ਜਲੰਧਰ, (ਬੀ. ਡੈਸਕ)— ਤੁਹਾਡਾ ਸਫਰ ਆਨੰਦਮਈ ਬਣਾਉਣ ਲਈ ਰੇਲਵੇ ਜਲਦ ਹੀ ਇਕ ਸ਼ਾਨਦਾਰ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ। ਰੇਲਵੇ ਸਟੇਸ਼ਨਾਂ 'ਤੇ ਉਡੀਕ ਜਾਂ ਰੇਲਗੱਡੀ 'ਚ ਸਫਰ ਕਰਦੇ ਸਮੇਂ ਰੇਲਵੇ ਯਾਤਰੀ ਹੁਣ ਮਨੋਰੰਜਨ, ਖਬਰਾਂ ਤੇ ਹੋਰ ਮਨਪਸੰਦ ਪ੍ਰੋਗਰਾਮ ਆਪਣੇ ਨਿੱਜੀ ਸਮਾਰਟ ਫੋਨ ਜਾਂ ਟੈਬਲੇਟ 'ਤੇ ਦੇਖ ਸਕਣਗੇ। ਜਲਦ ਹੀ ਇਹ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ, ਜੋ ਕਿ ਬਿਲਕੁਲ ਮੁਫਤ ਮਿਲੇਗੀ।
ਰੇਲਵੇ ਬੋਰਡ ਨੇ ਰਾਸ਼ਟਰੀ ਟਰਾਂਸਪੋਰਟਰ ਯੂਨਿਟ ਰੇਲਟੈੱਲ ਕਾਰਪੋਰੇਸ਼ਨ ਨੂੰ ਇਹ ਪ੍ਰੋਜੈਕਟ ਲਾਗੂ ਕਰਨ ਦੀ ਜਿੰਮੇਵਾਰੀ ਸੌਂਪੀ ਹੈ, ਤਾਂ ਕਿ ਰੇਲ ਯਾਤਰੀ ਸਟੇਸ਼ਨਾਂ 'ਤੇ ਉਡੀਕ ਕਰਦੇ ਵਕਤ ਜਾਂ ਸਫਰ ਦੌਰਾਨ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਰੇਲਵੇ ਐਪ 'ਤੇ ਮੁਫਤ ਲੈ ਸਕਣ।
ਸ਼ੁਰੂ 'ਚ ਇਹ ਸਰਵਿਸ 1,600 ਰੇਲਵੇ ਸਟੇਸ਼ਨਾਂ 'ਤੇ ਉਪਲੱਬਧ ਹੋਵੇਗੀ ਜੋ ਵਾਈ-ਫਾਈ ਨਾਲ ਜੁੜੇ ਹਨ। ਪ੍ਰੀਲੋਡਡ ਸਮੱਗਰੀ 'ਚ ਟੈਲੀਵਿਜ਼ਨ ਪ੍ਰੋਗਰਾਮ, ਫਿਲਮਾਂ, ਸੰਗੀਤ, ਧਾਰਮਿਕ ਪ੍ਰੋਗਰਾਮ ਤੇ ਖਬਰਾਂ ਅਤੇ ਪੜ੍ਹਾਈ ਨਾਲ ਸੰਬੰਧਤ ਵੀਡੀਓਜ਼ ਤੁਸੀਂ ਮੁਫਤ ਦੇਖ ਸਕੋਗੇ। ਇਸ ਸਾਲ ਅਕਤੂਬਰ ਤਕ ਬਾਕੀ 4,700 ਸਟੇਸ਼ਨਾਂ 'ਤੇ ਵੀ ਇਹ ਸਰਵਿਸ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਪ੍ਰੋਜੈਕਟ ਨਾਲ ਰਾਸ਼ਟਰੀ ਟਰਾਂਸਪੋਰਟ ਨੂੰ ਆਪਣੇ ਪੇਜ ਜਾਂ ਮਨੋਰੰਜਨ ਪ੍ਰੋਗਰਾਮਾਂ ਵਿਚਕਾਰ ਪ੍ਰਦਰਸ਼ਿਤ ਹੋਣ ਵਾਲੇ ਵਿਗਿਆਪਨਾਂ ਤੋਂ ਰੈਵੇਨਿਊ ਕਮਾਉਣ 'ਚ ਵੀ ਮਦਦ ਮਿਲੇਗੀ। ਇਹ ਸਰਕਾਰ ਦੀ ਨਾਨ-ਟੈਰਿਫ ਪਾਲਿਸੀ-2017 ਦਾ ਹਿੱਸਾ ਹੈ, ਜਿਸ ਦਾ ਮਕਸਦ ਕਿਰਾਏ-ਭਾੜੇ ਤੋਂ ਇਲਾਵਾ ਹੋਰ ਸਰੋਤਾਂ ਜ਼ਰੀਏ ਕਮਾਈ ਵਧਾਉਣਾ ਹੈ। ਵਿਸ਼ਵ ਦੇ ਕਈ ਰੇਲਵੇ ਸਿਸਟਮ ਰੈਵੇਨਿਊ ਦਾ 10-20 ਫੀਸਦੀ ਹਿੱਸਾ ਨਾਨ-ਟੈਰਿਫ ਸਰੋਤਾਂ ਜ਼ਰੀਏ ਕਮਾਉਂਦੇ ਹਨ, ਜਦੋਂ ਕਿ ਭਾਰਤੀ ਰੇਲਵੇ ਦਾ ਹਿੱਸਾ ਇਸ ਮਾਮਲੇ 'ਚ 5 ਫੀਸਦੀ ਤੋਂ ਵੀ ਘੱਟ ਹੈ।
HDFC ਬੈਂਕ ਨੂੰ 5568.2 ਕਰੋੜ ਰੁਪਏ ਦਾ ਮੁਨਾਫਾ
NEXT STORY