ਮੁੰਬਈ - ਅਮਰੀਕੀ ਫੈਡਰਲ ਰਿਜ਼ਰਵ ਨੇ ਨੀਤੀਗਤ ਸਮੀਖਿਆ ਦੇ ਇੰਤਜ਼ਾਰ ਵਿਚ ਨਿਵੇਸ਼ਕਾਂ ਵਲੋਂ ਸਾਵਧਾਨੀ ਵਾਲਾ ਰੁਖ਼ ਅਪਣਾਉਣ ਦੇ ਕਾਰਨ ਨਵੇਂ ਸੌਦਿਆਂ ਤੋਂ ਪਰਹੇਜ਼ ਕਾਰਨ ਭਾਰਤੀ ਰੁਪਿਆ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦਰਮਿਆਨ ਅਮਰੀਕੀ ਡਾਲਰ ਦੇ ਮੁਕਾਬਲੇ 4 ਪੈਸੇ ਟੁੱਟ ਕੇ 74.44 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.43 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਫਿਰ 74.44 'ਤੇ ਆ ਗਿਆ ਜਿਹੜਾ ਕਿ ਪਿਛਲੇ ਬੰਦ ਭਾਅ ਦੇ ਮੁਕਾਬਲੇ ਚਾਰ ਪੈਸੇ ਦੀ ਗਿਰਾਵਟ ਦਰਸਾਉਂਦਾ ਹੈ। ਰੁਪਿਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 74.40 'ਤੇ ਬੰਦ ਹੋਇਆ ਸੀ। ਇਸ ਦੌਰਾਨ ਗਲੋਬਲ ਤੇਲ ਬੈਂਚ ਮਾਰਕ ਕਰੂਡ ਵਾਇਦਾ 0.59 ਫ਼ੀਸਦੀ ਡਿੱਗ ਕੇ 73.66 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅਸਥਾਈ ਆਂਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਕੁੱਲ ਆਧਾਰ 'ਤੇ 163.31 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਕਾਰੀ ਬੈਂਕਾਂ ਦੇ ਇਨ੍ਹਾਂ ਅਧਿਕਾਰੀਆਂ ਦਾ ਵਧੇਗਾ ਕਾਰਜਕਾਲ, ਕੇਂਦਰ ਸਰਕਾਰ ਨੇ ਕੀਤੀ ਸਿਫਾਰਸ਼
NEXT STORY