ਨਵੀਂ ਦਿੱਲੀ (ਭਾਸ਼ਾ)- ਭਾਰਤ ਦੀ ਜੀ.ਡੀ.ਪੀ. (ਕੁਲ ਘਰੇਲੂ ਉਤਪਾਦਨ) ਗ੍ਰੋਥ ਇਸ ਸਾਲ ਜੂਨ ਮਹੀਨੇ ਦੀ ਤਿਮਾਹੀ ’ਚ 20.1 ਫੀਸਦੀ ਰਹੀ। ਮੰਗਲਵਾਰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਇਹ ਕਿਸੇ ਫਿਸਕਲ ਸਾਲ ਦੀ ਤਿਮਾਹੀ ਦੀ ਸਭ ਤੋਂ ਵਧੀਆ ਗ੍ਰੋਥ ਹੈ। ਫਿਸਕਲ ਸਾਲ 2021 ਦੀ ਜੂਨ ਦੀ ਤਿਮਾਹੀ ’ਚ ਜੀ.ਡੀ.ਪੀ. ਦੀ ਗ੍ਰੋਥ 24.4 ਫੀਸਦੀ ਸੀ ਜਦੋਂ ਕਿ ਮਾਰਚ 2021 ਦੀ ਤਿਮਾਹੀ ’ਚ ਇਹ 1.6 ਫੀਸਦੀ ਸੀ। 1990 ਤੋਂ ਲੈ ਕੇ ਹੁਣ ਤੱਕ ਦੀ ਇਹ ਕਿਸੇ ਤਿਮਾਹੀ ’ਚ ਆਈ ਸਭ ਤੋਂ ਵੱਡੀ ਗ੍ਰੋਥ ਹੈ। 1990 ਤੋਂ ਪਹਿਲਾਂ ਦੇ ਅੰਕੜੇ ਉਪਲਬਧ ਨਹੀਂ ਹਨ। ਇਸ ਗ੍ਰੋਥ ਦਾ ਕਾਰਨ ਲੋਅ ਬੇਸ ਇਫੈਕਟ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਇਨਫੈਕਸ਼ਨ ਅਤੇ ਲਾਕਡਾਊਨ ਕਾਰਨ ਪੂਰੇ ਦੇਸ਼ ’ਚ ਆਰਥਿਕ ਸਰਗਰਮੀਆਂ ਠੱਪ ਸਨ। ਸਿੱਟੇ ਵਜੋਂ ਜੂਨ 2020 ਦੀ ਤਿਮਾਹੀ ਦੇ ਮੁਕਾਬਲੇ 2021 ਦੀ ਤਿਮਾਹੀ ’ਚ ਗ੍ਰੋਥ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਜੂਨ ਦੀ ਤਿਮਾਹੀ ’ਚ ਜੀ.ਡੀ.ਪੀ. ਦੀ ਗ੍ਰੋਥ ਅੰਦਾਜ਼ੇ ਮੁਤਾਬਕ ਰਹੀ ਹੈ।
ਰਾਇਟਰਜ਼ ਨੇ 41 ਆਰਥਿਕ ਮਾਹਿਰਾਂ ’ਤੇ ਇਕ ਪੋਲ ਕੀਤਾ ਸੀ। ਇਸ ਮੁਤਾਬਕ ਜੂਨ 2021 ਦੀ ਤਿਮਾਹੀ ’ਚ ਭਾਰਤ ਦੀ ਜੀ.ਡੀ.ਪੀ. ਗ੍ਰੋਥ 20 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ। ਨੈਸ਼ਨਲ ਸਟੈਟਿਕਲ ਆਫਿਸ ਨੇ 31 ਅਗਸਤ ਨੂੰ ਡਾਟਾ ਜਾਰੀ ਕੀਤਾ ਸੀ। ਇਸ ਮੁਤਾਬਕ ਰੀਅਲ ਗ੍ਰਾਸ ਵੈਲਿਊ ਪਹਿਲੀ ਤਿਮਾਹੀ ’ਚ 18.8 ਫੀਸਦੀ ਵਧੀ। ਸਾਲ-ਦਰ-ਸਾਲ ਆਧਾਰ ’ਤੇ ਇਸ ਤੇਜ਼ੀ ਦਾ ਕਾਰਨ ਵਪਾਰ, ਹੋਟਲ, ਟਰਾਂਸਪੋਰਟ ਅਤੇ ਸੰਚਾਰ ਸੇਵਾਵਾਂ ’ਚ ਆਈ 68.3 ਫੀਸਦੀ ਦੀ ਗ੍ਰੋਥ ਹੈ। ਪਿਛਲੇ ਸਾਲ ਦੀ ਇਸ ਤਿਮਾਹੀ ’ਚ ਇਨ੍ਹਾਂ ਸੈਕਟਰਾਂ ’ਚ ਭਾਰੀ ਗਿਰਾਵਟ ਆਈ ਸੀ।
ਹੀਰੋ ਇਲੈਕਟ੍ਰਿਕ ਨੇ ਗਾਹਕਾਂ ਨੂੰ ਅਸਾਨ ਵਿੱਤ ਸਹੂਲਤ ਪ੍ਰਦਾਨ ਕਰਨ ਲਈ ਵ੍ਹੀਲਸ EMI ਨਾਲ ਕੀਤਾ ਸਮਝੌਤਾ
NEXT STORY