ਨਵੀਂ ਦਿੱਲੀ— ਜੇਕਰ ਤੁਸੀਂ ਦੁਬਈ ਵਰਗੇ ਦੇਸ਼ਾਂ 'ਚ ਰਹਿੰਦੇ ਹੋ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਹੈ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਸਭ ਤੋਂ ਪਹਿਲਾਂ ਅਹਿਮ ਗੱਲ ਇਹ ਹੈ ਕਿ ਸਰਕਾਰ ਨੇ ਵਿਦੇਸ਼ਾਂ 'ਚ ਰਹਿੰਦੇ ਪ੍ਰਵਾਸੀਆਂ ਲਈ ਬੈਂਕ ਖਾਤਿਆਂ ਅਤੇ ਹੋਰ ਸੰਪਤੀ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨਾਲ ਸਾਂਝੀ ਕਰਨਾ ਜ਼ਰੂਰੀ ਕਰ ਦਿੱਤਾ ਹੈ। ਭਾਵੇਂ ਭਾਰਤੀ ਪ੍ਰਵਾਸੀ ਕਿਸੇ ਵੀ ਦੇਸ਼ 'ਚ ਰਹਿੰਦੇ ਹਨ। ਯਾਨੀ ਜਿਨ੍ਹਾਂ ਭਾਰਤੀ ਪ੍ਰਵਾਸੀਆਂ ਦੇ ਬੈਂਕ ਖਾਤੇ ਜਾਂ ਕੋਈ ਹੋਰ ਸੰਪਤੀ ਵਿਦੇਸ਼ਾਂ 'ਚ ਹੈ ਉਨ੍ਹਾਂ ਨੂੰ ਇਸ ਸਾਲ ਉਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨਾਲ ਸਾਂਝੀ ਕਰਨਾ ਲਾਜ਼ਮੀ ਹੋਵੇਗਾ। ਬੇਸ਼ੱਕ ਪ੍ਰਵਾਸੀ ਥੋੜ੍ਹੇ ਸਮੇਂ ਲਈ ਵਿਦੇਸ਼ਾਂ 'ਚ ਕੰਮ ਕਰਨ ਗਏ ਹਨ, ਉਨ੍ਹਾਂ ਨੂੰ ਵਿਦੇਸ਼ੀ ਜਾਇਦਾਦ ਦਾ ਖੁਲਾਸਾ ਕਰਨਾ ਜ਼ਰੂਰੀ ਹੋਵੇਗਾ।
ਕਾਲੇ ਧਨ 'ਤੇ ਭਾਰਤ ਸਰਕਾਰ ਸਖਤ
ਉਹ ਭਾਰਤੀ ਜਿਨ੍ਹਾਂ ਦੀ ਜਾਇਦਾਦ ਭਾਰਤ ਤੋਂ ਬਾਹਰ ਹੈ ਉਨ੍ਹਾਂ ਨੂੰ ਇਨਕਮ ਟੈਕਸ ਰਿਟਰਨ ਭਰਨਾ ਜ਼ਰੂਰੀ ਹੋਵੇਗਾ, ਚਾਹੇ ਭਾਰਤ 'ਚ ਉਨ੍ਹਾਂ ਦੀ ਕੋਈ ਆਮਦਨ ਹੋਵੇ ਜਾਂ ਨਾ। ਸਰਕਾਰ ਨੇ ਅਜਿਹਾ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਵਿਦੇਸ਼ੀ ਬੈਂਕਾਂ 'ਚ ਜਮ੍ਹਾ ਕਾਲੇ ਧਨ 'ਤੇ ਸਰਕਾਰ ਦੀ ਸਖਤ ਨੀਤੀਆਂ ਦੇ ਬਾਅਦ ਕਈ ਐੱਨ. ਆਰ. ਆਈਜ਼. ਨੇ ਦੁਬਈ, ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੇਸ਼ਾਂ 'ਚ ਬੈਂਕ ਖਾਤੇ ਖੋਲ੍ਹ ਕੇ ਪੈਸਾ ਸਵਿਟਜ਼ਰਲੈਂਡ ਤੋਂ ਟਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਦੇ ਅਧਿਕਾਰਤ ਅੰਕੜੇ ਨਹੀਂ ਹਨ ਪਰ ਇਕ ਰਿਪੋਰਟ ਮੁਤਾਬਕ ਵਿਦੇਸ਼ਾਂ 'ਚ ਭਾਰਤੀਆਂ ਦਾ ਕਾਲਾ ਧਨ 1.4 ਖਰਬ ਡਾਲਰ ਦੇ ਲਗਭਗ ਹੈ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਦੇਸ਼ਾਂ ਨਾਲ ਭਾਰਤ ਨੇ ਸੂਚਨਾ ਸਾਂਝਾ ਕਰਨ ਦਾ ਸਮਝੌਤਾ ਕੀਤਾ ਹੈ। ਅਜਿਹੇ 'ਚ ਜੇਕਰ ਕੋਈ ਇਸ ਜਾਣਕਾਰੀ ਲੁਕਾਉਂਦਾ ਹੈ ਤਾਂ ਉਸ ਖਿਲਾਫ ਇਨਕਮ ਟੈਕਸ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਮਿਲ ਕੇ ਕਾਰਵਾਈ ਕਰ ਸਕਦੇ ਹਨ। ਈ. ਡੀ. ਨੂੰ ਅਜਿਹੇ ਮਾਮਲਿਆਂ 'ਚ ਕਾਲਾ ਧਨ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਅਧਿਕਾਰ ਹੈ।
ਦੁਬਈ 'ਚ 17 ਤੋਂ ਲੱਗੇਗੀ ਵੱਡੀ ਸੇਲ
ਉੱਥੇ ਹੀ, ਜੇਕਰ ਤੁਸੀਂ ਦੁਬਈ 'ਚ ਰਹਿੰਦੇ ਹੋ ਤੁਹਾਡੇ ਲਈ ਖਰੀਦਦਾਰੀ ਕਰਨ ਦਾ ਵੱਡਾ ਮੌਕਾ ਹੈ। 17 ਜੁਲਾਈ ਤੋਂ 'ਦਿ ਦੁਬਈ ਮਾਲ, ਸਿਟੀ ਸੈਂਟਰ ਮਾਲ, ਇਬਨ ਬਤੂਤਾ ਮਾਲ, 'ਦਿ ਬੀਚ', ਓਆਸਿਸ ਸੈਂਟਰ, ਮਾਲ ਆਫ ਦਿ ਅਮੀਰਾਤ, ਦੁਬਈ ਫੈਸਟੀਵਲ ਸਿਟੀ ਅਤੇ ਅਲ ਗੁਰਾਇਰ ਸੈਂਟਰ 'ਚ ਵੱਡੀ ਸੇਲ ਲੱਗਣ ਜਾ ਰਹੀ ਹੈ। ਇਨ੍ਹਾਂ ਮਾਲਜ਼ 'ਚ ਇਹ ਸੇਲ 19 ਜੁਲਾਈ ਤਕ ਚੱਲੇਗੀ, ਜਿਸ 'ਚ ਤੁਹਾਨੂੰ ਵੱਡੀ ਛੋਟ ਆਫਰ ਕੀਤੀ ਜਾਵੇਗੀ।
ਦੇਸ਼ ਦੀ ਪਹਿਲੀ ਸੌਰ ਊਰਜਾ ਯੁਕਤ ਡੀ.ਈ.ਐੱਮ.ਯੂ. ਟਰੇਨ ਲਾਂਚ. ਜਾਣੋ ਖਾਸੀਅਤ
NEXT STORY