ਨਵੀਂ ਦਿੱਲੀ- ਹੁਣ ਤੁਸੀਂ ਜਲਦ ਹੀ ਨਵੀਂ ਕਾਰ ਖ਼ਰੀਦਣ 'ਤੇ 5 ਫ਼ੀਸਦੀ ਛੋਟ ਪਾ ਸਕੋਗੇ। ਸਰਕਾਰ ਨੇ ਇਸ ਦੀ ਘੋਸ਼ਣਾ ਕੀਤੀ ਹੈ। ਇਸ ਲਈ ਤੁਹਾਨੂੰ ਆਪਣੀ ਕਾਫ਼ੀ ਪੁਰਾਣੀ ਹੋ ਚੁੱਕੀ ਕਾਰ ਨੂੰ 'ਵ੍ਹੀਕਲ ਸਕ੍ਰੈਪਿੰਗ ਪਾਲਿਸੀ' ਤਹਿਤ ਕਬਾੜ ਵਿਚ ਵੇਚਣਾ ਹੋਵੇਗਾ। ਇਸ ਲਈ ਜਲਦ ਹੀ ਸਕ੍ਰੈਪਿੰਗ ਸੈਂਟਰ ਸਥਾਪਤ ਹੋਣਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ 'ਵ੍ਹੀਕਲ ਸਕ੍ਰੈਪਿੰਗ ਪਾਲਿਸੀ' ਤਹਿਤ ਪੁਰਾਣੀ ਗੱਡੀ ਨੂੰ ਕਬਾੜ ਵਿਚ ਵੇਚ ਕੇ ਨਵੀਂ ਗੱਡੀ ਖ਼ਰੀਦਣ ਵਾਲਿਆਂ ਨੂੰ ਆਟੋ ਕੰਪਨੀਆਂ 5 ਫ਼ੀਸਦੀ ਛੋਟ ਦੇਣਗੀਆਂ।
ਵਾਹਨਾਂ ਨੂੰ ਆਪਣੀ ਇੱਛਾ ਨਾਲ ਕਬਾੜ ਕਰਨ ਦੀ ਨੀਤੀ ਦੀ ਘੋਸ਼ਣਾ ਫਰਵਰੀ ਵਿਚ ਪੇਸ਼ ਬਜਟ ਵਿਚ ਕੀਤੀ ਗਈ ਸੀ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ ਕਿ ਇਸ ਪਾਲਿਸੀ ਤਹਿਤ ਛੋਟ ਤੋਂ ਇਲਾਵਾ ਪੁਰਾਣੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ 'ਤੇ ਗ੍ਰੀਨ ਟੈਕਸ ਅਤੇ ਹੋਰ ਟੈਕਸ ਲਾਉਣ ਦੇ ਵੀ ਪ੍ਰਬੰਧ ਹਨ।
ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਦੀ ਤਰ੍ਹਾਂ ਹੀ ਮਿਲੇਗੀ ਪੈਨਸ਼ਨ, ਇਹ ਹੈ ਸਰਕਾਰ ਦੀ ਸਕੀਮ
'ਸਕ੍ਰੈਪਿੰਗ ਪਾਲਿਸੀ' ਤਹਿਤ 15 ਸਾਲ ਪੁਰਾਣੇ ਨਿੱਜੀ ਤੇ 20 ਸਾਲ ਪੁਰਾਣੇ ਵਪਾਰਕ ਵਾਹਨਾਂ ਲਈ ਫਿਟਨੈੱਸ ਟੈਸਟ ਲਾਜ਼ਮੀ ਹੋਵੇਗਾ। ਫਿਟਨੈੱਸ ਟੈਸਟ ਸੈਂਟਰ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀ. ਪੀ. ਪੀ.) ਨਾਲ ਸਥਾਪਤ ਕੀਤੇ ਜਾਣਗੇ ਅਤੇ ਸਰਕਾਰ ਸਕ੍ਰੈਪਿੰਗ ਸੈਂਟਰਾਂ ਲਈ ਨਿੱਜੀ ਭਾਈਵਾਲਾਂ ਤੇ ਸੂਬਾ ਸਰਕਾਰਾਂ ਦੀ ਸਹਾਇਤਾ ਕਰੇਗੀ। ਗਡਕਰੀ ਨੇ ਕਿਹਾ ਕਿ ਫਿਟਨੈੱਸ ਟੈਸਟ ਵਿਚ ਪਾਸ ਨਾ ਹੋਣ ਵਾਲੇ ਵਾਹਨਾਂ ਦੇ ਮਾਮਲੇ ਵਿਚ ਭਾਰੀ ਜੁਰਮਾਨਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਨਵੀਂ ਵਾਹਨ ਕਬਾੜ ਨੀਤੀ ਦੇ ਲਾਗੂ ਹੋਣ ਨਾਲ ਆਟੋ ਉਦਯੋਗ ਵਿਚ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਵੇਗਾ। ਇਸ ਨਾਲ ਲਗਭਗ 50 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਵਾਹਨ ਦੇ ਕਲ-ਪੁਰਜ਼ੇ 30 ਤੋਂ 40 ਫ਼ੀਸਦੀ ਸਸਤੇ ਹੋਣਗੇ।
ਇਹ ਵੀ ਪੜ੍ਹੋ- ਇਸੇ ਮਹੀਨੇ ਕਰ ਲਓ ਬੈਂਕ ਤੇ ਟੈਕਸ ਨਾਲ ਜੁੜੇ ਇਹ ਕੰਮ, ਨਹੀਂ ਤਾਂ ਹੋਏਗੀ ਦਿੱਕਤ
►'ਵ੍ਹੀਕਲ ਸਕ੍ਰੈਪਿੰਗ ਪਾਲਿਸੀ' 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ
ਭਾਰਤ ਨੇ ਬ੍ਰਿਟੇਨ ਦੀ ਇਸ ਕੰਪਨੀ ਦੇ ਦੇਣੇ ਹਨ ਅਰਬਾਂ ਡਾਲਰ, ਜਾਇਦਾਦ ਜਬਤ ਹੋਣ ਦੀ ਪ੍ਰਕਿਰਿਆ ਸ਼ੁਰੂ
NEXT STORY