ਮੁੰਬਈ (ਵਾਰਤਾ) - ਵਿਦੇਸ਼ਾਂ ਵਿਚ ਪੀਲੀ ਧਾਤ ਦੇ ਵਾਧੇ ਵਿਚਕਾਰ ਵੀਰਵਾਰ ਨੂੰ ਘਰੇਲੂ ਪੱਧਰ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਐਮ.ਸੀ.ਐਕਸ. ਫਿਊਚਰਜ਼ ਬਾਜ਼ਾਰ ਵਿਚ ਸੋਨਾ 290 ਰੁਪਏ ਭਾਵ 0.61 ਪ੍ਰਤੀਸ਼ਤ ਦੇ ਵਾਧੇ ਨਾਲ 48,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਗੋਲਡ ਮਿੰਨੀ ਵੀ 276 ਰੁਪਏ ਚੜ੍ਹ ਕੇ 48,163 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਚਾਂਦੀ 170 ਰੁਪਏ ਭਾਵ 0.25 ਪ੍ਰਤੀਸ਼ਤ ਦੀ ਤੇਜ਼ੀ ਨਾਲ 69,535 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਹੀ ਸੀ। ਸਿਲਵਰ ਮਿੰਨੀ ਵੀ 123 ਰੁਪਏ ਦੀ ਤੇਜ਼ੀ ਨਾਲ 69,632 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਸਪਾਟ ਸੋਨਾ ਅੱਜ 8.90 ਡਾਲਰ ਚੜ੍ਹ ਕੇ 1,814.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਅਦਾ ਵੀ 14.30 ਡਾਲਰ ਦੀ ਤੇਜ਼ੀ ਨਾਲ 1,816.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਚਾਂਦੀ ਹਾਜਿਰ 0.02 ਡਾਲਰ ਦੀ ਗਿਰਾਵਟ ਦੇ ਨਾਲ 26.15 ਡਾਲਰ ਪ੍ਰਤੀ ਔਂਸ 'ਤੇ ਰਹੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਿਵੇਸ਼ਕਾਂ ਦਾ ਇੰਤਜ਼ਾਰ ਹੋਇਆ ਖਤਮ, ਜ਼ੋਮੈਟੋ ਨੇ IPO ਨੂੰ ਖੋਲ੍ਹਣ ਦੀ ਜਾਰੀ ਕੀਤੀ ਤਾਰੀਖ਼
NEXT STORY