ਨਵੀਂ ਦਿੱਲੀ (ਭਾਸ਼ਾ) - ਬਜਟ ਏਅਰਲਾਈਨਜ਼ ਗੋ ਫਸਟ ਲਈ ਸੋਮਵਾਰ ਦਾ ਦਿਨ ਰਾਹਤ ਭਰਿਆ ਰਿਹਾ। ਕੰਪਨੀ ਨੂੰ ਏਅਰਕਰਾਫਟ ਕਿਰਾਏ ’ਤੇ ਦੇਣ ਵਾਲੀਆਂ ਕੰਪਨੀਆਂ ਨੇ ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ) ਨੂੰ ਬੈਂਕਰਪਸੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਸੀ ਪਰ ਐੱਨ. ਸੀ. ਐੱਲ. ਏ. ਟੀ. ਨੇ ਇਸ ਮਾਮਲੇ ’ਚ ਐੱਨ. ਸੀ. ਐੱਲ. ਟੀ. ਤੋਂ ਗੋ ਫਸਟ ਨੂੰ ਮਿਲੀ ਰਾਹਤ ਬਰਕਰਾਰ ਰੱਖੀ ਹੈ। ਗੋ ਫਸਟ ਨੇ ਖੁਦ ਨੂੰ ਦਿਵਾਲੀਆ ਐਲਾਨ ਕਰਦੇ ਹੋਏ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦਾ ਰੁਖ ਕੀਤਾ ਸੀ। ਕੰਪਨੀ ਨੇ ਐੱਨ. ਸੀ. ਐੱਲ. ਟੀ. ਨੂੰ ਅਪੀਲ ਕੀਤੀ ਸੀ ਕਿ ਉਸ ਦੇ ਖ਼ਿਲਾਫ਼ ਦਿਵਾਲਾ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਤੋਂ ਰਾਹਤ ਦਿੱਤੀ ਜਾਏ, ਜਿਸ ਨੂੰ ਮੰਨ ਲਿਆ ਗਿਆ ਅਤੇ ਕੰਪਨੀ ਨੂੰ ਆਪਣੇ-ਆਪ ਨੂੰ ਰਿਵਾਈਵ ਕਰਨ ਲਈ ਥੋੜਾ ਸਮਾਂ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਹਾਲਾਂਕਿ ਗੋ ਫਸਟ ਨੂੰ ਏਅਰਕਰਾਫਟ ਕਿਰਾਏ ’ਤੇ ਦੇਣ ਵਾਲੀਆਂ ਕੰਪਨੀਆਂ ਇੱਥੇ ਨਹੀਂ ਰੁਕੀਆਂ। ਉਨ੍ਹਾਂ ਨੇ ਐੱਨ. ਸੀ. ਐੱਲ. ਟੀ. ਦੇ ਇਸ ‘ਰੋਕ’ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਐੱਨ. ਸੀ. ਐੱਲ. ਏ. ਟੀ. ਨੂੰ ਅਪੀਲ ਕੀਤੀ ਕਿ ਗੋ ਫਸਟ ਖ਼ਿਲਾਫ਼ ਦਿਵਾਲਾ ਪ੍ਰਕਿਰਿਆ ਸ਼ੁਰੂ ਕੀਤੀ ਜਾਏ। ਕੰਪਨੀ ਆਪਣੇ ਜਹਾਜ਼ਾਂ ਨੂੰ ਕੰਪਨੀ ਤੋਂ ਵਾਪਸ ਪਾਉਣਾ ਚਾਹੁੰਦੀ ਹੈ ਪਰ ਐੱਨ. ਸੀ. ਐੱਲ. ਏ. ਟੀ. ਨੇ ਐੱਨ. ਸੀ. ਐੱਲ. ਟੀ. ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।
ਕੰਮ ਨਹੀਂ ਆਈ ਏਅਰਕਰਾਫਟ ਕੰਪਨੀਆਂ ਦੀ ਦਲੀਲ
ਗੋ ਫਸਟ ਨੂੰ ਏਅਰਕਰਾਫਟ ਕਿਰਾਏ ’ਤੇ ਦੇਣ ਵਾਲੀਆਂ ਐੱਸ. ਐੱਮ. ਬੀ. ਸੀ. ਏਵੀਏਸ਼ਨ ਕੈਪੀਟਲ ਅਤੇ ਸੀ. ਡੀ. ਬੀ. ਏਵੀਏਸ਼ਨ ਦੀ ਜੀ. ਵਾਈ. ਏਵੀਏਸ਼ਨ ਲੀਜਿੰਗ ਕੰਪਨੀ ਸ਼ਾਮਲ ਹਨ। ਇਨ੍ਹਾਂ ਨੇ ਹੀ ਐੱਨ. ਸੀ. ਐੱਲ. ਟੀ. ਦਾ ਰੁਖ ਕਰ ਕੇ ਗੋ ਫਸਟ ਨੂੰ ਆਪਣੇ ਏਅਰਕਰਾਫਟ ਵਾਪਸ ਦਿਵਾਉਣ ਦੀ ਅਪੀਲ ਕੀਤੀ ਸੀ ਪਰ ਐੱਨ. ਸੀ. ਐੱਲ. ਏ. ਟੀ. ਵਿਚ ਕੰਪਨੀਆਂ ਦੀ ਦਲੀਲ ਕੰਮ ਨਹੀਂ ਆਈ।
ਇਹ ਵੀ ਪੜ੍ਹੋ : 2000 ਦੇ ਨੋਟ ਬੰਦ ਕਰਨ ਦੇ ਫ਼ੈਸਲੇ 'ਤੇ RBI ਦੇ ਸਾਬਕਾ ਡੀ.ਜੀ ਦਾ ਵੱਡਾ ਬਿਆਨ
ਗੋ ਫਸਟ ਕੋਲ ਬਣੇ ਰਹਿਣਗੇ ਕਿਰਾਏ ਦੇ ਜਹਾਜ਼
ਐੱਨ. ਸੀ. ਐੱਲ. ਏ. ਟੀ. ਦਾ ਫ਼ੈਸਲਾ ਗੋ ਫਸਟ ਨੂੰ ਰਾਹਤ ਦੇਣ ਵਾਲਾ ਹੈ। ਕੰਪਨੀ ਕੋਲ ਕੁੱਲ 54 ਜਹਾਜ਼ ਹਨ, ਜਿਸ ’ਚੋਂ ਕਰੀਬ 50 ਫ਼ੀਸਦੀ ਜਹਾਜ਼ ਪ੍ਰੈਟ ਐਂਡ ਵ੍ਹਿਟਨੀ ਦੇ ਖ਼ਰਾਬ ਇੰਜਣ ਕਾਰਣ ਉੱਡਣ ਦੀ ਹਾਲਤ ’ਚ ਨਹੀਂ ਹਨ। ਅਜਿਹੇ ’ਚ ਜੇ ਬਾਕੀ ਜਹਾਜ਼ ਵੀ ਲੀਜ਼ ਕੰਪਨੀਆਂ ਵਾਪਸ ਲੈ ਲੈਂਦੀਆਂ ਹਨ ਤਾਂ ਕੰਪਨੀ ਲਈ ਆਪ੍ਰੇਸ਼ਨਲ ਬਣੇ ਰਹਿਣਾ ਮੁਸ਼ਕਲ ਹੋ ਜਾਂਦਾ।
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
NEXT STORY