ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇੰਡਸਟਰੀਜ਼ ਲਿ. (ਆਰ. ਆਈ. ਐੱਲ.) ਨੇ ਕਿਹਾ ਕਿ ਉਹ ਜਿਓ ਦੀਆਂ ਦੂਰਸੰਚਾਰ ਟਾਵਰ ਜਾਇਦਾਦਾਂ ਨੂੰ ਕੈਨੇਡਾ ਦੀ ਬਰੁਕਫੀਲਡ ਇਨਫ੍ਰਾਸਟ੍ਰਕਚਰ ਪਾਰਟਨਰਸ ਐੱਲ. ਪੀ. ਨੂੰ 25,215 ਕਰੋਡ਼ ਰੁਪਏ ’ਚ ਵੇਚੇਗੀ। ਆਰ. ਆਈ. ਐੱਲ. ਨੇ ਕਿਹਾ ਕਿ ਉਸ ਦੀ ਇਕਾਈ ਰਿਲਾਇੰਸ ਇੰਡਸਟ੍ਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਸ ਲਿਮਟਿਡ (ਆਰ. ਆਈ. ਆਈ. ਐੱਚ. ਐੱਲ.) ਨੇ ਬਰੁਕਫੀਲਡ ਇਨਫ੍ਰਾਸਟ੍ਰਕਚਰ ਪਾਰਟਨਰਸ ਐੱਲ. ਪੀ. ਅਤੇ ਉਸ ਦੇ ਹਿੱਸੇਦਾਰਾਂ ਦੇ ਨਾਲ ਟਾਵਰ ਕਾਰੋਬਾਰ ਸੌਦੇ ਲਈ ਹਰ ਹਾਲਤ ’ਚ ਮੰਨਣਯੋਗ ਸਮਝੌਤਾ (ਬਾਈਂਡਿੰਗ ਐਗਗਰੀਮੈਂਟ) ਕੀਤਾ ਹੈ। ਬਰੁਕਫੀਲਡ ਟਾਵਰ ਕੰਪਨੀ ਦੀ 100 ਫ਼ੀਸਦੀ ਇਕਵਿਟੀ ਹਿੱਸੇਦਾਰੀ ਖਰੀਦੇਗੀ। ਕੰਪਨੀ ਨੇ ਬਿਆਨ ’ਚ ਕਿਹਾ ਕਿ ਆਰ. ਆਈ. ਆਈ. ਐੱਚ. ਐੱਲ. ਨੇ ਬਰੁਕਫੀਲਡ ਇਨਫ੍ਰਾਸਟ੍ਰਕਚਰ ਪਾਰਟਨਰਸ ਐੱਲ. ਪੀ. ਅਤੇ ਉਸ ਦੇ ਸੰਸਥਾਗਤ ਹਿੱਸੇਦਾਰਾਂ ਦੇ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਬਰੁਕਫੀਲਡ, ਟਾਵਰ ਇਨਫ੍ਰਾਸਟ੍ਰਕਚਰ ਟਰੱਸਟ ਵਲੋਂ ਜਾਰੀ ਯੂਨਿਟ (ਸ਼ੇਅਰ) ’ਚ 25,215 ਕਰੋਡ਼ ਰੁਪਏ ਦਾ ਨਿਵੇਸ਼ ਕਰੇਗੀ। ਇਸ ਸੌਦੇ ਤਹਿਤ ਟਾਵਰ ਇਨਫ੍ਰਾਸਟ੍ਰਕਚਰ ਟਰੱਸਟ ਦੀ ਸਪਾਂਸਰ ਆਰ. ਆਈ. ਆਈ. ਐੱਚ. ਐੱਲ. ਬਰੁਕਫੀਲਡ ਨਾਲ ਜੁੜਿਆ ਬੀ. ਆਈ. ਐੱਫ.-4 ਜਾਰਵਿਸ ਇੰਡੀਆ ਅਤੇ ਕੁੱਝ ਹੋਰ ਸਹਿਯੋਗੀ-ਨਿਵੇਸ਼ਕਾਂ ਲਈ ਟਰੱਸਟ ’ਚ ਸ਼ੇਅਰ ਜਾਰੀ ਕਰੇਗੀ। ਸੌਦਾ ਪੂਰਾ ਹੋਣ ਤੋਂ ਬਾਅਦ ਬਰੁਕਫੀਲਡ ਅਤੇ ਉਸ ਦੇ ਹੋਰ ਭਾਈਵਾਲ ਟਰੱਸਟ ਦੇ ਸਪਾਂਸਰ ਬਣ ਜਾਣਗੇ ਅਤੇ ਉਨ੍ਹਾਂ ਕੋਲ ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਟਾਵਰ ਕੰਪਨੀ ’ਚ 100 ਫ਼ੀਸਦੀ ਹਿੱਸੇਦਾਰੀ ਹੋਵੇਗੀ। ਟਾਵਰ ਇਨਫ੍ਰਾਸਟ੍ਰਕਚਰ ਟਰੱਸਟ ਦੇ ਕੋਲ 1,30,000 ਟਾਵਰ ਹਨ।
ਐਡਵਾਂਸ ਟੈਕਸ ਭੁਗਤਾਨ ਦੀ ਅੰਤਿਮ ਤਰੀਕ ਵਧੀ
NEXT STORY