿਵਲ ਅਤੇ ਇਲੈਕਟ੍ਰਿਕਲ ਬਰਾਂਚ 'ਚ ਜੂਨੀਅਰ ਇੰਜੀਨੀਅਰ ਨੂੰ ਭਰਤੀ ਕਰ ਰਿਹਾ ਹੈ। ਇਸ ਲਈ ਅਧਿਕਾਰਤ ਵੈੱਬਸਾਈਟ 'ਤੇ ਵਿਗਿਆਪਨ ਜਾਰੀ ਹੋ ਚੁੱਕਾ ਹੈ।
ਆਖਰੀ ਤਾਰੀਕ
ਉਮੀਦਵਾਰ 6 ਮਈ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਜੂਨੀਅਰ ਇੰਜੀਨੀਅਰ (ਸਿਵਲ)- ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 3 ਸਾਲ ਦਾ ਸਿਵਲ ਇੰਜੀਨੀਅਰ 'ਚ ਡਿਪਲੋਮਾ ਘੱਟੋ-ਘੱਟ 65 ਫੀਸਦੀ ਅੰਕ (ਐੱਸਸੀ/ਐੱਸਟੀ/ਪੀਡਬਲਿਊਬੀਡੀ ਲਈ 55 ਫੀਸਦੀ) ਜਾਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ 55 ਫੀਸਦੀ ਅੰਕ ਨਾਲ ਪੂਰੀ ਕੀਤੀ ਹੋਵੇ।
ਜੂਨੀਅਰ ਇੰਜੀਨੀਅਰ (ਇਲੈਕਟ੍ਰਿਕਲ)- ਮਾਨਤਾ ਪ੍ਰਾਪਤ ਕਾਲਜ ਤੋਂ ਘੱਟੋ-ਘੱਟ 3 ਸਾਲ ਦਾ ਡਿਪਲੋਮਾ ਇਲੈਕਟ੍ਰਿਕਲ ਜਾਂ ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕ ਇੰਜੀਨੀਅਰ 'ਚ 65 ਫੀਸਦੀ ਅੰਕਾਂ ਨਾਲ ਡਿਪਲੋਮਾ ਕੀਤਾ ਹੋਵੇ।
ਅਹੁਦਿਆਂ ਦਾ ਵੇਰਵਾ
ਕੁੱਲ 11 ਅਹੁਦੇ ਭਰੇ ਜਾਣਗੇ।
ਉਮਰ
ਉਮੀਦਵਾਰ ਦੀ 30 ਸਾਲ ਤੱਕ ਤੈਅ ਕੀਤੀ ਗਈ ਹੈ। ਉਮੀਦਵਾਰ ਦੀ ਜਨਮ ਤਰੀਕ 2 ਅਪ੍ਰੈਲ 1996 ਤੋਂ ਪਹਿਲੇ ਜਾਂ 1 ਅਪ੍ਰੈਲ 2006 ਤੋਂ ਬਾਅਦ ਦੀ ਨਹੀਂ ਹੋਣੀ ਚਾਹੀਦੀ।
ਤਨਖਾਹ
ਜੇਈ ਦੀ ਸ਼ੁਰੂਆਤੀ ਬੇਸਿਕ ਪੇ ਸੈਲਰੀ 47,700 ਰੁਪਏ ਮਹੀਨਾ ਪਰ ਇਸ 'ਚ ਹੋਰ ਭੱਤੇ ਵੀ ਜੁੜਗੇ। ਕੁੱਲ ਮਿਲਾ ਕੇ ਮੌਜੂਦਾ ਸਮੇਂ ਜੂਨੀਅਰ ਇੰਜੀਨੀਅਰ ਨੂੰ ਕਰੀਬ 91,309 ਰੁਪਏ ਮਹੀਨਾ ਤਨਖਾਹ ਮਿਲ ਰਹੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਅਨੋਖਾ ਵਿਆਹ: ਲਾੜਾ ਨਹੀਂ, ਲਾੜੀ ਲੈ ਕੇ ਆਈ ਬਰਾਤ ! ਵਿਦਾਈ ਵੇਲੇ ਧਾਹਾਂ ਮਾਰ ਰੋਇਆ 'ਜਵਾਈ'
NEXT STORY