ਬਰੈਂਪਟਨ/ਸਰੀ- (ਸਰਬਜੀਤ ਸਿੰਘ ਬਨੂੜ)- ਖਾਲਿਸਤਾਨ ਸਮਰਥਕ ਸੰਸਥਾ ਐਸ.ਐਫ.ਜੇ.ਵੱਲੋਂ ਕੈਨੇਡਾ ਵਿੱਚ ਹਿੰਦੂ ਮੰਦਰਾਂ ਦੇ ਸਾਹਮਣੇ “ਖਾਲਿਸਤਾਨ ਜ਼ਿੰਦਾਬਾਦ'' ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਰੈਲੀਆਂ 5 ਅਪ੍ਰੈਲ 2026, ਐਤਵਾਰ ਨੂੰ ਬੈਰਪਟਨ ਦੇ ਤ੍ਰਿਵੈਣੀ ਮੰਦਰ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵਿਖੇ ਖਾਲਿਸਤਾਨੀ ਝੰਡੇ ਲਹਿਰਾਂ ਕੇ ਕੀਤੀਆਂ ਜਾਣਗੀਆਂ।

ਐਸ.ਐਫ.ਜੇ. ਦਾ ਕਹਿਣਾ ਹੈ ਕਿ ਇਹ ਰੈਲੀਆਂ ਭਾਰਤ ਦੀ ਹਿੰਦੂਤਵੀ ਵਿਚਾਰਧਾਰਾ ਅਤੇ ਕੈਨੇਡਾ ਵਿੱਚ ਇਸ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਸਿੱਖ ਭਾਈਚਾਰੇ ਖ਼ਿਲਾਫ਼ ਚਲਾਈ ਜਾ ਰਹੀ “ਗਲਤ ਜਾਣਕਾਰੀ ਮੁਹਿੰਮ” ਦਾ ਜਵਾਬ ਹਨ। ਸੰਸਥਾ ਦੇ ਅਨੁਸਾਰ ਖਾਲਿਸਤਾਨ ਦੀ ਮੰਗ ਇੱਕ ਰਾਜਨੀਤਕ ਵਿਚਾਰ ਹੈ, ਜਿਸਨੂੰ ਅਤਿਵਾਦ ਦੇ ਤੌਰ ‘ਤੇ ਪੇਸ਼ ਕਰਨਾ ਗਲਤ ਹੈ। ਐਸ.ਐਫ.ਜੇ. ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਦੱਸਿਆ ਕਿ ਕੈਨੇਡਾ ਵਿੱਚ ਕੰਮ ਕਰ ਰਹੀ ਹਿੰਦੂ ਕਨੇਡੀਅਨ ਫਾਉਡੇਸਨ ਵੱਲੋਂ ਸਿੱਖਾਂ ਖ਼ਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਇਹ ਕਾਰਵਾਈਆਂ ਕਨੇਡਾ ਦੇ ਕਾਨੂੰਨ ਬਿੱਲ ਸੀ 9 ਦੇ ਉਲੰਘਣਾਂ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਰਗ ਖ਼ਿਲਾਫ਼ ਨਫ਼ਰਤ ਨੂੰ ਉਤਸ਼ਾਹਿਤ ਕਰਨ ਨੂੰ ਰੋਕਣ ਲਈ ਇਹ ਕਾਨੂੰਨ ਬਣਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਭਰ 'ਚ 'No Kings' ਰੈਲੀਆਂ ਦੀ ਗੂੰਜ: Trump ਖਿਲਾਫ ਸੜਕਾਂ 'ਤੇ ਉਤਰੇ ਲੱਖਾਂ ਲੋਕ (ਤਸਵੀਰਾਂ)
ਉਨ੍ਹਾਂ ਇਹ ਵੀ ਦੱਸਿਆ ਕਿ ਮੰਦਰਾਂ ਦੇ ਸਾਹਮਣੇ ਕੀਤੀਆਂ ਜਾਣ ਵਾਲੀਆਂ ਇਹ ਰੈਲੀਆਂ ਕਨੇਡਾ ਦੇ ਕਾਨੂੰਨੀ ਢਾਂਚੇ ਅਧੀਨ ਹਨ ਅਤੇ ਸੰਵਿਧਾਨਕ ਅਜ਼ਾਦੀਆਂ ਦੇ ਤਹਿਤ ਪ੍ਰਦਰਸ਼ਨ ਕਰਨ ਦਾ ਅਧਿਕਾਰ ਮਿਲਦਾ ਹੈ। ਐਸ.ਐਫ.ਜੇ. ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਹਿੰਦੂ ਧਰਮ ਦੇ ਨਾਲ ਹਰ ਧਰਮ ਦਾ ਸਤਿਕਾਰ ਕਰਦੀ ਹੈ, ਪਰ “ਹਿੰਦੂਤਵੀ ਅਤਿਵਾਦ” ਦਾ ਵਿਰੋਧ ਕਰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਕਨੇਡਾ ਵਿੱਚ ਵਧ ਰਹੇ ਤਣਾਅ ਲਈ ਹਿੰਦੂਤਵਾ ਵਿਚਾਰਧਾਰਾ ਜ਼ਿੰਮੇਵਾਰ ਹੈ।ਇਸ ਐਲਾਨ ਤੋਂ ਬਾਅਦ ਕਾਨੇਡਾ ਵਿੱਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਵਿੱਚ ਤਣਾਅ ਵਧਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਿਆਮਤ ਦੀ ਨਿਸ਼ਾਨੀ! ਆਸਟ੍ਰੇਲੀਆ 'ਚ ਅਸਮਾਨ ਹੋਇਆ ਲਾਲ-ਸੂਹਾ, ਦਹਿਸ਼ਤ 'ਚ ਆਏ ਲੋਕ (ਵੀਡੀਓ)
NEXT STORY