ਬਿਜ਼ਨੈੱਸ ਡੈਸਕ - ਰਿਲਾਇੰਸ ਇੰਡਸਟਰੀਜ਼ ਨੇ ਵਿੱਤੀ ਸਾਲ 2025-26 ’ਚ ਸਰਕਾਰੀ ਖਜ਼ਾਨੇ ’ਚ 2,16,472 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ’ਚ ਟੈਕਸ, ਡਿਊਟੀ, ਲੈਵੀ ਅਤੇ ਸਰਕਾਰ ਨੂੰ ਕੀਤੇ ਹੋਰ ਭੁਗਤਾਨ ਸ਼ਾਮਲ ਹਨ। ਵਿੱਤੀ ਸਾਲ 2024-25 ’ਚ ਇਹ ਯੋਗਦਾਨ 2,10,269 ਕਰੋੜ ਰੁਪਏ ਸੀ। ਸਾਲਾਨਾ ਆਧਾਰ ’ਤੇ ਇਸ ’ਚ ਕਰੀਬ 2.95 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
ਕੰਪਨੀ ਅਨੁਸਾਰ ਪਿਛਲੇ 10 ਸਾਲਾਂ ’ਚ ਰਿਲਾਇੰਸ ਦਾ ਸਰਕਾਰੀ ਖਜ਼ਾਨੇ ’ਚ ਕੁੱਲ ਯੋਗਦਾਨ 15 ਲੱਖ ਕਰੋੜ ਰੁਪਏ ਤੋਂ ਵੱਧ ਹੋ ਚੁੱਕਾ ਹੈ। ਵਿੱਤੀ ਸਾਲ 26 ’ਚ ਰਿਲਾਇੰਸ ਨੇ ਕੁੱਲ 4,63,448 ਕਰੋੜ ਰੁਪਏ ਦੀ ਵੈਲਿਊ ਜੋੜੀ, ਜਿਸ ’ਚੋਂ ਸਭ ਤੋਂ ਵੱਡਾ ਹਿੱਸਾ ਸਰਕਾਰ ਨੂੰ ਮਿਲਿਆ।
ਕੰਪਨੀ ਦੁਆਰਾ ਬਣਾਈ ਹਰ 100 ਰੁਪਏ ਦੀ ਵੈਲਿਊ ’ਚੋਂ ਕਰੀਬ 47 ਰੁਪਏ ਸਰਕਾਰੀ ਖਜ਼ਾਨੇ ’ਚ ਗਏ। ਉੱਥੇ ਹੀ ਕੰਪਨੀ ਨੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਭਾਵ ਸੀ. ਐੱਸ. ਆਰ. ’ਤੇ 2,248 ਕਰੋੜ ਰੁਪਏ ਖਰਚ ਕੀਤੇ, ਜੋ ਪਿਛਲੇ ਵਿੱਤੀ ਸਾਲ ਦੇ 2,156 ਕਰੋੜ ਰੁਪਏ ਤੋਂ 4.3 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : 8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ
ਰਿਲਾਇੰਸ ਫਾਊਂਡੇਸ਼ਨ ਦੀਆਂ ਸਮਾਜਿਕ ਪਹਿਲਕਦਮੀਆਂ ਨੇ ਹੁਣ ਤੱਕ ਦੇਸ਼ ਭਰ ’ਚ 9.7 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਬਣਾਈ ਹੈ। ਇਹ ਕੰਮ ਪੇਂਡੂ ਬਦਲਾਅ, ਸਿੱਖਿਆ, ਸਿਹਤ, ਖੇਡਾਂ, ਮਹਿਲਾ ਸਸ਼ਕਤੀਕਰਨ, ਪਸ਼ੂ ਭਲਾਈ ਅਤੇ ਵਾਤਾਵਰਣ ਵਰਗੇ ਖੇਤਰਾਂ ’ਚ ਕੀਤੇ ਗਏ ਹਨ। ਕੰਪਨੀ ਮੁਤਾਬਕ ਰਿਲਾਇੰਸ ਫਾਊਂਡੇਸ਼ਨ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਹਰ ਸਾਲ 5,100 ਵਿਦਿਆਰਥੀਆਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
ਗ੍ਰੀਨ ਐਨਰਜੀ ਤੋਂ 2 ਲੱਖ ਰੋਜ਼ਗਾਰ ਦੀ ਉਮੀਦ
ਮੁੰਬਈ : ਰਿਲਾਇੰਸ ਗਰੁੱਪ ਨੇ ਵਿੱਤੀ ਸਾਲ 2025-26 ’ਚ 1 ਲੱਖ ਤੋਂ ਜ਼ਿਆਦਾ ਨਵੀਆਂ ਭਰਤੀਆਂ ਕੀਤੀਆਂ। ਕੰਪਨੀ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ 31 ਮਾਰਚ 2026 ਤੱਕ ਰਿਲਾਇੰਸ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ ਵਧ ਕੇ 4,19,911 ਹੋ ਗਈ। ਇਸ ਦੌਰਾਨ ਕੰਪਨੀ ਨੇ ਏ. ਆਈ., ਡਾਟਾ ਸਾਇੰਸ, ਆਟੋਮੇਸ਼ਨ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ ਵਰਗੇ ਖੇਤਰਾਂ ’ਚ ਨਵੀਆਂ ਪ੍ਰਤਿਭਾਵਾਂ ਨੂੰ ਜੋੜਨ ’ਤੇ ਖਾਸ ਧਿਆਨ ਦਿੱਤਾ। ਰੋਜ਼ਗਾਰ ਦੇ ਮੋਰਚੇ ’ਤੇ ਕੰਪਨੀ ਦੀ ਅਗਲੀ ਵੱਡੀ ਉਮੀਦ ਗ੍ਰੀਨ ਐਨਰਜੀ ਕਾਰੋਬਾਰ ਤੋਂ ਹੈ। ਜਾਮਨਗਰ ’ਚ ਬਣ ਰਿਹਾ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਅਰਥਵਿਵਸਥਾ ’ਚ 2 ਲੱਖ ਤੋਂ ਜ਼ਿਆਦਾ ਗ੍ਰੀਨ ਜਾਬਸ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਮੁਕੇਸ਼ ਅੰਬਾਨੀ ਨੇ ਲਗਾਤਾਰ 6ਵੇਂ ਸਾਲ ਨਹੀਂ ਲਈ ਸੈਲਰੀ
ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਲਗਾਤਾਰ 6ਵੇਂ ਸਾਲ ਕੰਪਨੀ ਕੋਲੋਂ ਕੋਈ ਤਨਖਾਹ ਨਹੀਂ ਲਈ ਹੈ। ਕੰਪਨੀ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਸਾਲ 2020-21 ਤੋਂ 2025-26 ਤੱਕ ਉਨ੍ਹਾਂ ਨੇ ਰਿਲਾਇੰਸ ਤੋਂ ਨਾ ਸੈਲਰੀ ਲਈ, ਨਾ ਭੱਤਾ, ਨਾ ਕੋਈ ਸਹੂਲਤ, ਨਾ ਰਿਟਾਇਰਮੈਂਟ ਲਾਭ, ਨਾ ਕਮਿਸ਼ਨ ਅਤੇ ਨਾ ਹੀ ਕੋਈ ਸਟਾਕ ਆਪਸ਼ਨ। ਮੁਕੇਸ਼ ਅੰਬਾਨੀ ਨੇ ਜੂਨ 2020 ’ਚ ਕੋਵਿਡ ਮਹਾਮਾਰੀ ਦੌਰਾਨ ਦੇਸ਼ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਆਪਣੀ ਪੂਰੀ ਤਨਖਾਹ ਛੱਡਣ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਵਧੀ ਦੇਸ਼ ਦੀ ਚਿੰਤਾ, ਕਮਜ਼ੋਰ ਮਾਨਸੂਨ ਮਹਿੰਗਾਈ ਅਤੇ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ
NEXT STORY