ਮੁੰਬਈ (ਏਜੰਸੀਆਂ) – ਸ਼ੇਅਰ ਬਾਜ਼ਾਰ ’ਚ ਜਾਰੀ ਤੇਜ਼ੀ ਕਾਰਣ ਭਾਰਤੀ ਸ਼ੇਅਰ ਬਾਜ਼ਾਰ ਇਕ ਵਾਰ ਮੁੜ ਦੁਨੀਆ ਦਾ ‘ਪੰਜਵਾਂ ਸਭ ਤੋਂ ਵੱਡਾ ਸਟਾਕ ਮਾਰਕੀਟ’ ਬਣ ਗਿਆ ਹੈ। ਜਨਵਰੀ ’ਚ ਫਰਾਂਸ ਨੇ ਭਾਰਤ ਨੂੰ ਪਿੱਛੇ ਛੱਡਦੇ ਹੋਏ ਇਹ ਪੋਜੀਸ਼ਨ ਹਾਸਲ ਕਰ ਲਈ ਸੀ। ਬੀਤੇ ਦਿਨੀਂ ਅਡਾਨੀ ਗਰੁੱਪ ਦਾ ਮਾਰਕੀਟ ਕੈਪ ਵਧਿਆ ਹੈ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 344 ਅੰਕਾਂ ਦੀ ਤੇਜ਼ੀ ਨਾਲ 62,846 ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ ’ਚ ਵੀ 99 ਅੰਕਾਂ ਦੀ ਤੇਜ਼ੀ ਰਹੀ, ਇਹ 18,598 ਦੇ ਪੱਧਰ ’ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਐਗਰੋ ਚੰਗੇ ਭਾਅ 'ਤੇ ਖ਼ਰੀਦੇਗੀ ਇਹ ਫ਼ਸਲਾਂ
ਦੂਜੇ ਪਾਸੇ ਸੈਂਸੈਕਸ ਦੇ 30 ਸ਼ੇਅਰਾਂ ’ਚੋਂ 20 ’ਚ ਤੇਜ਼ੀ ਅਤੇ 10 ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ’ਚ 3.37 ਫ਼ੀਸਦੀ ਦੀ ਤੇਜ਼ੀ ਰਹੀ। ਇਨ੍ਹਾਂ ਕਾਰਣਾਂ ਕਰ ਕੇ ਸ਼ੁੱਕਰਵਾਰ ਨੂੰ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਮਾਰਕੀਟ ਕੈਪ 3.3 ਟ੍ਰਿਲੀਅਨ ਡਾਲਰ (272 ਲੱਖ ਕਰੋੜ ਰੁਪਏ) ਪਹੁੰਚ ਗਿਆ। ਉੱਥੇ ਹੀ ਫਰਾਂਸ 3.24 ਟ੍ਰਿਲੀਅਨ ਡਾਲਰ (267 ਲੱਖ ਕਰੋੜ ਰੁਪਏ) ਦੇ ਮਾਰਕੀਟ ਕੈਪ ਨਾਲ ਛੇਵੇਂ ਸਥਾਨ ’ਤੇ ਹੈ। ਦਿਨ ’ਚ ਕਾਰੋਬਾਰ ਦੌਰਾਨ ਸੈਂਸੈਕਸ 524.31 ਅੰਕ ਯਾਨੀ 0.83 ਫ਼ੀਸਦੀ ਦੀ ਬੜ੍ਹਤ ਨਾਲ 63,026 ਅੰਕ ’ਤੇ ਪੁੱਜ ਗਿਆ।
ਇਹ ਵੀ ਪੜ੍ਹੋ : 2000 ਦੇ ਨੋਟਾਂ ਨੇ ਭੰਬਲਭੂਸੇ 'ਚ ਪਾਏ ਲੋਕ, ਪੈਟਰੋਲ ਪੰਪ ਵਾਲਿਆਂ ਨੇ RBI ਤੋਂ ਕੀਤੀ ਇਹ ਖ਼ਾਸ ਮੰਗ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 99.30 ਅੰਕ ਜਾਂ 0.54 ਫ਼ੀਸਦੀ ਦੀ ਬੜ੍ਹਤ ਨਾਲ 18,598.65 ਅੰਕ ’ਤੇ ਪੁੱਜ ਗਿਆ। ਤਿੰਨ ਕਾਰੋਬਾਰੀ ਸੈਸ਼ਨਾਂ ’ਚ ਸੈਂਸੈਕਸ 1,072 ਅੰਕ ਜਾਂ 1.8 ਫ਼ੀਸਦੀ ਚੜ੍ਹਿਆ। ਉੱਥੇ ਹੀ ਇਸ ਦੌਰਾਨ ਨਿਫਟੀ ਵਿਚ 313 ਅੰਕ ਜਾਂ 2 ਫ਼ੀਸਦੀ ਦਾ ਲਾਭ ਦਰਜ ਹੋਇਆ ਹੈ। ਟਾਈਟਨ, ਟਾਟਾ ਸਟੀਲ, ਐੱਚ. ਡੀ. ਐੱਫ. ਸੀ., ਅਲਟ੍ਰਾਟੈੱਕ ਸੀਮੈਂਟ, ਭਾਰਤੀ ਸਟੇਟ ਬੈਂਕ, ਆਈ. ਟੀ. ਸੀ., ਇੰਡਸਇੰਡ ਬੈਂਕ, ਐੱਨ. ਟੀ. ਪੀ. ਸੀ., ਐੱਚ. ਡੀ. ਐੱਫ.ਸੀ. ਬੈਂਕ ਅਤੇ ਬਜਾਜ ਫਿਨਸਰਵ ਦੇ ਸ਼ੇਅਰ ਵੀ ਲਾਭ ’ਚ ਰਹੇ। ਉੱਥੇ ਹੀ ਐੱਚ. ਸੀ. ਐੱਲ. ਟੈੱਕ, ਪਾਵਰਗ੍ਰਿਡ, ਮਾਰੂਤੀ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈ. ਸੀ. ਆਈ. ਸੀ. ਆਈ. ਬੈਂਕ, ਇੰਫੋਸਿਸ, ਟੈੱਕ ਮਹਿੰਦਰਾ ਅਤੇ ਹਿੰਦੁਸਤਾਨ ਯੂਨੀਲਿਵਰ ਦੇ ਸ਼ੇਅਰ ਹੇਠਾਂ ਆ ਗਏ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਜੀਓਜੀਤ ਵਿੱਤੀ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਹਾਂਪੱਖੀ ਗਲੋਬਲ ਰੁਝਾਨ ਅਤੇ ਘਰੇਲੂ ਆਰਥਿਕ ਵਿਕਾਸ ਮਜ਼ਬੂਤ ਰਹਿਣ ਦੀ ਸੰਭਾਵਨਾ ਦਰਮਿਆਨ ਸੈਂਸੈਕਸ ਅਤੇ ਨਿਫਟੀ ਅੱਜ ਆਪਣੇ ਸਭ ਤੋਂ ਉੱਚ ਪੱਧਰ ਦੇ ਕਰੀਬ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ’ਚ ਕਰਜ਼ਾ ਲਿਮਟ ਵਧਾਉਣ ਨੂੰ ਲੈ ਕੇ ਸਿਧਾਂਤਿਕ ਮਨਜ਼ੂਰੀ ਨਾਲ ਗਲੋਬਲ ਨਿਵੇਸ਼ਕਾਂ ’ਚ ਉਤਸ਼ਾਹ ਹੈ। ਹੁਣ ਉਨ੍ਹਾਂ ਨੂੰ ਫੈੱਡਰਲ ਰਿਜ਼ਰਵ ਦੀ ਅਗਲੀ ਮੁਦਰਾ ਯੋਜਨਾ ਦੀ ਉਡੀਕ ਹੈ। ਬੀ. ਐੱਸ. ਈ. ਮਿਡਕੈਪ 0.41 ਫ਼ੀਸਦੀ ਅਤੇ ਸਮਾਲਕੈਪ 0.30 ਫ਼ੀਸਦੀ ਦੇ ਲਾਭ ’ਚ ਰਿਹਾ।
ਹੋਰ ਏਸ਼ੀਆਈ ਬਾਜ਼ਾਰਾਂ ’ਚ ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਭ ’ਚ ਰਹੇ ਜਦ ਕਿ ਹਾਂਗਕਾਂਗ ਦਾ ਹੈਂਗਸੇਂਗ ਹੇਠਾਂ ਆ ਗਿਆ। ਦੁਪਹਿਰ ਦੇ ਕਾਰੋਬਾਰ ’ਚ ਯੂਰਪੀ ਬਾਜ਼ਾਰ ਨੁਕਸਾਨ ’ਚ ਸਨ।
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ
Air India ਦੀ ਕਿਸਮਤ ਬਦਲਣ ਲਈ ਟਾਟਾ ਸਮੂਹ ਕਰ ਰਿਹੈ ਮੋਟਾ ਨਿਵੇਸ਼, ਜੰਗੀ ਪੱਧਰ 'ਤੇ ਹੋ ਰਹੀ ਭਰਤੀ
NEXT STORY