ਬਿਜ਼ਨੈੱਸ ਡੈਸਕ : ਬੈਂਕ ਆਫ਼ ਬੜੌਦਾ (BoB) ਦੇ ਲੱਖਾਂ ਗਾਹਕਾਂ ਲਈ ਅਹਿਮ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਜਨਤਕ ਖੇਤਰ ਦੇ ਬੈਂਕ ਆਫ਼ ਬੜੌਦਾ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਮੋਬਾਇਲ ਐਪ 'BoB ਵਰਲਡ' 'ਤੇ ਨਵੇਂ ਗਾਹਕਾਂ ਨੂੰ ਜੋੜਨ ਤੋਂ ਰੋਕ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਨਵੇਂ ਗਾਹਕ BoB ਦੀ ਇਸ ਐਪ 'ਤੇ ਨਹੀਂ ਜੁੜ ਸਕਣਗੇ। ਹਾਲਾਂਕਿ, ਇਸ ਦਾ ਬੈਂਕ ਆਫ਼ ਬੜੌਦਾ ਦੇ ਪੁਰਾਣੇ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਰਿਜ਼ਰਵ ਬੈਂਕ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ 'ਬੌਬ ਵਰਲਡ' ਦੇ ਪੁਰਾਣੇ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : Hamas Attack: ਡਰ ਦੇ ਸਾਏ ਹੇਠ ਇਜ਼ਰਾਈਲ 'ਚ ਰਹਿ ਰਹੇ ਵਿਦੇਸ਼ੀ, ਚਿਹਰਿਆਂ 'ਤੇ ਦਿਸਿਆ ਡਰ, ਉਡਾਣਾਂ ਬੰਦ
ਇਨ੍ਹਾਂ ਗਾਹਕਾਂ 'ਤੇ ਪਏਗਾ ਅਸਰ
ਇਸ ਨਾਲ ਬੈਂਕ ਆਫ਼ ਬੜੌਦਾ ਦੇ ਉਨ੍ਹਾਂ ਗਾਹਕਾਂ 'ਤੇ ਅਸਰ ਪਵੇਗਾ, ਜਿਨ੍ਹਾਂ ਦਾ ਬੈਂਕ 'ਚ ਖਾਤਾ ਹੈ ਪਰ 'ਬੌਬ ਵਰਲਡ' ਐਪ ਨਾਲ ਕੁਨੈਕਟ ਨਹੀਂ ਹੈ। ਇੰਟਰਨੈੱਟ ਬੈਂਕਿੰਗ ਤੋਂ ਇਲਾਵਾ ਬੈਂਕ ਦੀ ਇਸ ਐਪ 'ਤੇ ਯੂਜ਼ਰਸ ਨੂੰ ਯੂਟੀਲਿਟੀ ਨਾਲ ਜੁੜੇ ਪੇਮੈਂਟ, ਟਿਕਟ, ਆਈਪੀਓ ਸਬਸਕ੍ਰਿਪਸ਼ਨ ਆਦਿ ਦੀ ਸਹੂਲਤ ਮਿਲਦੀ ਹੈ।
ਇਹ ਵੀ ਪੜ੍ਹੋ : ਰੇਲਵੇ ਬੋਰਡ ਦੇ ਟਿਕਟ ਚੈਕਿੰਗ ਸਟਾਫ਼ ਨੇ ਸਤੰਬਰ 'ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲਿਆ 2.39 ਕਰੋੜ ਜੁਰਮਾਨਾ
RBI ਨੇ ਕੀ ਕਿਹਾ?
ਆਰਬੀਆਈ ਨੇ ਕਿਹਾ ਕਿ ਐਪਲੀਕੇਸ਼ਨ 'ਤੇ ਗਾਹਕਾਂ ਨੂੰ ਸ਼ਾਮਲ ਕਰਨ ਦੇ ਤਰੀਕੇ ਨੂੰ ਲੈ ਕੇ ਕੁਝ ਚਿੰਤਾਵਾਂ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਆਰਬੀਆਈ ਦੁਆਰਾ ਜਾਰੀ ਬਿਆਨ ਦੇ ਅਨੁਸਾਰ "ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 35-ਏ ਦੇ ਤਹਿਤ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਬੈਂਕ ਆਫ਼ ਬੜੌਦਾ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 'ਬੌਬ ਵਰਲਡ' 'ਤੇ ਹੋਰ ਗਾਹਕਾਂ ਨੂੰ ਜੋੜਨ ਦੀ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦੇਵੇ।'' ਬਿਆਨ ਵਿੱਚ ਕਿਹਾ ਗਿਆ ਹੈ, "ਬੌਬ ਵਰਲਡ' ਐਪ 'ਤੇ ਬੈਂਕ ਦੇ ਗਾਹਕਾਂ ਨੂੰ ਜੋੜਨ ਦੀ ਕੋਈ ਵੀ ਪ੍ਰਕਿਰਿਆ ਬੈਂਕ ਦੁਆਰਾ ਪਛਾਣੀਆਂ ਗਈਆਂ ਕਮੀਆਂ ਨੂੰ ਦੂਰ ਕੀਤਾ ਕਰਨ, ਸਬੰਧਤ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਅਤੇ RBI ਦੀ ਸੰਤੁਸ਼ਟੀ ਤੋਂ ਬਾਅਦ ਹੀ ਹੋਵੇਗੀ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰਲਾਈਨਜ਼ ਨੇ ਜੰਗ ਕਾਰਨ ਇਜ਼ਰਾਈਲ ਜਾਣ ਅਤੇ ਆਉਣ ਵਾਲੀਆਂ ਉਡਾਣਾਂ 'ਤੇ ਲਗਾਈ ਪਾਬੰਦੀ
NEXT STORY