ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪਿਛਲੇ ਦਿਨੀਂ ਇਲਾਹਾਬਾਦ ਬੈਂਕ, ਬੈਂਕ ਆਫ ਮਹਾਰਾਸ਼ਟਰ, ਐੱਚ. ਡੀ. ਐੱਫ. ਸੀ. ਅਤੇ ਕੋਟਕ ਮਹਿੰਦਰਾ ਸਮੇਤ 7 ਬੈਂਕਾਂ 'ਤੇ ਜੁਰਮਾਨਾ ਲਾਇਆ ਹੈ। ਆਰ. ਬੀ. ਆਈ. ਨੇ ਇਲਾਹਾਬਾਦ ਬੈਂਕ, ਬੈਂਕ ਆਫ ਮਹਾਰਾਸ਼ਟਰ ਅਤੇ ਇੰਡੀਅਨ ਓਵਰਸੀਜ਼ ਬੈਂਕ 'ਤੇ ਪੂੰਜੀ ਦੀ ਵਰਤੋਂ 'ਤੇ ਨਿਗਰਾਨੀ ਰੱਖਣ, ਹੋਰ ਬੈਂਕਾਂ ਨਾਲ ਜਾਣਕਾਰੀ ਸਾਂਝੀ ਕਰਨ ਅਤੇ ਫਰਜ਼ੀਵਾੜਾ ਦਰਜ ਕਰਨ ਸਮੇਤ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 1.5 ਕਰੋੜ ਰੁਪਏ ਦਾ ਜੁਰਮਾਨਾ ਲਾਇਆ। ਉਥੇ ਹੀ ਆਂਧਰਾ ਬੈਂਕ 'ਤੇ ਇਨ੍ਹਾਂ ਹੀ ਕਾਰਨਾਂ ਕਰ ਕੇ 1 ਕਰੋੜ ਰੁਪਏ ਜੁਰਮਾਨਾ ਲੱਗਾ ਹੈ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ., ਆਈ. ਡੀ. ਬੀ. ਆਈ. ਅਤੇ ਕੋਟਕ ਮਹਿੰਦਰਾ ਬੈਂਕ 'ਤੇ 20-20 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਭਾਰਤੀ ਬਾਜ਼ਾਰ 'ਚ ਦਿਖੇਂਗੇ ਆਸਟਰੇਲੀਆਈ ਅਖ਼ਰੋਟ
NEXT STORY