ਮੁੰਬਈ (ਭਾਸ਼ਾ) - ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਹੋਰ ਵਿਰੋਧੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਵਿਚ ਕਮਜ਼ੋਰੀ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਚਾਰ ਪੈਸੇ ਵਧ ਕੇ 82.87 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਅਨੁਸਾਰ, ਸਟਾਕ ਦੀਆਂ ਵਧਦੀਆਂ ਕੀਮਤਾਂ ਨੇ ਵੀ ਰੁਪਏ ਨੂੰ ਸਮਰਥਨ ਦਿੱਤਾ।
ਇਹ ਵੀ ਪੜ੍ਹੋ : Flipkart ਨੇ ਲਾਂਚ ਕੀਤੀ ਆਪਣੀ UPI ਸੇਵਾ, ਇਨ੍ਹਾਂ ਕੰਪਨੀਆਂ ਨਾਲ ਹੋਵੇਗਾ ਸਿੱਧਾ ਮੁਕਾਬਲਾ
ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਰੁਪਏ ਦਾ ਲਾਭ ਸੀਮਤ ਰਿਹਾ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਚਾਰ ਪੈਸੇ ਵਧ ਕੇ 82.86 'ਤੇ ਖੁੱਲ੍ਹਿਆ ਅਤੇ ਡਾਲਰ ਮੁਕਾਬਲੇ ਸ਼ੁਰੂਆਤੀ ਕਾਰੋਬਾਰ ਵਿਚ 4 ਪੈਸੇ ਦੇ ਵਾਧੇ ਨਾਲ 82.87 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੀ ਬੰਦ ਕੀਮਤ ਨਾਲੋਂ ਚਾਰ ਪੈਸੇ ਦਾ ਵਾਧਾ ਹੈ। ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 82.91 ਦੇ ਪੱਧਰ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ : ਪੁੱਤਰ ਅਨੰਤ ਦੀ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਹੋਏ ਭਾਵੁਕ, ਅੱਖਾਂ 'ਚੋਂ ਨਿਕਲੇ ਹੰਝੂ
ਛੇ ਪ੍ਰਮੁੱਖ ਵਿਸ਼ਵ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਦਾ ਅੰਦਾਜ਼ਾ ਲਗਾਉਣ ਵਾਲਾ ਡਾਲਰ ਸੂਚਕ ਅੰਕ 0.01 ਫੀਸਦੀ ਡਿੱਗ ਕੇ 103.79 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.10 ਫੀਸਦੀ ਵਧ ਕੇ 83.63 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਸ਼ੁੱਕਰਵਾਰ ਨੂੰ ਸ਼ੁੱਧ ਖਰੀਦਦਾਰ ਸਨ ਅਤੇ ਉਨ੍ਹਾਂ ਨੇ 128.94 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਇਹ ਵੀ ਪੜ੍ਹੋ : ਦਲਜੀਤ ਦੋਸਾਂਝ ਨੇ ਲਾਈਆਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਰੌਣਕਾਂ, ਦੇਖੋ ਵਾਇਰਲ ਵੀਡੀਓ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਸੈਕਿੰਡ ਹੈਂਡ ਕਾਰਾਂ ਦਾ ਬਾਜ਼ਾਰ, ਗਾਹਕ ਲਗਾਤਾਰ ਬਦਲ ਰਹੇ ਆਪਣੇ ਵਾਹਨ
NEXT STORY