ਨਵੀਂ ਦਿੱਲੀ (ਭਾਸ਼ਾ)- ਰੂਸ ਨੇ ਵਧਦੇ ਬਜਟ ਘਾਟੇ ਅਤੇ ਲਗਾਤਾਰ ਫੌਜੀ ਖਰਚੇ ਦੇ ਦਬਾਅ ਦਰਮਿਆਨ ਆਪਣੇ ਕੇਂਦਰੀ ਬੈਂਕ ਦੇ ਭੰਡਾਰ ’ਚੋਂ ਸੋਨਾ ਵੇਚਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 25 ਸਾਲਾਂ ’ਚ ਇਹ ਪਹਿਲੀ ਵਾਰ ਹੈ, ਜਦੋਂ ਦੇਸ਼ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ, ਜਿਸ ਨੂੰ ਰਿਜ਼ਰਵ ਪ੍ਰਬੰਧਨ ’ਚ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਅੰਕੜਾ ਅਨੁਸਾਰ, 2022 ਤੋਂ 2025 ਦੇ ਦਰਮਿਆਨ ਸੋਨਾ ਅਤੇ ਵਿਦੇਸ਼ੀ ਕਰੰਸੀ ਮਿਲਾ ਕੇ 15 ਟ੍ਰਿਲੀਅਨ ਰੂਬਲ (ਲੱਗਭਗ 150 ਅਰਬ ਡਾਲਰ) ਤੋਂ ਵੱਧ ਦੀ ਵਿਕਰੀ ਕੀਤੀ ਗਈ। ਉੱਥੇ ਹੀ, 2026 ਦੇ ਪਹਿਲੇ 2 ਮਹੀਨਿਆਂ ’ਚ ਹੀ ਵਾਧੂ 3.5 ਟ੍ਰਿਲੀਅਨ ਰੂਬਲ (35 ਅਰਬ ਡਾਲਰ) ਦੇ ਭੰਡਾਰ ਵੇਚੇ ਜਾ ਚੁੱਕੇ ਹਨ।
ਵਧਦੇ ਮਿਲਟਰੀ ਖਰਚੇ ਦਾ ਅਸਰ
ਰਿਪੋਰਟ ਮੁਤਾਬਕ, ਲੰਬੇ ਸਮੇਂ ਤੋਂ ਜਾਰੀ ਮਿਲਟਰੀ ਖਰਚੇ ਨੇ ਸਰਕਾਰੀ ਵਿੱਤ ’ਤੇ ਦਬਾਅ ਵਧਾ ਦਿੱਤਾ ਹੈ। ਇਸੇ ਕਾਰਨ ਸਰਕਾਰ ਨੂੰ ਆਪਣੇ ਸੋਨੇ ਅਤੇ ਵਿਦੇਸ਼ੀ ਕਰੰਸੀ ਭੰਡਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ, ਤਾਂ ਜੋ ਬਜਟ ਘਾਟੇ ਨੂੰ ਕਾਬੂ ਕੀਤਾ ਜਾ ਸਕੇ।
4 ਸਾਲਾਨਾ ਦੇ ਹੇਠਲੇ ਪੱਧਰ ’ਤੇ ਸੋਨਾ ਭੰਡਾਰ
ਲਗਾਤਾਰ ਵਿਕਰੀ ਕਾਰਨ ਰੂਸ ਦਾ ਸੋਨਾ ਭੰਡਾਰ ਹੁਣ ਪਿਛਲੇ 4 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਇਹ ਸੰਕੇਤ ਹੈ ਕਿ ਆਰਥਿਕ ਦਬਾਅ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਸਰਕਾਰ ਨੂੰ ਆਪਣੇ ਸੁਰੱਖਿਅਤ ਮੰਨੇ ਜਾਣ ਵਾਲੇ ਭੰਡਾਰ ਤੱਕ ਦੀ ਵਰਤੋਂ ਕਰਨੀ ਪੈ ਰਹੀ ਹੈ।
ਜਨਵਰੀ-ਫਰਵਰੀ ’ਚ ਤੇਜ਼ ਵਿਕਰੀ
ਸੈਂਟਰਲ ਬੈਂਕ ਆਫ਼ ਰੂਸ ਦੇ ਅੰਕੜਾ ਮੁਤਾਬਕ ਜਨਵਰੀ 2026 ’ਚ ਲੱਗਭਗ 3 ਲੱਖ ਔਂਸ ਸੋਨਾ ਵੇਚਿਆ ਗਿਆ, ਜਦਕਿ ਫਰਵਰੀ ’ਚ 2 ਲੱਖ ਔਂਸ ਦੀ ਵਾਧੂ ਵਿਕਰੀ ਕੀਤੀ ਗਈ। ਇਹ ਰਫ਼ਤਾਰ ਦੱਸਦੀ ਹੈ ਕਿ ਵਿੱਤੀ ਦਬਾਅ ਘੱਟ ਹੋਣ ਦੀ ਬਜਾਏ ਵਧਦਾ ਜਾ ਰਿਹਾ ਹੈ।
ਮਾਹਰਾਂ ਅਨੁਸਾਰ, ਰੂਸ ਦਾ ਇਹ ਕਦਮ ਦਰਸਾਉਂਦਾ ਹੈ ਕਿ ਗਲੋਬਲ ਬੇਭਰੋਸਗੀਆਂ ਅਤੇ ਘਰੇਲੂ ਆਰਥਿਕ ਦਬਾਅ ਦਰਮਿਆਨ ਦੇਸ਼ ਆਪਣੀ ਵਿੱਤੀ ਰਣਨੀਤੀ ’ਚ ਵੱਡਾ ਬਦਲਾਅ ਕਰ ਰਿਹਾ ਹੈ, ਜਿਸ ਦਾ ਅਸਰ ਅੱਗੇ ਚੱਲ ਕੇ ਉਸ ਦੀ ਅਰਥਵਿਵਸਥਾ ’ਤੇ ਵੀ ਪੈ ਸਕਦਾ ਹੈ।
ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਵਿਜੇਪਤ ਸਿੰਘਾਨੀਆ ਦਾ 87 ਸਾਲ ਦੀ ਉਮਰ 'ਚ ਦੇਹਾਂਤ
NEXT STORY