Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    3:57:56 PM

  • isi based spy network exposed two accused arrested

    ISI ਆਧਾਰਿਤ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼! ਦੋ...

  • indians deported from canada

    ਕੈਨੇਡਾ ਤੋਂ ਸਭ ਤੋਂ ਵੱਧ ਡਿਪੋਰਟ ਹੋਏ ਭਾਰਤੀ !...

  • a big danger bell for punjabis

    ਪੰਜਾਬੀਆਂ ਨੂੰ ਲੈ ਕੇ ਵੱਡੇ ਖ਼ਤਰੇ ਦੀ ਘੰਟੀ! ਹੋਸ਼...

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ਨੂੰ ਲੈ ਕੇ ਟਰੰਪ ਦੀਆਂ ਖਾਹਿਸ਼ਾਂ ਸਪੱਸ਼ਟ: ਉਨ੍ਹਾਂ ਨੂੰ ਸਭ ਕੁਝ ਚਾਹੀਦੈ

BLOG News Punjabi(ਬਲਾਗ)

ਈਰਾਨ ਨੂੰ ਲੈ ਕੇ ਟਰੰਪ ਦੀਆਂ ਖਾਹਿਸ਼ਾਂ ਸਪੱਸ਼ਟ: ਉਨ੍ਹਾਂ ਨੂੰ ਸਭ ਕੁਝ ਚਾਹੀਦੈ

  • Edited By Harpreet Singh,
  • Updated: 03 Mar, 2026 05:13 PM
Blog
donald trump on iran
  • Share
    • Facebook
    • Tumblr
    • Linkedin
    • Twitter
  • Comment

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾ ਤਾਂ ਕਾਂਗਰਸ ਨੂੰ ਅਤੇ ਨਾ ਹੀ ਕਿਸੇ ਹੋਰ ਨੂੰ ਈਰਾਨ ’ਤੇ ਹਮਲੇ ਦੇ ਆਪਣੇ ਤਰਕ ਅਤੇ ਟੀਚਿਆਂ ਬਾਰੇ ਕਦੇ ਦੱਸਿਆ। ਹੁਣ, ‘ਆਪਰੇਸ਼ਨ ਐਪਿਕ ਫਿਊਰੀ’ ਦੇ ਸ਼ੁਰੂ ਹੋਣ ਦੇ ਨਾਲ, ਸਾਨੂੰ ਪਤਾ ਲੱਗ ਗਿਆ ਹੈ। ਜਵਾਬ ਸੀ ‘ਸਭ ਕੁਝ’, ਜੋ ਇਸ ਨੂੰ ਇਕ ਅਜਿਹਾ ਜੂਆ ਬਣਾਉਂਦਾ ਹੈ ਜੋ ਇਸ ਸਾਬਕਾ ਕੈਸੀਨੋ ਮਾਲਕ ਨੇ ਵੀ ਪਹਿਲਾਂ ਕਦੇ ਨਹੀਂ ਖੇਡਿਆ ਸੀ।

ਫੌਜੀ ਕਾਰਵਾਈ ਲਈ ਟੀਚੇ ਨਿਰਧਾਰਤ ਕਰਨ ਨਾਲ ਇਹ ਤੈਅ ਹੁੰਦਾ ਹੈ ਕਿ ਇਸ ਦੀ ਲੋੜ ਕਿਉਂ ਹੈ, ਇਸ ਨੂੰ ਕਿਵੇਂ ਅੰਜਾਮ ਦਿੱਤਾ ਜਾਵੇਗਾ ਅਤੇ ਸਫ਼ਲਤਾ ਦਾ ਪੈਮਾਨਾ ਕੀ ਹੋਵੇਗਾ। ਟਰੰਪ ਨੇ ‘ਟਰੁੱਥ ਸੋਸ਼ਲ’ ’ਤੇ ਪੋਸਟ ਕੀਤੇ ਅੱਠ ਮਿੰਟ ਦੇ ਭਾਸ਼ਣ ’ਚ ਜੰਗ ’ਚ ਜਾਣ ਦੇ ਘੱਟੋ-ਘੱਟ ਅੱਧਾ ਦਰਜਨ ਕਾਰਨ ਦੱਸੇ, ਜਿਨ੍ਹਾਂ ’ਚੋਂ ਪਹਿਲਾ ਕਾਰਨ ਅਮਰੀਕਾ ਲਈ ਆਸੀਨ ਖ਼ਤਰੇ ਦੀ ਰੋਕਥਾਮ ਸੀ, ਜਦਕਿ ਪ੍ਰਮਾਣੂ ਵਾਰਤਾ ਅਗਲੇ ਹਫ਼ਤੇ ਫਿਰ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਫਿਲਹਾਲ ਅਜਿਹਾ ਕੋਈ ਖ਼ਤਰਾ ਨਹੀਂ ਹੈ।

ਉਨ੍ਹਾਂ ਨੇ ਇਸ ਹਮਲੇ ਲਈ ਕਈ ਹੋਰ ਮਕਸਦ ਦੱਸੇ: ਇਸ ਨਾਲ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ; ਉਸ ਦੀਆਂ ਮਿਜ਼ਾਈਲਾਂ ਅਤੇ ਉਨ੍ਹਾਂ ਨੂੰ ਬਣਾਉਣ ਵਾਲੀਆਂ ਉਤਪਾਦਨ ਲਾਈਨਾਂ ਨਸ਼ਟ ਹੋ ਜਾਣਗੀਆਂ; ਉਸ ਦੀ ਫੌਜ ਅਤੇ ਵਿਦੇਸ਼ਾਂ ’ਚ ਪ੍ਰਾਕਸੀਜ਼ ਦਾ ਸਮਰਥਨ ਕਰਨ ਦੀ ਉਸ ਦੀ ਸਮਰੱਥਾ ਦਰੜ ਦਿੱਤੀ ਜਾਵੇਗੀ; ਉਸ ਦੀ ਸਮੁੰਦਰੀ ਫੌਜ ਦਾ ਸਫਾਇਆ ਹੋ ਜਾਵੇਗਾ; 47 ਸਾਲਾਂ ਤੋਂ ਅਮਰੀਕੀ ਫੌਜੀਆਂ ’ਤੇ ਹੋਏ ਈਰਾਨੀ ਹਮਲਿਆਂ ਦਾ ਬਦਲਾ ਲਿਆ ਜਾਵੇਗਾ ਅਤੇ ਇਸਲਾਮੀ ਗਣਰਾਜ ਵੱਲੋਂ ਆਪਣੇ ਹੀ ਲੋਕਾਂ ਦੇ ਹੋਰ ਕਤਲੇਆਮ ਨੂੰ ਰੋਕਿਆ ਜਾਵੇਗਾ।

ਫਿਰ ਵੀ, ਸਭ ਤੋਂ ਖਾਹਿਸ਼ੀ ਟੀਚਾ ਅਤੇ ਉਹ ਟੀਚਾ ਜਿਸ ਨੂੰ ਹਾਸਲ ਕਰਨਾ ਬਾਕੀ ਸਾਰੇ ਟੀਚਿਆਂ ਨੂੰ ਸਾਰਥਕ ਬਣਾਉਣ ਲਈ ਜ਼ਰੂਰੀ ਸੀ, ਸੱਤਾ ਤਬਦੀਲੀ ਸੀ। ਇਸ ਤੋਂ ਬਿਨਾਂ, ਗਣਰਾਜ ਅਤੇ ਉਸ ਦੀਆਂ ਗਤੀਵਿਧੀਆਂ ਨੂੰ ਕਮਜ਼ੋਰ, ਪ੍ਰਭਾਵਿਤ ਜਾਂ ਦੇਰੀ ’ਚ ਪਾਇਆ ਜਾ ਸਕਦਾ ਹੈ ਪਰ ਰੋਕਿਆ ਨਹੀਂ ਜਾ ਸਕਦਾ। ਉਸ ਦਾ ਮਿਜ਼ਾਈਲ ਪ੍ਰੋਗਰਾਮ, ਪ੍ਰਮਾਣੂ ਪ੍ਰੋਗਰਾਮ, ਘਰੇਲੂ ਘਾਣ ਅਤੇ ਵਿਦੇਸ਼ਾਂ ’ਚ ਫੌਜੀ ਸਰਗਰਮੀਆਂ ਫਿਰ ਤੋਂ ਸ਼ੁਰੂ ਹੋ ਜਾਣਗੀਆਂ ਪਰ ਹੁਣ ਸਿੱਖੇ ਗਏ ਸਬਕ ਦੇ ਨਾਲ ਅਤੇ ਜੰਗ ਦੀ ਸਥਿਤੀ ’ਚ।

ਉੱਚ ਲੀਡਰਸ਼ਿਪ ’ਚ ਬਦਲਾਅ ਤੋਂ ਬਿਨਾਂ, ਟਰੰਪ ਅਤੇ ਇਜ਼ਰਾਈਲ ਵੱਲੋਂ ਹੱਲ ਕਰਨ ਲਈ ਨਿਰਧਾਰਤ ਕਈ ਸਮੱਸਿਆਵਾਂ ਹੋਰ ਵੀ ਗੁੰਝਲਦਾਰ ਹੋ ਜਾਣਗੀਆਂ। ਉਦਾਹਰਣ ਲਈ, ਈਰਾਨ ਦੀ ਲੀਡਰਸ਼ਿਪ ਲੱਗਭਗ ਨਿਸ਼ਚਿਤ ਤੌਰ ’ਤੇ ਅੰਤਰਰਾਸ਼ਟਰੀ ਪ੍ਰਮਾਣੂ ਨਿਰੀਖਕਾਂ ਨੂੰ ਦੇਸ਼ ’ਚੋਂ ਬਾਹਰ ਕੱਢ ਦੇਵੇਗੀ, ਜਿਸ ਨਾਲ ਅਮਰੀਕਾ ਅਤੇ ਹੋਰ ਦੇਸ਼ਾਂ ਦੀ ਈਰਾਨ ਦੇ ਯੂਰੇਨੀਅਮ ਸੰਵਰਧਨ ’ਤੇ ਨਜ਼ਰ ਰੱਖਣ ਦੀ ਸਮਰੱਥਾ ’ਚ ਭਾਰੀ ਕਮੀ ਆ ਜਾਵੇਗੀ।

ਬੇਸ਼ੱਕ, ਜੇਕਰ ਟਰੰਪ ਸ਼ਾਸਨ ਨੂੰ ਉਖਾੜ ਸੁੱਟਣ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਸਭ ਕੁਝ ਮੁਆਫ਼ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਜਿੱਤ ਨਿਰਵਿਵਾਦ ਹੋਵੇਗੀ। ਐਤਵਾਰ ਨੂੰ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਵੱਲੋਂ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਦੀ ਪੁਸ਼ਟੀ ਦੇ ਨਾਲ ਇਹ ਸੰਭਾਵਨਾ ਹੋਰ ਵੀ ਪੱਕੀ ਹੋ ਗਈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪੁਰਾਣੀ ਕ੍ਰਾਂਤੀ ਨੂੰ ਦੇਸ਼ ’ਚ ਤਾਂ ਬਹੁਤ ਘੱਟ ਸਮਰਥਨ ਪ੍ਰਾਪਤ ਸੀ ਹੀ, ਵਿਦੇਸ਼ਾਂ ’ਚ ਤਾਂ ਉਸ ਤੋਂ ਵੀ ਕਿਤੇ ਘੱਟ। ਉਨ੍ਹਾਂ ਦੇ ਸ਼ਾਸਨ ’ਚ ਕੋਈ ਵੀ ਅਜਿਹੀ ਗੱਲ ਨਹੀਂ ਹੈ ਜਿਸ ਦੀ ਤਾਰੀਫ਼ ਕੀਤੀ ਜਾ ਸਕੇ ਅਤੇ ਬਿਨਾਂ ਸ਼ੱਕ, ਉਨ੍ਹਾਂ ਦੇ ਜਾਣ ਨਾਲ ਦੁਨੀਆ ਇਕ ਬਿਹਤਰ ਜਗ੍ਹਾ ਬਣ ਜਾਵੇਗੀ।

ਫਿਰ ਵੀ, ਇਸ ਮੁਹਿੰਮ ’ਚ ਸ਼ਾਮਲ ਜੋਖਮ ਬਹੁਤ ਅਸਲੀ ਹਨ। ਟਰੰਪ ਨੇ ਬੇਅੰਤ ਟੀਚਿਆਂ ਦੇ ਨਾਲ ਇੰਨਾ ਵੱਡਾ ਹਮਲਾ ਸ਼ੁਰੂ ਕਰਦੇ ਹੀ ਤਹਿਰਾਨ ਦੀ ਸੱਤਾ ਨੂੰ ਪਲਟਵਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਉਤਸ਼ਾਹ ਦੇ ਦਿੱਤਾ ਹੈ, ਜਿਸ ਨੂੰ ਹੁਣ ਸੱਤਾ ਨੂੰ ਆਪਣੀ ਹੋਂਦ ਦੀ ਲੜਾਈ ਵਜੋਂ ਲੈਣਾ ਪਵੇਗਾ।

ਇਹ ਜਾਣਨ ’ਚ ਥੋੜ੍ਹਾ ਸਮਾਂ ਲੱਗੇਗਾ ਕਿ ਸ਼ੁਰੂਆਤੀ ਅਮਰੀਕੀ ਹਮਲਿਆਂ ’ਚ ਈਰਾਨੀ ਲੀਡਰਸ਼ਿਪ ਦੇ ਕਿੰਨੇ ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ, ਅਸੀਂ ਅਜੇ ਇਹ ਵੀ ਨਹੀਂ ਕਹਿ ਸਕਦੇ ਕਿ ਕੀ ਅਮਰੀਕੀ ਅਤੇ ਇਜ਼ਰਾਈਲੀ ਜੈੱਟ ਜਹਾਜ਼ਾਂ ਅਤੇ ਮਿਜ਼ਾਈਲਾਂ ਨੇ ਈਰਾਨ ਦੇ ਇੰਨੇ ਬੈਲਿਸਟਿਕ ਮਿਜ਼ਾਈਲ ਲਾਂਚਰਾਂ ਨੂੰ ਨਸ਼ਟ ਕਰ ਦਿੱਤਾ ਹੈ ਜਿਸ ਨਾਲ ਵਿਦੇਸ਼ਾਂ ’ਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਮੁਲਾਜ਼ਮਾਂ ਲਈ ਕੋਈ ਮਹੱਤਵਪੂਰਨ ਖ਼ਤਰਾ ਟਲ ਜਾਵੇ।

ਇਹ ਵੀ ਅਗਿਆਤ ਹੈ ਕਿ ਈਰਾਨ ਕੋਲ ਹੋਰਮੁਜ਼ ਜਲਡਮਰੂਮੱਧ ਨੂੰ ਬੰਦ ਕਰਨ, ਤੇਲ ਟੈਂਕਰਾਂ ਨੂੰ ਡੁਬੋਣ ਜਾਂ ਅਮਰੀਕੀ ਖਾੜੀ ਸਹਿਯੋਗੀਆਂ ਦੇ ਕਮਜ਼ੋਰ ਸੁਰੱਖਿਆ ਵਾਲੇ ਤੇਲ ਬੁਨਿਆਦੀ ਢਾਂਚੇ ’ਤੇ ਹਮਲਾ ਕਰਨ ਦੀਆਂ ਧਮਕੀਆਂ ਨੂੰ ਅੰਜਾਮ ਦੇਣ ਲਈ ਕਿੰਨੀ ਸਮਰੱਥਾ ਬਚੀ ਰਹੇਗੀ। ਇਹੀ ਕਾਰਨ ਹੈ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਤਹਿਰਾਨ ਨਾਲ ਕੋਈ ਹਮਦਰਦੀ ਨਾ ਰੱਖਣ ਵਾਲੇ ਹੋਰ ਸੁੰਨੀ ਅਰਬ ਦੇਸ਼ ਅਮਰੀਕੀ-ਇਜ਼ਰਾਈਲੀ ਹਮਲੇ ਦਾ ਸਮਰਥਨ ਕਰਨ ਤੋਂ ਝਿਜਕ ਰਹੇ ਹਨ।

ਜੇਕਰ ਹਵਾਈ ਹਮਲਿਆਂ ਨਾਲ ਕਿਤੇ ਵੀ ਸੱਤਾ ਪਰਿਵਰਤਨ ਸੰਭਵ ਹੈ, ਤਾਂ ਈਰਾਨ ਇਕ ਢੁਕਵੀਂ ਉਦਾਹਰਣ ਹੈ। ਖ਼ਾਮੇਨੇਈ, ਉਨ੍ਹਾਂ ਦੇ ਸੱਤਾਧਾਰੀ ਕੁਲੀਨ ਵਰਗ ਅਤੇ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇਸ਼ ਦੀਆਂ ਆਰਥਿਕ ਅਸਫਲਤਾਵਾਂ ਦੇ ਬੁਨਿਆਦੀ ਹੱਲ ਦੇਣ ’ਚ ਵੀ ਅਸਮਰੱਥ ਸਾਬਤ ਹੋ ਚੁੱਕੇ ਹਨ ਅਤੇ ਦੇਸ਼ ਨਾਲੋਂ ਉਨ੍ਹਾਂ ਦਾ ਸੰਪਰਕ ਟੁੱਟ ਚੁੱਕਾ ਹੈ। ਕੁਝ ਹੀ ਹਫ਼ਤੇ ਪਹਿਲਾਂ ਆਈ ਆਰ ਜੀ ਸੀ ਨੇ ਸੱਤਾ ’ਤੇ ਕਾਬਜ਼ ਰਹਿਣ ਲਈ ਆਪਣੇ ਹੀ ਹਜ਼ਾਰਾਂ, ਸਗੋਂ ਲੱਖਾਂ ਲੋਕਾਂ ਨੂੰ ਮਾਰ ਦਿੱਤਾ ਸੀ।

ਫਿਰ ਵੀ, ਸਿਰਫ਼ ਹਵਾਈ ਹਮਲੇ ਨਾਲ ਕਿਸੇ ਸ਼ਾਸਨ ਨੂੰ ਉਖਾੜ ਸੁੱਟਣ ਦੀ ਕੋਈ ਉਦਾਹਰਣ ਨਹੀਂ ਹੈ। ਇਸੇ ਲਈ ਟਰੰਪ ਨੇ ਈਰਾਨੀ ਜਨਤਾ ਨੂੰ ਵਿਦਰੋਹ ਕਰਨ ਅਤੇ ਸੱਤਾ ਆਪਣੇ ਹੱਥ ’ਚ ਲੈਣ ਦੀ ਅਪੀਲ ਕੀਤੀ ਹੈ। ਹੁਣ ਸਭ ਕੁਝ ਉਨ੍ਹਾਂ ’ਤੇ ਹੀ ਨਿਰਭਰ ਕਰਦਾ ਹੈ। ਫਿਰ ਵੀ, ਜੇਕਰ ਇਸਲਾਮੀ ਗਣਰਾਜ ਡਿੱਗ ਵੀ ਜਾਂਦਾ ਹੈ, ਤਾਂ ਈਰਾਨ ਅਤੇ ਉਸ ਦੇ ਗੁਆਂਢੀ ਦੇਸ਼ਾਂ ’ਤੇ ਇਸ ਦਾ ਅਸਰ ਸ਼ਾਇਦ ਅਜੇ ਸ਼ੁਰੂ ਹੀ ਹੋਇਆ ਹੋਵੇਗਾ। ਇਹ 92 ਮਿਲੀਅਨ ਲੋਕਾਂ ਦਾ ਦੇਸ਼ ਹੈ, ਜਿਸ ਦਾ ਇਕ ਲੰਬਾ ਅਤੇ ਮਾਣਮੱਤਾ ਇਤਿਹਾਸ ਹੈ ਪਰ ਇੱਥੇ ਕੋਈ ਸੰਗਠਿਤ ਘਰੇਲੂ ਵਿਰੋਧੀ ਧਿਰ ਨਹੀਂ ਹੈ ਜੋ ਸੱਤਾ ਸੰਭਾਲਣ ਲਈ ਤਿਆਰ ਹੋਵੇ ਅਤੇ ਵੱਡੀ ਗਿਣਤੀ ’ਚ ਘੱਟਗਿਣਤੀਆਂ ਵੀ ਹਨ ਜੋ ਅਰਾਜਕਤਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੀਆਂ ਹਨ।

ਅਮਰੀਕਾ ਪਹਿਲਾਂ ਹੀ ਇਸ ਸਥਿਤੀ ’ਚੋਂ ਲੰਘ ਚੁੱਕਾ ਹੈ: ਅਫ਼ਗਾਨਿਸਤਾਨ ’ਚ 20 ਸਾਲ, ਇਰਾਕ ’ਚ 2003 ਤੋਂ ਅਤੇ ਲੀਬੀਆ ’ਚ 2011 ਤੋਂ, ਇਹ ਕੁਝ ਉਦਾਹਰਣਾਂ ਹਨ ਜਿੱਥੇ ਪੱਛਮੀ ਏਸ਼ੀਆ ’ਚ ਉਸ ਦੀ ਫੌਜੀ ਦੀ ਦਖ਼ਲਅੰਦਾਜ਼ੀ ਅਸਫਲ ਰਹੀ। ਇਸ ਦਾ ਮਤਲਬ ਇਹ ਨਹੀਂ ਕਿ ਇਸ ਵਾਰ ਇਹ ਕਾਰਗਰ ਨਹੀਂ ਹੋ ਸਕਦਾ ਪਰ ਇਕ ਗੱਲ ਨਿਸ਼ਚਿਤ ਹੈ : ਵਾਸ਼ਿੰਗਟਨ ’ਚ ਕੋਈ ਵੀ ਇਹ ਯਕੀਨੀ ਨਹੀਂ ਕਰ ਸਕਦਾ ਕਿ ਇਹ ਆਪਣੀ ਮਰਜ਼ੀ ਨਾਲ ਛੇੜੀ ਗਈ ਜੰਗ ਕਿਸ ਪਾਸੇ ਲੈ ਜਾਵੇਗੀ।

-ਮਾਰਕ ਚੈਂਪੀਅਨ

  • Donald Trump
  • Iran
  • Iran USA WAr

ਕਾਂਗਰਸ ਨੂੰ ਹੇਠਲੇ ਪੱਧਰ ਤੱਕ ਸੰਗਠਨ ਦੀ ਮਜ਼ਬੂਤੀ ਦੀ ਲੋੜ

NEXT STORY

Stories You May Like

  • trump s big claim on iran
    ਸਭ ਕੁਝ ਸਾਡੇ ਕੰਟਰੋਲ 'ਚ! ਈਰਾਨ ਮੁੱਦੇ 'ਤੇ ਟਰੰਪ ਦਾ ਵੱਡਾ ਦਾਅਵਾ
  • pakistan army chief munir arrives in iran
    ਹੋਣ ਵਾਲਾ ਹੈ ਕੁਝ ਵੱਡਾ ! ਟਰੰਪ ਨਵਾਂ ਸੰਦੇਸ਼ ਲੈ ਕੇ ਈਰਾਨ ਪਹੁੰਚੇ ਪਾਕਿਸਤਾਨੀ ਫੌਜ ਮੁਖੀ ਮੁਨੀਰ
  • rump  s big warning to iran
    "ਤੂਫ਼ਾਨ ਆ ਰਿਹਾ ਹੈ, ਜਿਸ ਨੂੰ ਕੋਈ ਨਹੀਂ ਰੋਕ ਸਕੇਗਾ", ਟਰੰਪ ਦੀ ਈਰਾਨ ਨੂੰ ਵੱਡੀ ਚੇਤਾਵਨੀ
  • trump threatens iran
    'ਹੁਣ ਹੋਰ ਸ਼ਰੀਫੀ ਨਹੀਂ...!' ਡੋਨਾਲਡ ਟਰੰਪ ਦੀ ਈਰਾਨ ਨੂੰ ਸਿੱਧੀ ਚਿਤਾਵਨੀ
  • iran s irgc claims seizure of 2 vessels in hormuz
    Hormuz 'ਚ IRGC ਵੱਲੋਂ ਦੋ ਜਹਾਜ਼ ਜ਼ਬਤ! ਟਰੰਪ ਦੇ Ceasefire ਨੂੰ ਈਰਾਨ ਦਾ ਵੱਡਾ ਝਟਕਾ
  • punjab weather changes heat wave and warm night yellow alert issue
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 21, 22, 23 ਤਾਰੀਖ਼ ਲਈ 12 ਜ਼ਿਲ੍ਹਿਆਂ 'ਚ Alert ਜਾਰੀ
  • india us trade relations meaningful discussions held in washington
    ਭਾਰਤ-ਅਮਰੀਕਾ ਵਪਾਰਕ ਸਬੰਧਾਂ 'ਚ ਵੱਡੀ ਪ੍ਰਗਤੀ: ਅੰਤਰਿਮ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ 'ਚ ਹੋਈ ਸਾਰਥਕ ਚਰਚਾ
  • iran mocks trump
    ਈਰਾਨ ਨੇ ਉਡਾਇਆ ਟਰੰਪ ਦਾ ਮਜ਼ਾਕ! ਜਾਰੀ ਕੀਤਾ ਐਨੀਮੇਟਡ ਵੀਡੀਓ
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
Trending
Ek Nazar
trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +