ਨਵੀਂ ਦਿੱਲੀ (ਇੰਟ)-ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਮੇਜਨ ਦੇ ਬਾਨੀ ਜੈਫ ਬੇਜ਼ੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਇਹ ਮਾਣ ਮਾਈਕ੍ਰੋਸਾਫਟ ਦੇ ਸਹਿ-ਬਾਨੀ ਬਿਲ ਗੇਟਸ ਨੂੰ ਪਿੱਛੇ ਛੱਡ ਕੇ ਪ੍ਰਾਪਤ ਕੀਤਾ ਹੈ। ਫੋਰਬਸ ਦੀ ਇਕ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਅਮੇਜਨ ਡਾਟ ਕਾਮ ਦੇ ਸ਼ੇਅਰਾਂ 'ਚ ਭਾਰੀ ਉਛਾਲ ਆਉਣ ਤੋਂ ਬਾਅਦ ਬੇਜ਼ੋਸ ਦੀ ਕੁੱਲ ਜਾਇਦਾਦ ਵੱਧ ਕੇ 93.8 ਅਰਬ ਡਾਲਰ ਹੋ ਗਈ। ਬੇਜ਼ੋਸ ਨੇ 5.1 ਅਰਬ ਡਾਲਰ ਦੀ ਕਮਾਈ ਕੀਤੀ ਤੇ ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਨੰਬਰ-1 ਮਾਈਕ੍ਰੋਸਾਫਟ ਦੇ ਸਹਿ-ਬਾਨੀ ਬਿਲ ਗੇਟਸ ਨੂੰ ਪਿੱਛੇ ਛੱਡ ਦਿੱਤਾ।
ਪਿੱਛੇ ਰਹਿ ਗਏ ਬਿਲ ਗੇਟਸ
ਬਿਲ ਗੇਟਸ ਦੀ ਕੁੱਲ ਜਾਇਦਾਦ ਸ਼ੁੱਕਰਵਾਰ ਤੱਕ 88.7 ਅਰਬ ਡਾਲਰ ਸੀ। ਉਹ 2013 ਤੋਂ ਲਗਾਤਾਰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣੇ ਹੋਏ ਸਨ। ਇਸ ਤੋਂ ਪਹਿਲਾਂ 27 ਜੁਲਾਈ, 2017 ਨੂੰ ਵੀ ਬੇਜ਼ੋਸ ਨੇ ਕੁਝ ਘੰਟਿਆਂ ਲਈ ਬਿਲ ਗੇਟਸ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੋਣ ਦਾ ਦਰਜਾ ਪ੍ਰਾਪਤ ਕੀਤਾ ਸੀ।
ਸ਼ੁੱਕਰਵਾਰ ਨੂੰ ਜਿਵੇਂ ਹੀ ਅਮਰੀਕੀ ਸ਼ੇਅਰ ਬਾਜ਼ਾਰ ਖੁੱਲ੍ਹੇ, ਅਮੇਜਨ ਡਾਟ ਕਾਮ ਦੇ ਸ਼ੇਅਰਾਂ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਸ਼ੁਰੂਆਤੀ ਕੁਝ ਮਿੰਟਾਂ 'ਚ ਹੀ ਨੈਸਡੈਕ 'ਤੇ ਅਮੇਜਨ ਦਾ ਸ਼ੇਅਰ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 1100 ਡਾਲਰ 'ਤੇ ਪਹੁੰਚ ਗਿਆ। ਇਸ ਦੌਰਾਨ ਕੰਪਨੀ ਦੇ ਸ਼ੇਅਰਾਂ 'ਚ 13 ਫ਼ੀਸਦੀ ਦੀ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਇਸ ਤੇਜ਼ੀ ਨਾਲ ਬੇਜ਼ੋਸ ਦੀ ਜਾਇਦਾਦ 'ਚ ਕੁਝ ਹੀ ਘੰਟਿਆਂ 'ਚ 10.4 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਵਿੱਤ ਮੰਤਰੀ ਹੁੰਦਾ ਤਾਂ ਨੋਟਬੰਦੀ ਲਾਗੂ ਕਰਨ ਦੀ ਬਜਾਏ ਦੇ ਦਿੰਦਾ ਅਸਤੀਫਾ : ਚਿਦੰਬਰਮ
NEXT STORY