ਨਵੀਂ ਦਿੱਲੀ (ਭਾਸ਼ਾ)– ਭਾਰਤੀ ਰਿਜ਼ਰਵ ਬੈਂਕ ਇਸ ਸਾਲ ਦੀ ਚੌਥੀ ਤਿਮਾਹੀ ’ਚ ਨੀਤੀਗਤ ਦਰ ’ਚ ਕਟੌਤੀ ਕਰ ਸਕਦਾ ਹੈ। ਆਕਸਫੋਰਡ ਇਕਨੌਮਿਕਸ ਵਲੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ। ਅਨੁਮਾਨ ਲਗਾਉਣ ਵਾਲੀ ਗਲੋਬਲ ਕੰਪਨੀ ਨੇ ਇਸ ਸਬੰਧ ਵਿੱਚ ਕਿਹਾ ਕਿ ਕਈ ਅਜਿਹੇ ਕਾਰਕ ਹਨ, ਜਿਨ੍ਹਾਂ ਕਰ ਕੇ ਕੇਂਦਰੀ ਬੈਂਕ ਆਪਣੇ ਰੁਖ ਨੂੰ ਵਧੇਰੇ ਨਰਮ ਕਰ ਸਕਦਾ ਹੈ। ਆਕਸਫੋਰਡ ਇਕਨੌਮਿਕਸ ਨੇ ਕਿਹਾ ਕਿ ਮਹਿੰਗਾਈ ਪਹਿਲਾਂ ਹੀ ਨਰਮ ਹੋ ਰਹੀ ਹੈ ਅਤੇ ਖਪਤਕਾਰ ਮਹਿੰਗਾਈ ਨੂੰ ਲੈ ਕੇ ਅਨੁਮਾਨ ਹੇਠਾਂ ਆ ਰਿਹਾ ਹੈ।
ਇਹ ਵੀ ਪੜ੍ਹੋ : ਗਲੋਬਲ ਸਟਾਕ ਮਾਰਕੀਟ ’ਚ ਭਾਰਤ ਬਣਿਆ 5ਵਾਂ ਸਭ ਤੋਂ ਵੱਡਾ ਬਾਜ਼ਾਰ, ਫਰਾਂਸ ਨੂੰ ਛੱਡਿਆ ਪਿੱਛੇ
ਅਨੁਮਾਨ ਪ੍ਰਗਟਾਉਣ ਵਾਲੀ ਫਰਮ ਨੇ ਕਿਹਾ ਕਿ ਅਸੀਂ ਭਾਰਤ ਲਈ ਆਪਣੀ ਰਾਏ ਨੂੰ ਅਪਡੇਟ ਕਰ ਰਹੇ ਹਨ ਅਤੇ 2023 ਦੀ ਚੌਥੀ ਤਿਮਾਹੀ ’ਚ ਰਿਜ਼ਰਵ ਬੈਂਕ ਵਲੋਂ ਪਹਿਲੀ ਵਿਆਜ ਦਰ ਕਟੌਤੀ ਹੋ ਸਕਦੀ ਹੈ। ਆਕਸਫੋਰਡ ਇਕਨੌਮਿਕਸ ਨੇ ਕਿਹਾ ਕਿ ਮਿਸ਼ਰਿਤ ਕਾਰਕਾਂ ਕਾਰਣ ਰਿਜ਼ਰਵ ਬੈਂਕ ਆਪਣੇ ਰੁਖ ’ਚ ਬਦਲਾਅ ਕਰ ਸਕਦਾ ਹੈ ਅਤੇ ਨੀਤੀਗਤ ਮੋਰਚੇ ’ਤੇ ਨਰਮ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਐਗਰੋ ਚੰਗੇ ਭਾਅ 'ਤੇ ਖ਼ਰੀਦੇਗੀ ਇਹ ਫ਼ਸਲਾਂ
ਉਸ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਸਭ ਤੋਂ ਪਹਿਲਾਂ ਇਹ ਦੇਖੇਗੀ ਕਿ ਮਹਿੰਗਾਈ ਉਸ ਦੇ ਟੀਚੇ ਦੇ ਮੱਧ ’ਚ ਸਥਿਰ ਹੋ ਰਹੀ ਹੈ। ਉਸ ਤੋਂ ਬਾਅਦ ਉਹ ਆਪਣੇ ਰੁਖ ’ਚ ਬਦਲਾਅ ਲਿਆਏਗੀ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ ਚਾਰ ਫ਼ੀਸਦੀ (2 ਫੀਸਦੀ ਉੱਪਰ ਜਾਂ ਹੇਠਾਂ) ਦੇ ਘੇਰੇ ’ਚ ਰੱਖਣ ਦਾ ਟੀਚਾ ਮਿਲਿਆ ਹੋਇਆ ਹੈ। ਅਪ੍ਰੈਲ ’ਚ ਰਿਜ਼ਰਵ ਬੈਂਕ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਰੇਪੋ ਦਰ ਨੂੰ 6.5 ਫ਼ੀਸਦੀ ’ਤੇ ਕਾਇਮ ਰੱਖਿਆ ਸੀ।
ਗਲੋਬਲ ਸਟਾਕ ਮਾਰਕੀਟ ’ਚ ਭਾਰਤ ਬਣਿਆ 5ਵਾਂ ਸਭ ਤੋਂ ਵੱਡਾ ਬਾਜ਼ਾਰ, ਫਰਾਂਸ ਨੂੰ ਛੱਡਿਆ ਪਿੱਛੇ
NEXT STORY