ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮਹਿੰਗਾਈ ਨੂੰ 'ਤੈਅ ਸੀਮਾ' 'ਚ ਰੱਖਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਜ਼ਰੂਰੀ ਕਦਮ ਚੁੱਕੇਗਾ। ਉਨ੍ਹਾਂ ਨੇ ਸੋਮਵਾਰ ਨੂੰ ਜੈਪੁਰ 'ਚ ਬਜਟ ਤੋਂ ਬਾਅਦ ਇੰਡਸਟਰੀ ਦੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਰ.ਬੀ.ਆਈ. ਭਾਰਤੀ ਅਰਥਵਿਵਸਥਾ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ 'ਤੇ ਫ਼ੈਸਲਾ ਲੈ ਰਿਹਾ ਹੈ।
ਇਹ ਵੀ ਪੜ੍ਹੋ-ਐਮਾਜ਼ੋਨ ਨੇ ਖ਼ਤਮ ਕੀਤਾ ਵਰਕ ਫਰਾਮ ਹੋਮ ਦਾ ਟ੍ਰੈਂਡ, ਹਫ਼ਤੇ 'ਚ ਇੰਨੇ ਦਿਨ ਦਫ਼ਤਰ ਆਉਣਗੇ ਕਰਮਚਾਰੀ
ਦੱਸ ਦੇਈਏ ਕਿ ਖੁਦਰਾ ਮਹਿੰਗਾਈ ਜਨਵਰੀ ਮਹੀਨੇ 'ਚ ਤਿੰਨ ਮਹੀਨੇ ਦੇ ਉੱਚ ਪੱਧਰ 6.52 ਫ਼ੀਸਦੀ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਮਹਿੰਗਾਈ ਇਕ ਵਾਰ ਫਿਰ ਰਿਜ਼ਰਵ ਬੈਂਕ ਦੇ ਸੰਤੋਸ਼ਜਨਕ ਪੱਧਰ ਤੋਂ ਉੱਪਰ ਚਲੀ ਗਈ ਹੈ। ਉਪਭੋਕਤਾ ਮੁੱਲ ਸੂਚਕਾਂਕ (ਸੀ.ਪੀ.ਆਈ) ਆਧਾਰਿਤ ਮਹਿੰਗਾਈ ਦਸੰਬਰ 'ਚ 5.72 ਫ਼ੀਸਦੀ ਅਤੇ ਜਨਵਰੀ 2022 'ਚ 6.01 ਫ਼ੀਸਦੀ ਪਦਾਰਥਾਂ ਦੀ ਮਹਿੰਗਾਈ ਦਰ ਜਨਵਰੀ 'ਚ 5.94 ਫ਼ੀਸਦੀ ਰਹੀ ਜੋ ਦਸੰਬਰ 'ਚ 4.19 ਫ਼ੀਸਦੀ ਸੀ।
ਇਹ ਵੀ ਪੜ੍ਹੋ- ਅਮੀਰਾਂ ਦੀ ਲਿਸਟ 'ਚ 25ਵੇਂ ਨੰਬਰ ’ਤੇ ਪਹੁੰਚੇ ਗੌਤਮ ਅਡਾਨੀ
ਭਾਰਤੀ ਰਿਜ਼ਰਵ ਬੈਂਕ ਮੌਦਰਿਕ ਨੀਤੀ 'ਤੇ ਵਿਚਾਰ ਕਰਦੇ ਸਮੇਂ ਮੁੱਖ ਰੂਪ ਨਾਲ ਖੁਦਰਾ ਮਹਿੰਗਾਈ 'ਤੇ ਗੌਰ ਕਰਦਾ ਹੈ। ਕੇਂਦਰੀ ਬੈਂਕ ਨੂੰ ਮਹਿੰਗਾਈ ਦੋ ਫ਼ੀਸਦੀ ਘੱਟ-ਵਧ ਦੇ ਨਾਲ 4 ਫ਼ੀਸਦੀ 'ਤੇ ਰੱਖਣ ਦੀ ਜ਼ਿੰਮੇਦਾਰੀ ਮਿਲੀ ਹੋਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਤਿੰਨ ਪੈਸੇ ਫਿਸਲ ਕੇ 82.76 ਪ੍ਰਤੀ ਡਾਲਰ 'ਤੇ
NEXT STORY