ਨਵੀਂ ਦਿੱਲੀ (ਭਾਸ਼ਾ) - ਰੂਪਮ ਰਾਏ ਨੇ ਆਲ ਇੰਡੀਆ ਸਟੇਟ ਬੈਂਕ ਆਫੀਸਰਜ਼ ਫੈੱਡਰੇਸ਼ਨ (ਏ. ਆਈ. ਐੱਸ. ਬੀ. ਓ. ਐੱਫ.) ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ। ਏ. ਆਈ. ਐੱਸ. ਬੀ. ਓ. ਐੱਫ. ਨੇ ਐਤਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਇਸ ਸਬੰਧੀ ਫੈਸਲਾ 26-27 ਨਵੰਬਰ ਨੂੰ ਚੰਡੀਗੜ੍ਹ ਵਿਚ ਹੋਈ ਛੇਵੀਂ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ ਗਿਆ।
ਇਹ ਵੀ ਪੜ੍ਹੋ : ਧੜਾਧੜ ਸੋਨਾ ਗਿਰਵੀ ਰੱਖ ਰਹੇ ਲੋਕ, 7 ਮਹੀਨਿਆਂ 'ਚ ਗੋਲਡ ਲੋਨ 50 ਫ਼ੀਸਦੀ ਵਧਿਆ
ਇਹ ਵੀ ਪੜ੍ਹੋ : 10 ਦਿਨ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ ਦਸੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ
ਰਾਏ ਨੇ ਦੀਪਕ ਕੇ ਸ਼ਰਮਾ ਦੀ ਜਗ੍ਹਾ ਲਈ ਹੈ, ਜੋ 30 ਨਵੰਬਰ ਨੂੰ ਬੈਂਕ ਤੋਂ ਸੇਵਾਮੁਕਤ ਹੋਏ ਸਨ। ਰਾਏ ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ (ਏ. ਆਈ. ਬੀ. ਓ. ਸੀ.) ਦੇ ਜਨਰਲ ਸਕੱਤਰ ਵੀ ਹਨ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ ਆਫੀਸਰਜ਼ ਫੈੱਡਰੇਸ਼ਨ (ਐੱਸ.ਬੀ.ਆਈ.ਓ.ਏ.), ਭੁਵਨੇਸ਼ਵਰ ਸਰਕਲ ਦੇ ਜਨਰਲ ਸਕੱਤਰ ਅਰੁਣ ਕੁਮਾਰ ਬਿਸ਼ਨੋਈ ਨੂੰ ਏ. ਆਈ. ਐੱਸ. ਬੀ. ਓ. ਐੱਫ. ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : BP, ਕੈਂਸਰ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ, ਡਰੱਗ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
ਇਹ ਵੀ ਪੜ੍ਹੋ : EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਪ੍ਰੋ ਇੰਟਰਪ੍ਰਾਈਜ਼ਿਜ਼ ਦਾ ਮਾਲੀਆ 10 ਫੀਸਦੀ ਵਧ ਕੇ 16,902 ਕਰੋੜ ਰੁਪਏ ਹੋਇਆ, ਲਾਭ 35 ਫੀਸਦੀ ਵਧਿਆ
NEXT STORY