ਨਵੀਂ ਦਿੱਲੀ–ਆਖ਼ਿਰ ਮਹਿੰਗਾਈ ਦੀਆਂ ਦਰਾਂ ਕੁੱਝ ਨਰਮ ਹੋਈਆਂ। ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਘਟ ਕੇ 29 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ। ਮਾਰਚ 2023 ’ਚ ਇਹ 1.34 ਫੀਸਦੀ ’ਤੇ ਆ ਗਈ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਥੋਕ ਮਹਿੰਗਾਈ ਦੀ ਦਰ ’ਚ ਗਿਰਾਵਟ ਮੁੱਖ ਤੌਰ ’ਤੇ ਮੈਨੂਫੈਕਚਰਡ ਗੁਡਸ ਅਤੇ ਈਂਧਨ ਦੀਆਂ ਕੀਮਤਾਂ ’ਚ ਕਮੀ ਕਾਰਣ ਹੋਈ ਹੈ। ਹਾਲਾਂਕਿ ਇਸ ਦੌਰਾਨ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਵਧੀ ਹੈ।
ਇਹ ਵੀ ਪੜ੍ਹੋ- ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ 'ਤੇ ਰਹੇਗਾ ਅਸਰ
ਮਾਰਚ 2023 ਲਗਾਤਾਰ 10ਵਾਂ ਮਹੀਨਾ ਰਿਹਾ ਹੈ ਜਦੋਂ ਥੋਕ ਮਹਿੰਗਾਈ ਦੀ ਦਰ ’ਚ ਗਿਰਾਵਟ ਦਰਜ ਕੀਤੀ ਗਈ। ਡਬਲਯੂ. ਪੀ. ਆਈ. ਆਧਾਰਿਤ ਮਹਿੰਗਾਈ ਫਰਵਰੀ 2023 ’ਚ 3.85 ਫੀਸਦੀ ਅਤੇ ਮਾਰਚ 2022 ’ਚ 14.63 ਫੀਸਦੀ ਸੀ। ਇੱਸ ਦਰਿਆਨ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਦੇ 3.81 ਫੀਸਦੀ ਤੋਂ ਵਧ ਕੇ ਮਾਰਚ ’ਚ 5.48 ਫੀਸਦੀ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਕਿਹੜੀਆਂ-ਕਿਹੜੀਆਂ ਵਸਤਾਂ ਹੋਈਆਂ ਸਸਤੀਆਂ
ਵਪਾਰ ਅਤੇ ਉਦਯੋਗ ਮੰਤਰਾਲਾ ਨੇ ਸੋਮਵਾਰ ਨੂੰ ਇੱਥੇ ਜਾਰੀ ਇਕ ਬਿਆਨ ’ਚ ਦੱਸਿਆ ਕਿ ਮਾਰਚ 2023 ’ਚ ਮਹਿੰਗਾਈ ਦੀ ਦਰ ’ਚ ਕਮੀ ਦਾ ਮੁੱਖ ਕਾਰਣ ਕੁੱਝ ਵਸਤਾਂ ਦੀਆਂ ਕੀਮਤਾਂ ’ਚ ਕਮੀ ਰਹਿਣਾ ਹੈ। ਇਨ੍ਹਾਂ ਵਸਤਾਂ ’ਚ ਬੇਸ ਮੈਟਲਸ, ਕੁੱਝ ਖਾਣ ਵਾਲੀਆਂ ਵਸਤਾਂ, ਕੱਪੜਾ ਅਤੇ ਗੈਰ-ਖੁਰਾਕੀ ਵਸਤਾਂ, ਖਣਿਜਾਂ, ਰਬੜ ਅਤੇ ਪਲਾਸਟਿਕ ਉਤਪਾਦਾਂ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਕਾਗਜ਼ ਅਤੇ ਕਾਗੜ ਤੋਂ ਬਣੇ ਉਤਪਾਦ ਸ਼ਾਮਲ ਹਨ। ਇਸ ਦੌਰਾਨ ਜੇ ਦੇਖੀਏ ਤਾਂ ਕਣਕ ਅਤੇ ਦਾਲ ਕ੍ਰਮਵਾਰ : 9.16 ਫੀਸਦੀ ਅਤੇ 3.03 ਫੀਸਦੀ ਸਸਤੀ ਹੋਈ। ਇਸ ਦੌਰਾਨ ਸਬਜ਼ੀਆਂ 2.22 ਫੀਸਦੀ ਸਸਤੀਆਂ ਹੋਈਆਂ। ਤਿਲਹਨ ਦੀ ਮਹਿੰਗਾਈ ਦਰ ਮਾਰਚ 2023 ’ਚ 15.05 ਫੀਸਦੀ ਘਟੀ।
ਈਂਧਨ ਅਤੇ ਬਿਜਲੀ ਖੇਤਰ ’ਚ ਮਹਿੰਗਾਈ ਫਰਵਰੀ ਦੇ 14.82 ਫੀਸਦੀ ਤੋਂ ਘੱਟ ਹੋ ਕੇ ਮਾਰਚ 2023 ’ਚ 8.96 ਫੀਸਦੀ ਰਹਿ ਗਈ। ਤਿਆਰ ਉਤਪਾਦ 0.77 ਫੀਸਦੀ ਸਸਤੇ ਹੋਏ, ਜਿਨ੍ਹਾਂ ਦੀ ਮਹਿੰਗਾਈ ਦਰ ਪਿਛਲੇ ਮਹੀਨੇ 1.94 ਫੀਸਦੀ ਸੀ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਪ੍ਰਚੂਨ ਮਹਿੰਗਾਈ ਦੀ ਦਰ ਵੀ ਘਟੀ
ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਪ੍ਰਚੂਨ ਮਹਿੰਗਾਈ ਦੀ ਦਰ ਵੀ ਮਾਰਚ ’ਚ ਘਟੀ ਹੈ। ਇਸ ਮਹੀਨੇ ਇਹ ਘਟ ਕੇ 15 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਇਹ 5.66 ਫੀਸਦੀ ਰਹੀ ਹੈ। ਇਸ ਤੋਂ ਇਕ ਮਹੀਨਾ ਪਹਿਲਾਂ ਯਾਨੀ ਫਰਵਰੀ ’ਚ ਇਹ 6.44 ਫੀਸਦੀ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
OPEC ਦੇਸ਼ਾਂ ਦੇ ਫੈਸਲੇ ਤੋਂ ਬਾਅਦ ਰੂਸ ਤੋਂ ਕੱਚੇ ਤੇਲ ਦੀ ਖ਼ਰੀਦਦਾਰੀ ਵਧਾ ਸਕਦਾ ਹੈ ਭਾਰਤ
NEXT STORY