ਗੈਜੇਟ ਡੈਸਕ– ਜਾਣਕਾਰੀ ਮਿਲੀ ਹੈ ਕਿ ਰਿਲਾਇੰਸ ਜਿਓ ਆਪਣੀ VoWi-Fi (ਵੁਆਇਸ ਓਵਰ ਵਾਈ-ਫਾਈ) ਸਰਵਿਸ ਦੀ ਭਾਰਤ ’ਚ ਟੈਸਟਿੰਗ ਕਰ ਰਹੀ ਹੈ। ਨਵੀਂ ਸਰਵਿਸ ਦੀ ਮਦਦ ਨਾਲ ਮੁੰਬਈ ਦੀ ਇਹ ਟੈਲੀਕਾਮ ਕੰਪਨੀ ਆਪਣੇ ਸਬਸਕ੍ਰਾਈਬਰ ਨੂੰ ਬਿਨਾਂ ਐਕਟਿਵ ਸੈਲੂਲਰ ਕਨੈਕਟੀਵਿਟੀ ਦੀ ਵੁਆਇਸ ਕਾਲ ਕਰਨ ਅਤੇ ਇੰਟਰਨੈੱਟ ਐਕਸੈਸ ਕਰਨ ਦੀ ਸੁਵਿਧਾ ਦੇਵੇਗੀ। ਜਿਓ VoWi-Fi ਸਰਵਿਸ ਨੂੰ ਅਜੇ ਭਾਰਤ ਦੇ ਚੁਣੇ ਹੋਏ ਇਲਾਕਿਆਂ ’ਚ ਟੈਸਟ ਕੀਤੇ ਜਾਣ ਦੀ ਖਬਰ ਹੈ। ਇਨ੍ਹਾਂ ਇਲਾਕਿਆਂ ’ਚ ਆਂਧਰ-ਪ੍ਰਦੇਸ਼, ਕੇਰਲ, ਮੱਧ-ਪ੍ਰਦੇਸ਼ ਅਤੇ ਤੇਲੰਗਾਨਾ ਸ਼ਾਮਲ ਹਨ। ਜਿਓ ਨੇ ਅਧਿਕਾਰਤ ਤੌਰ ’ਤੇ ਆਪਣੀ VoWi-Fi ਸੇਵਾ ਬਾਰੇ ਅਜੇ ਕੁਝ ਨਹੀਂ ਦੱਸਿਆ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜਿਓ ਦੀ ਇਹ ਸੇਵਾ ਅਗਲੇ ਸਾਲ ਜਨਵਰੀ ਮਹੀਨੇ ਤਕ ਸਾਰੇ ਯੂਜ਼ਰਜ਼ ਲਈ ਉਪਲੱਬਧ ਹੋ ਜਾਵੇਗੀ।
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਸ਼ੁਰੂਆਤ ’ਚ ਰਿਲਾਇੰਸ ਜਿਓ ਦੀ ਵੁਆਇਸ ਓਵਰ ਵਾਈ-ਫਾਈ ਸੇਵਾ ਸਿਰਫ ਜਿਓ ਤੋਂ ਜਿਓ ਨੈੱਟਵਰਕ ਤਕ ਸੀਮਤ ਹੋਵੇਗੀ। ਪਰ ਲਾਂਚ ਦੇ ਕੁਝ ਦਿਨਾਂ ਬਾਅਦ ਇਸ ਸੇਵਾ ਦੇ ਬਾਕੀ ਨੈੱਟਵਰਕ ’ਤੇ ਵੀ ਇਸਤੇਮਾਲ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।

ਟੈਲੀਕਾਮ ਟਾਕ ਨੇ ਮੱਧ-ਪ੍ਰਦੇਸ਼ ’ਚ ਰਹਿਣ ਵਾਲੇ ਇਕ ਸੂਤਰ ਤੋਂ ਇਸ ਸੇਵਾ ਦਾ ਸਕਰੀਨਸ਼ਾਟ ਵੀ ਹਾਸਲ ਕੀਤਾ ਹੈ। ਇਸ ਸਕਰੀਨਸ਼ਾਟ ਨਾਲ ਜਿਓ ਦੀ VoWi-Fi ਸੇਵਾ ਬਾਰੇ ਪਤਾ ਲੱਗਾ ਹੈ। ਸਕਰੀਨਸ਼ਾਟ ਨੂੰ ਆਈਫੋਨ ’ਤੇ ਕੈਪਚਰ ਕੀਤਾ ਗਿਆ ਹੈ। ਇਸ ਵਿਚ ‘Jio WiFi’ ਲਿਖਿਆ ਨਜ਼ਰ ਆ ਰਿਹਾ ਹੈ ਆਮ ਤੌਰ ’ਤੇ ਆਈ.ਓ.ਐੱਸ. ’ਚ ਉਥੇ ਟੈਲੀਕਾਮ ਆਪਰੇਟਰ ਦਾ ਨਾਂ ਹੁੰਦਾ ਹੈ।
ਹਾਲ ਹੀ ਦੇ ਦਿਨਾਂ ’ਚ ਲਾਂਚ ਕੀਤੇ ਗਏ ਜ਼ਿਆਦਾਤਰ ਨਾਮੀਂ ਸਮਾਰਟਫੋਨ VoWi-Fi ਸਪੋਰਟ ਦੇ ਨਾਲ ਆਉਂਦੇ ਹਨ ਪਰ ਹਰ ਟੈਲੀਕਾਮ ਆਪਰੇਟਰ ਦੀ ਇਸ ਸੇਵਾ ਦੀ ਸਪੋਰਟ ਲਈ ਇਨ੍ਹਾਂ ਹੈਂਡਸੈੱਟਸ ਨੂੰ ਸਾਫਟਵੇਅਰ ਅਪਡੇਟ ਦੀ ਲੋੜ ਹੋਵੇਗੀ। ਅਸੁਸ ਅਤੇ ਐੱਚ.ਟੀ.ਸੀ. ਵਰਗੇ ਬ੍ਰਾਂਡ ਨੇ ਹਾਲ ਹੀ ’ਚ ਆਪਣੇ ਹੈਂਡਸੈੱਟ ਨੂੰ ਅਪਡੇਟ ਰਾਹੀਂ ਵੀਓਵਾਈ-ਫਾਈ ਸਪੋਰਟ ਮੁਹੱਈਆ ਕਰਵਾਈ ਸੀ।
ਦਿੱਲੀ 'ਚ ਹੁਣ ਈ-ਕਾਰਾਂ 'ਤੇ ਘੁਮਿਆ ਕਰੇਗਾ ਸਰਕਾਰੀ ਅਮਲਾ
NEXT STORY