ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਨਵੀਂ ਡਿਜੀਟਲ ਲਾਂਚਿੰਗ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਰੋਕ ਲਾਉਣ ਦਾ ਆਦੇਸ਼ ਦਿੱਤਾ ਹੈ। ਪਿਛਲੇ ਦੋ ਸਾਲਾਂ ਦੌਰਾਨ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਅਤੇ ਹੋਰ ਯੂਟਿਲਟੀ ਪੇਮੈਂਟਸ 'ਚ ਗਾਹਕਾਂ ਨੂੰ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨ ਪਿਆ ਹੈ। 21 ਨਵੰਬਰ 2020 ਨੂੰ ਐੱਚ. ਡੀ. ਐੱਫ. ਸੀ. ਬੈਂਕ ਦੀ ਇੰਟਰਨੈੱਟ ਬੈਂਕਿੰਗ ਅਤੇ ਪੇਮੈਂਟ ਸਿਸਟਮ 'ਚ ਇਕ ਵਾਰ ਫਿਰ ਹੋਈ ਦਿੱਕਤ ਨੂੰ ਦੇਖਦੇ ਹੋਏ ਆਰ. ਬੀ. ਆਈ. ਨੇ ਇਹ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਇਹ ਰੋਕ ਸਿਰਫ਼ ਅਸਥਾਈ ਤੌਰ 'ਤੇ ਲਾਈ ਗਈ ਹੈ।
21 ਨਵੰਬਰ ਨੂੰ ਐੱਚ. ਡੀ. ਐੱਫ. ਸੀ. ਬੈਂਕ ਦੇ ਪ੍ਰਾਇਮਰੀ ਡਾਟਾ ਸੈਂਟਰ 'ਚ ਬਿਜਲੀ ਦੀ ਖ਼ਰਾਬੀ ਕਾਰਨ ਡਿਜੀਟਲ ਬੈਂਕਿੰਗ ਪ੍ਰਭਾਵਿਤ ਹੋਈ ਸੀ। ਰਿਜ਼ਰਵ ਬੈਂਕ ਨੇ ਐੱਚ. ਡੀ. ਐੱਫ. ਸੀ. ਬੈਂਕ ਦੇ ਬੋਰਡ ਨੂੰ ਖਾਮੀਆਂ ਦੀ ਜਾਂਚ ਕਰਨ ਅਤੇ ਜਵਾਬਦੇਹੀ ਨਿਰਧਾਰਤ ਕਰਨ ਦਾ ਹੁਕਮ ਵੀ ਦਿੱਤਾ ਹੈ। ਬੈਂਕ ਨੇ ਕਿਹਾ ਕਿ ਉਸ ਵੱਲੋਂ ਕੇਂਦਰੀ ਬੈਂਕਾਂ ਦੇ ਹੁਕਮਾਂ ਦੀ ਪਾਲਣਾ ਕਰਨ 'ਤੇ ਇਹ ਪਾਬੰਦੀਆਂ ਹਟ ਜਾਣਗੀਆਂ।
ਇਹ ਵੀ ਪੜ੍ਹੋ- ਮਿੱਲਾਂ ਵੱਲੋਂ ਛੇਤੀ ਪਿੜਾਈ ਸ਼ੁਰੂ ਹੋਣ ਨਾਲ ਉਤਪਾਦਨ ਦੁੱਗਣਾ, ਸਸਤੀ ਹੋਈ ਖੰਡ
ਗਾਹਕਾਂ 'ਤੇ ਕੀ ਹੋਵੇਗਾ ਅਸਰ-
ਬੈਂਕ ਨੇ ਇਕ ਨੋਟ 'ਚ ਕਿਹਾ ਕਿ ਮੌਜੂਦਾ ਕਾਰਵਾਈ ਨਾਲ ਬੈਂਕ ਦੇ ਕੰਮ 'ਤੇ ਕੋਈ ਪ੍ਰਭਾਵ ਨਹੀਂ ਹੋਵੇਗਾ। ਇਸ ਦੇ ਨਾਲ ਹੀ ਮੌਜੂਦਾ ਕ੍ਰੈਡਿਟ ਕਾਰਡ ਅਤੇ ਡਿਜੀਟਲ ਬੈਂਕਿੰਗ ਸਮੇਤ ਹੋਰ ਆਪਰੇਸ਼ਨਾਂ 'ਤੇ ਆਰ. ਬੀ. ਆਈ. ਦੇ ਹੁਕਮ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ, ਯਾਨੀ ਐੱਚ. ਡੀ. ਐੱਫ. ਸੀ. ਦੇ ਮੌਜੂਦਾ ਕ੍ਰੈਡਿਟ ਕਾਰਡਧਾਰਕਾਂ ਅਤੇ ਗਾਹਕਾਂ ਨੂੰ ਇਸ ਨਾਲ ਦਿੱਕਤ ਨਹੀਂ ਆਉਣ ਵਾਲੀ। ਐੱਚ. ਡੀ. ਐੱਫ. ਸੀ. ਬੈਂਕ ਦੇ 2,848 ਸ਼ਹਿਰਾਂ ਤੇ ਕਸਬਿਆਂ 'ਚ 15,292 ਏ. ਟੀ. ਐੱਮ. ਹਨ। ਇਸ ਸਮੇਂ ਬੈਂਕ ਦੇ 1.49 ਕਰੋੜ ਕ੍ਰੈਡਿਟ ਕਾਰਡਧਾਰਕ ਅਤੇ 3.38 ਕਰੋੜ ਡੈਬਿਟ ਕਾਰਡਧਾਰਕ ਹਨ।
ਇਹ ਵੀ ਪੜ੍ਹੋ- ਕਿਸਾਨਾਂ ਦੇ ਸਮਰਥਨ 'ਚ ਟਰਾਂਸਪੋਰਟਰਾਂ ਦੀ 8 ਨੂੰ ਸਪਲਾਈ ਰੋਕਣ ਦੀ ਧਮਕੀ
ਇਸ ਸਾਲ 21 ਨਵੰਬਰ ਨੂੰ ਗਾਹਕਾਂ ਨੂੰ ਡਿਜੀਟਲ ਬੈਂਕਿੰਗ 'ਚ ਹੋਈ ਪ੍ਰੇਸ਼ਾਨੀ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਐੱਚ. ਡੀ. ਐੱਫ. ਸੀ. ਬੈਂਕ ਦੇ ਲੱਖਾਂ ਗਾਹਕਾਂ ਨੂੰ ਪੂਰੇ ਦੋ ਦਿਨ ਤੋਂ ਵੱਧ ਸਮੇਂ ਤੱਕ ਮੋਬਾਇਲ ਬੈਂਕਿੰਗ/ਨੈੱਟ ਬੈਂਕਿੰਗ ਦੇ ਇਸਤੇਮਾਲ ਲਈ ਜੂਝਣਾ ਪਿਆ ਸੀ। ਇਸ ਤੋਂ ਪ੍ਰੇਸ਼ਾਨ ਹੋਏ ਗਾਹਕਾਂ ਨੇ ਸੋਸ਼ਲ ਮੀਡੀਆ 'ਤੇ ਜਮ ਕੇ ਭੜਾਸ ਕੱਢੀ ਸੀ। ਆਰ. ਬੀ. ਆਈ. ਹੁਣ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਵਾਰ-ਵਾਰ ਦਿੱਕਤ ਕਿਉਂ ਆ ਰਹੀ ਹੈ।
ਰਿਜ਼ਰਵ ਬੈਂਕ ਵੱਲੋਂ ਐੱਚ. ਡੀ. ਐੱਫ. ਸੀ. ਬੈਂਕ ਨੂੰ ਦਿੱਤੇ ਗਏ ਹੁਕਮਾਂ ਨੂੰ ਲੈ ਕੇ ਤੁਹਾਡੀ ਕੀ ਹੈ ਰਾਇ, ਕੁਮੈਂਟ ਬਾਕਸ 'ਚ ਦਿਓ ਜਵਾਬ-
ਰੁਪਏ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਸੀਮਤ ਦਾਇਰੇ ਵਿਚ ਕਾਰੋਬਾਰ
NEXT STORY