ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਦਾ ਮੰਨਣਾ ਹੈ ਕਿ ਜੇਕਰ ਕੱਚੇ ਤੇਲ ਦਾ ਮੁੱਲ ਮੌਜੂਦਾ ਹੇਠਲੇ ਪੱਧਰ 'ਤੇ ਰਹਿੰਦਾ ਹੈ ਅਤੇ ਵਿੱਤੀ ਘਾਟਾ ਕਾਬੂ 'ਚ ਰਹਿੰਦਾ ਹੈ ਤਾਂ ਰੁਪਏ 'ਚ ਸਥਿਰਤਾ ਬਣੀ ਰਹੇਗੀ।
ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਅਜੇ ਤੱਕ ਡਾਲਰ ਦੇ ਮੁਕਾਬਲੇ ਰੁਪਿਆ ਸਥਿਰ ਹੈ।
ਉਨ੍ਹਾਂ ਕਿਹਾ, ''ਜੇਕਰ ਕੱਚੇ ਤੇਲ ਦਾ ਮੁੱਲ ਅੱਜ ਦੀ ਸਥਿਤੀ 'ਚ ਬਣਿਆ ਰਹਿੰਦਾ ਹੈ ਤਾਂ ਰੁਪਏ 'ਤੇ ਕਾਫੀ ਘੱਟ ਦਬਾਅ ਰਹੇਗਾ। ਸਾਡੀ ਸਭ ਤੋਂ ਵੱਡੀ ਦਰਾਮਦ ਜਾਂ ਕਾਂ ਕੱਚਾ ਤੇਲ ਹੈ ਜਾਂ ਸੋਨਾ। ਇਸ ਸਮੇਂ ਸੋਨੇ ਦੀ ਦਰਾਮਦ ਲਗਭਗ ਜ਼ੀਰੋ ਹੈ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਮੱਦੇਨਜ਼ਰ ਦਰਾਮਦ ਬਿੱਲ ਵੀ ਘੱਟ ਹੋਇਆ ਹੈ। ਅਜਿਹੇ 'ਚ ਰੁਪਏ 'ਤੇ ਦਬਾਅ ਘੱਟ ਹੈ। ਭਵਿੱਖ 'ਚ ਵੀ ਅਜਿਹਾ ਰੁਖ਼ ਜਾਰੀ ਰਹਿਣ ਦੀ ਸੰਭਾਵਨਾ ਹੈ।''
ਪਿਛਲੇ ਦੋ ਮਹੀਨਿਆਂ 'ਚ ਰੁਪਏ 'ਚ ਖਾਸ ਉਤਰਾਅ-ਚੜ੍ਹਾਅ ਨਹੀਂ ਆਇਆ ਹੈ ਅਤੇ ਇਹ 75-76 ਪ੍ਰਤੀ ਡਾਲਰ ਬਣਿਆ ਹੋਇਆ ਹੈ। ਬ੍ਰੈਂਟ ਕੱਚਾ ਤੇਲ 39 ਡਾਲਰ ਪ੍ਰਤੀ ਬੈਰਲ 'ਤੇ ਹੈ, ਜਦੋਂ ਕਿ ਭਾਰਤ ਵੱਲੋਂ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ਦਾ ਮੁੱਲ ਮੰਗਲਵਾਰ ਨੂੰ 35 ਡਾਲਰ ਪ੍ਰਤੀ ਬੈਰਲ ਸੀ। ਕੁਮਾਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਰੁਪਏ 'ਚ ਸਥਿਰਤਾ ਰਹੇਗੀ।
ਇਨਫੋਸਿਸ ਦੇ CEO ਪਾਰੇਖ ਨੂੰ ਬੀਤੇ ਸਾਲ ਮਿਲਿਆ 34.27 ਕਰੋੜ ਰੁਪਏ ਦਾ ਤਨਖਾਹ ਪੈਕੇਜ
NEXT STORY