ਮੁੰਬਈ- ਸਥਾਨਕ ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਸਥਿਰ ਖੁੱਲ੍ਹਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਨਾਲ ਰੁਪਏ ਨੂੰ ਕੁਝ ਬਲ ਮਿਲਿਆ ਪਰ ਮੰਦੀ ਦੇ ਡਰ ਅਤੇ ਅਮਰੀਕਾ ਦੇ ਬੇਰੁਜ਼ਗਾਰੀ ਅੰਕੜਿਆਂ ਦੇ ਕਾਰਨ ਰੁਪਿਆ ਇਸ ਦਾ ਫਾਇਦਾ ਨਹੀਂ ਲੈ ਸਕਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਦੋ ਪੈਸੇ ਦੀ ਗਿਰਾਵਟ ਨਾਲ 82.81 'ਤੇ ਖੁੱਲ੍ਹਿਆ। ਪਿਛਲੇ ਕਾਰੋਬਾਰੀ ਦਿਨ 'ਚ ਰੁਪਿਆ 82.79 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਸਵੇਰ ਦੇ ਕਾਰੋਬਾਰ 'ਚ ਰੁਪਿਆ 82.82 ਤੋਂ 82.77 ਪ੍ਰਤੀ ਡਾਲਰ ਦੇ ਦਾਇਰੇ 'ਚ ਜਾਣ ਤੋਂ ਬਾਅਦ 82.79 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਦੁਨੀਆ ਦੀਆਂ ਛੇ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ 0.10 ਫੀਸਦੀ ਡਿੱਗ ਕੇ 104.33 'ਤੇ ਆ ਗਿਆ।
ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 621 ਅੰਕ ਫਿਸਲਿਆ, ਨਿਫਟੀ ਵੀ ਕਮਜ਼ੋਰ
NEXT STORY