ਨਵੀਂ ਦਿੱਲੀ (ਭਾਸ਼ਾ) - ਲਗਾਤਾਰ ਡਿੱਗਦਾ ਹੋਇਆ ਰੁਪਿਆ ਹੋਰ ਡਿੱਗ ਸਕਦਾ ਹੈ। ਅਰਥਸ਼ਾਸਤਰੀਆਂ ਨੂੰ ਉਮੀਦ ਹੈ ਕਿ ਇਸ ਹਫਤੇ ਅਮਰੀਕੀ ਕੇਂਦਰੀ ਬੈਂਕ ਦੁਆਰਾ ਵਪਾਰਕ ਘਾਟੇ ਨੂੰ ਵਧਾਉਣ ਤੇ ਹਮਲਾਵਰ ਦਰਾਂ ’ਚ ਵਾਧੇ ਕਾਰਨ ਰੁਪਇਆ ਨੇੜਲੇ ਭਵਿੱਖ ’ਚ ਹੋਰ ਡਿੱਗ ਕੇ 82 ਪ੍ਰਤੀ ਡਾਲਰ ਤੱਕ ਪਹੁੰਚ ਜਾਵੇਗਾ।
ਕਿਆਸ ਲਾਏ ਜਾ ਰਹੇ ਹਨ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ 26-27 ਜੁਲਾਈ ਦੀ ਬੈਠਕ ’ਚ ਵਿਆਜ ਦਰਾਂ ’ਚ 0.50-0.75 ਫੀਸਦੀ ਦਾ ਵਾਧਾ ਕਰ ਸਕਦਾ ਹੈ। ਇਸ ਨਾਲ ਭਾਰਤ ਵਰਗੇ ਉੱਭਰਦੇ ਬਾਜ਼ਾਰਾਂ ਤੋਂ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਡਾਲਰ ਦੇ ਵਹਾਅ ਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਰੁਪਏ ਦੀ ਕੀਮਤ ਹੋਰ ਡਿੱਗ ਸਕਦੀ ਹੈ। ਪਿਛਲੇ ਹਫਤੇ ਰੁਪਿਆ 80.06 ਪ੍ਰਤੀ ਡਾਲਰ ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਸੀ।
ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧ ਰਹੀ ਮਹਿੰਗਾਈ, ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਰੁਪਇਆ ਆਪਣੇ ਸਭ ਤੋਂ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਅਗਲੇ ਸਾਲ ਮਾਰਚ ਤੱਕ 78 ਰੁਪਏ ਪ੍ਰਤੀ ਡਾਲਰ ’ਤੇ ਰਹਿ ਸਕਦਾ ਹੈ। ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਪ੍ਰਮੁੱਖ ਅਰਥਸ਼ਾਸਤਰੀ ਸੁਨੀਲ ਕੁਮਾਰ ਸਿਨਹਾ ਨੇ ਕਿਹਾ, ‘‘ਸਾਡੇ ਅੰਦਾਜ਼ੇ ਮੁਤਾਬਕ ਰੁਪਇਆ ਪ੍ਰਤੀ ਡਾਲਰ 79 ਦੇ ਆਸ-ਪਾਸ ਰਹੇਗਾ। ਇਹ ਪੂਰੇ ਸਾਲ ਲਈ ਰੁਪਏ ਦਾ ਔਸਤ ਮੁੱਲ ਹੋਵੇਗਾ। ਗਿਰਾਵਟ ਦੇ ਮੌਜੂਦਾ ਦੌਰ ’ਚ ਰੁਪਿਆ 81 ਪ੍ਰਤੀ ਡਾਲਰ ਤੋਂ ਵੀ ਹੇਠਾਂ ਟੁੱਟ ਸਕਦਾ ਹੈ। ਆਈ. ਸੀ. ਆਰ. ਏ. ਦੀ ਮੁੱਖ ਅਰਥ ਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ,‘‘ਆਖ਼ਰਕਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਗਲੋਬਲ ਧਾਰਨਾ ਤੇ ਪ੍ਰਵਾਹ ਇਹ ਤੈਅ ਕਰੇਗਾ ਕਿ ਕੀ ਰੁਪਇਆ ਸਾਲ ਦੇ ਬਾਕੀ ਹਿੱਸਿਆਂ ’ਚ ਹੋਰ ਕਮਜ਼ੋਰ ਹੋਵੇਗਾ ਜਾਂ ਫਿਰ ਅਮਰੀਕਾ ਦੀ ਮੰਦੀ ਦੇ ਅੰਦਾਜ਼ੇ ਵਿਚਾਲੇ ਡਾਲਰ ਦੀ ਤੱਕਤ ਘਟੇਗੀ।’’
ਨੋਮੁਰਾ ਦਾ ਮੰਨਣਾ ਹੈ ਕਿ ਜੁਲਾਈ ਤੋਂ ਸਤੰਬਰ ਦੇ ਦੌਰਾਨ ਰੁਪਇਆ ਕਈ ਕਾਰਨਾਂ ਕਰ ਕੇ 82 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਜਾ ਸਕਦਾ ਹੈ। ਕ੍ਰਿਸਲ ਨੂੰ ਇਹ ਵੀ ਉਮੀਦ ਹੈ ਕਿ ਨੇੜਲੇ ਭਵਿੱਖ ’ਚ ਰੁਪਇਆ ਦਬਾਅ ’ਚ ਰਹੇਗਾ ਤੇ ਰੁਪਿਆ-ਡਾਲਰ ਐਕਸਚੇਂਜ ਰੇਟ ਅਸਥਿਰ ਰਹੇਗਾ। ਕ੍ਰਿਸਿਲ ਦੀ ਮੁੱਖ ਅਰਥ ਸ਼ਾਸਤਰੀ ਦੀਪਤੀ ਦੇਸ਼ਪਾਂਡੇ ਨੇ ਕਿਹਾ, ‘‘ਹਾਲਾਂਕਿ ਵਿੱਤੀ ਸਾਲ ਦੇ ਅੰਤ ਤੱਕ ਰੁਪਏ ਦਾ ਦਬਾਅ ਕੁਝ ਘੱਟ ਹੋਵੇਗਾ। ਮਾਰਚ 2023 ਤੱਕ ਐਕਸਚੇਂਜ ਰੇਟ 78 ਰੁਪਏ ਪ੍ਰਤੀ ਡਾਲਰ ’ਤੇ ਰਹਿ ਸਕਦਾ ਹੈ। ਮਾਰਚ 2022 ’ਚ ਇਹ 76.2 ਪ੍ਰਤੀ ਡਾਲਰ ਸੀ।
ਇਹ ਵੀ ਪੜ੍ਹੋ : Zomato ਅਤੇ Swiggy 'ਤੇ ਨਹੀਂ ਮਿਲੇਗਾ Domino Pizza? ਕੰਪਨੀ ਇਸ ਗੱਲ ਤੋਂ ਹੈ ਨਾਖੁਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਖਾਧ ਪਦਾਰਥਾਂ ’ਤੇ GST ਲਾਉਣਾ ਸੂਬਿਆਂ ਦੀ ਮੰਗ, ਰੈਵੇਨਿਊ ਸਕੱਤਰ ਨੇ ਦੱਸੀ ਫ਼ੈਸਲੇ ਨੂੰ ਪ੍ਰਵਾਨਗੀ ਦੀ ਵਜ੍ਹਾ
NEXT STORY