ਮੁੰਬਈ (ਭਾਸ਼ਾ) - ਵਿਦੇਸ਼ਾਂ 'ਚ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰਾਂ 'ਚ ਗਿਰਾਵਟ ਦੇ ਵਿਚਕਾਰ ਵੀਰਵਾਰ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 15 ਪੈਸੇ ਕਮਜ਼ੋਰ ਹੋ ਕੇ 82.64 'ਤੇ ਆ ਗਿਆ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਅਤੇ ਹਮਲਾਵਰ ਰੁਖ਼ ਅਪਣਾਉਣ ਕਾਰਨ ਵੀ ਨਿਵੇਸ਼ਕਾਂ ਦੀ ਭਾਵਨਾ ਪ੍ਰਭਾਵਿਤ ਹੋਈ।
ਅੰਤਰਬੈਂਕ ਫਾਰੇਕਸ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.63 'ਤੇ ਖੁੱਲ੍ਹਿਆ, ਫਿਰ ਇਸ ਦੇ ਪਿਛਲੇ ਬੰਦ ਮੁੱਲ ਨਾਲੋਂ 15 ਪੈਸੇ ਦੀ ਗਿਰਾਵਟ ਨੂੰ ਦਰਸਾਉਂਦੇ ਹੋਏ 82.64 'ਤੇ ਵਪਾਰ ਕਰਨ ਲੱਗਾ। ਪਿਛਲੇ ਸੈਸ਼ਨ 'ਚ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਦੀ ਮਜ਼ਬੂਤੀ ਨਾਲ 82.49 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਇੱਕ ਬਾਸਕੇਟ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.08 ਫੀਸਦੀ ਵਧ ਕੇ 103.85 'ਤੇ ਪਹੁੰਚ ਗਿਆ। ਗਲੋਬਲ ਆਇਲ ਇੰਡੈਕਸ ਬ੍ਰੈਂਟ ਕਰੂਡ ਫਿਊਚਰਜ਼ 0.69 ਫੀਸਦੀ ਡਿੱਗ ਕੇ 82.13 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੱਤੀ ਸਾਲ 2023 ’ਚ 7 ਫੀਸਦੀ ਰਹਿ ਸਕਦੀ ਹੈ ਭਾਰਤ ਦੀ ਆਰਥਿਕ ਵਿਕਾਸ ਦੀ ਦਰ, ਨਹੀਂ ਬਦਲਿਆ ADB ਦਾ ਅਨੁਮਾਨ
NEXT STORY