ਨਵੀਂ ਦਿੱਲੀ– ਦੇਸ਼ ਦੀ ਸਭ ਤੋਂ ਵੱਡੀ ਦੁਰਸੰਚਾਰ ਕੰਪਨੀ ਜੀਓ ਨੇ ਦੇਸ਼ ਦੇ 1,000 ਛੱਟੋ-ਵੱਡੇ ਸ਼ਹਿਰਾਂ ’ਚ 5ਜੀ ਨੈੱਟਵਰਕ ਕਵਰੇਜ ਦਾ ਢਾਂਚਾ ਖੜ੍ਹਾ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਰਾਹੀਂ ਆਪਣੀ ਫਾਈਬਰ ਸਮਰੱਥਾ ਦੇ ਵਿਸਤਾਰ ਦੇ ਨਾਲ ਪਾਇਲਟ ਯੋਜਨਾ ਵੀ ਸੰਚਾਲਿਤ ਕਰ ਰਹੀ ਹੈ।
ਰਿਲਾਇੰਸ ਜੀਓ ਇੰਫੋਕਾਮ ਦੇ ਪ੍ਰਧਾਨ ਕਿਰਨ ਥਾਮਸ ਨੇ ਇਕ ਬਿਆਨ ’ਚ ਭਾਰਤ ’ਚ 5ਜੀ ਸੇਵਾਵਾਂ ਮੁਹੱਈਆ ਕਰਵਾਉਣ ਨਾਲ ਜੁੜੀਆਂ ਆਪਣੀਆਂ ਤਿਆਰੀਆਂ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਇਸਦੇ ਸਫਲ ਸੰਚਾਲਨ ਲਈ ਕੰਪਨੀ ਨੇ ਕਈ ਸਮਰਪਿਤ ਟੀਮਾਂ ਦਾ ਗਠਨ ਕੀਤਾ ਹੋਇਆ ਹੈ।
ਥਾਮਸ ਨੇ ਕਿਹਾ, ‘ਦੇਸ਼ ਭਰ ਦੇ ਕਰੀਬ 1,000 ਸ਼ਹਿਰਾਂ ’ਚ 5ਜੀ ਕਵਰੇਜ ਦੀ ਯੋਜਨਾ ਤਿਆਰ ਕਰ ਲਈ ਗਈ ਹੈ। ਜੀਓ ਆਪਣੇ 5ਜੀ ਨੈੱਟਵਰਕ ’ਤੇ ਸਿਹਤ ਦੇਖਭਾਲ ਅਤੇ ਓਦਯੋਗਿਕ ਸਵਚਾਲਨ ਵਰਗੇ ਉੱਨਤ ਖੇਤਰਾਂ ’ਚ ਪ੍ਰੀਖਣ ਵੀ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਜੀਓ ਦੇਸ਼ ਦੇ ਕਈ ਸ਼ਹਿਰਾਂ ’ਚ 5ਜੀ ਨੈੱਟਵਰਕ ਦਾ ਪਾਇਲਟ ਪ੍ਰਾਜੈਕਟ ਵੀ ਚਲਾ ਰਹੀ ਹੈ। ਇਸਦੇ ਨਾਲ ਹੀ ਤ੍ਰਿਆਯਾਮੀ ਮਾਨਚਿਤਰਾਂ ਦੀ ਮਦਦ ਨਾਲ 5ਜੀ ਸੇਵਾ ਦੀ ਸ਼ੁਰੂਆਤ ਲਈ ਨੈੱਟਵਰਕ ਦਾ ਢਾਂਚਾ ਵੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ, ‘ਅਸੀਂ ਆਧੁਨਿਕ ਤਕਨੀਕ ਦੀ ਮਦਦ ਨਾਲ ਨੈੱਟਵਰਕ ਦਾ ਢਾਂਚਾ ਬਣਾ ਰਹੇ ਹਾਂ। ਇਸਦਾ ਕਾਰਨ ਇਹ ਹੈ ਕਿ 5ਜੀ ਬੇਹੱਦ ਅਨੌਖੀ ਤਕਨੀਕ ਹੈ ਜਿਸ ਨੂੰ ਬੇਹੱਦ ਉੱਨਤ ਨੈੱਟਵਰਕ ਨਿਯੋਜਨ ਤਕਨੀਕਾਂ ਦੀ ਲੋੜ ਹੈ। ਇਸ ਤਰ੍ਹਾਂ 5ਜੀ ਨੈੱਟਵਰਕ ਲਿਆਉਣ ਦੀ ਮਨਜ਼ੂਰੀ ਮਿਲਦੇ ਹੀ ਅਸੀਂ ਆਪਣੀ ਸ਼ੁਰੂਆਤ ਨੂੰ ਪਹਿਲ ਦੇ ਹਿਸਾਬ ਨਾਲ ਤੈਅ ਕਰ ਸਕਾਂਗੇ।’ 5ਜੀ ਸਪੈਕਟਰ ਲਈ ਨਿਲਾਮੀ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
ICICI ਬੈਂਕ ਦਾ ਸ਼ੁੱਧ ਲਾਭ 19% ਵਧ ਕੇ 6,536 ਕਰੋੜ ਰੁਪਏ ਪਹੁੰਚਿਆ
NEXT STORY