ਨਵੀਂ ਦਿੱਲੀ (ਭਾਸ਼ਾ) – ਘਰੇਲੂ ਸੜਕ ਲਾਜਿਸਟਿਕਸ ਉਦਯੋਗ ਨੂੰ ਚਾਲੂ ਮਾਲੀ ਸਾਲ (2024-25) ’ਚ ਮਾਲੀਏ ਵਿਚ 9 ਫੀਸਦੀ ਤਕ ਦੇ ਵਾਧੇ ਦੀ ਉਮੀਦ ਹੈ। ਰੇਟਿੰਗ ਏਜੰਸੀ ਇਕ੍ਰਾ ਨੇ ਇਕ ਰਿਪੋਰਟ ਵਿਚ ਕਿਹਾ ਕਿ ਸੰਗਠਿਤ ਸੜਕ ਲਾਜਿਸਟਿਕਸ ਰਿਪੋਰਟ ਵਿਚ ਪਿਛਲੇ ਮਾਲੀ ਸਾਲ (2023-24) ’ਚ 4.6 ਫੀਸਦੀ ਦਾ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ
ਇਕ੍ਰਾ ਅਨੁਸਾਰ ਪਿਛਲੇ ਮਾਲੀ ਸਾਲ ’ਚ ਇਸ ਉਦਯੋਗ ਦਾ ਮਾਲੀਆ 23,273 ਕਰੋੜ ਰੁਪਏ ਰਿਹਾ ਸੀ। ਰਿਪੋਰਟ ਅਨੁਸਾਰ ਇਕ੍ਰਾ ਨੂੰ ਉਮੀਦ ਹੈ ਕਿ ਚਾਲੂ ਮਾਲੀ ਸਾਲ ਵਿਚ ਭਾਰਤੀ ਸੜਕ ਲਾਜਿਸਟਿਕਸ ਉਦਯੋਗ ਦਾ ਮਾਲੀਆ ਸਾਲਾਨਾ ਆਧਾਰ ’ਤੇ 6 ਤੋਂ 9 ਫੀਸਦੀ ਦੀ ਦਰ ਨਾਲ ਵਧੇਗਾ।
ਇਹ ਵੀ ਪੜ੍ਹੋ : ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO
ਏਜੰਸੀ ਨੇ ਕਿਹਾ ਕਿ ਈ-ਕਾਮਰਸ, ਐੱਫ. ਐੱਮ. ਸੀ. ਜੀ., ਰਿਟੇਲ, ਰਸਾਇਣ, ਫਾਰਮਾਸਿਊਟੀਕਲਜ਼ ਤੇ ਉਦਯੋਗਿਕ ਵਸਤਾਂ ਵਰਗੇ ਖੇਤਰਾਂ ਤੋਂ ਚੰਗੀ ਮੰਗ, ਵੱਖ-ਵੱਖ ਸਰਕਾਰੀ ਉਪਾਵਾਂ ਤੇ ਨੀਤੀਆਂ ਨਾਲ ਇਸ ਖੇਤਰ ਲਈ ਇਕ ਸਥਿਰ ਨਜ਼ਰੀਆ ਬਣਿਆ ਹੋਇਆ ਹੈ।
ਇਕ੍ਰਾ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਕੋ-ਗਰੁੱਪ ਲੀਡਰ (ਕਾਰਪੋਰੇਟ ਰੇਟਿੰਗਜ਼) ਸ਼੍ਰੀਕੁਮਾਰ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਪਿਛਲੇ ਮਾਲੀ ਸਾਲ ਵਿਚ ਉੱਚ ਕਰੰਸੀ ਪਸਾਰ, ਗੈਰ-ਸਮਾਨ ਮਾਨਸੂਨ, ਮੁਕਾਬਲਤਨ ਫਿੱਕੇ ਤਿਉਹਾਰੀ ਸੀਜ਼ਨ ਅਤੇ ਵਧਦੀ ਵਿਆਜ ਦਰ ਵਿਚਾਲੇ ਸੁਸਤ ਮੰਗ ਕਾਰਨ ਵਾਧਾ ਘੱਟ ਰਫਤਾਰ ਵਾਲਾ ਰਿਹਾ ਸੀ।
ਇਹ ਵੀ ਪੜ੍ਹੋ : E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ
ਇਹ ਵੀ ਪੜ੍ਹੋ : AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬੀ ਚੀਫ ਮਾਧਬੀ ਪੁਰੀ ਬੁਚ ਦੀ ਵਧੀ ਮੁਸੀਬਤ, PAC ਨੇ ਭੇਜਿਆ ਸੰਮਨ
NEXT STORY