ਚੰਡੀਗੜ੍ਹ (ਰੋਹਾਲ) : ਸਾਰੇ ਵਪਾਰਕ ਅਤੇ ਉਦਯੋਗਿਕ ਖ਼ਪਤਕਾਰਾਂ ਨੂੰ ਸਿਟੀ ਗੈਸ ਡਿਸਟ੍ਰੀਬਿਊਟਰ ਨਾਲ ਜੁੜਨ ਦੀ ਲੋੜ ਦੇ ਨਾਲ ਹੀ ਘਰੇਲੂ ਖ਼ਪਤਕਾਰਾਂ ਨੂੰ ਵੀ ਪੀ. ਐੱਨ.ਜੀ. ਕੁਨੈਕਸ਼ਨ (ਜਿੱਥੇ ਪਾਈਪਲਾਈਨਾਂ ਵਿਛਾਈਆਂ ਨੇ) ਲੈਣੇ ਲਾਜ਼ਮੀ ਕੀਤੇ ਗਏ ਹਨ। ਹੁਕਮ ਨਾ ਮੰਨਣ ਵਾਲੇ ਖ਼ਪਤਕਾਰਾਂ ਦਾ ਐੱਲ. ਪੀ. ਜੀ. ਕੋਟਾ ਅੱਧਾ ਕਰ ਦਿੱਤਾ ਜਾਵੇਗਾ। ਸ਼ਹਿਰ ’ਚ ਕੇਂਦਰ ਦਾ ਨੈਚੁਰਲ ਗੈਸ ਐਂਡ ਪੈਟਰੋਲੀਅਮ ਪ੍ਰੋਡਕਟਸ ਆਰਡਰ 2026 ਲਾਗੂ ਹੋਣ ਤੋਂ ਬਾਅਦ ਅਸੈਂਸ਼ੀਅਲ ਕੋਮੋਡਿਟੀਜ਼ ਐਕਟ ਤਹਿਤ ਹੁਕਮ ਜਾਰੀ ਕੀਤੇ ਗਏ ਹਨ। ਸ਼ਨੀਵਾਰ ਨੂੰ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਗੈਸ ਤੇ ਪੈਟਰੋਲ ਦੀ ਡਿਸਟ੍ਰੀਬਿਊਸ਼ਨ ਨਾਲ ਜੁੜੇ ਖ਼ੁਰਾਕ ਤੇ ਸਪਲਾਈ ਵਿਭਾਗ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ (ਆਰ. ਡਬਲਿਊ. ਏ.) ਅਤੇ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨਾਂ ਵਰਗੇ ਸਟੇਕ ਹੋਲਡਰਜ਼ ਨਾਲ ਮੀਟਿੰਗ ’ਚ ਇਨ੍ਹਾਂ ਲੋੜਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਗੱਲ ਕਹੀ। ਪ੍ਰਸ਼ਾਸਨ ਨੇ ਪੀ. ਐੱਨ. ਜੀ. ਕੁਨੈਕਸ਼ਨ ਲੈਣ ਲਈ ਸੰਪਰਕ ਨੰਬਰ 18002335566 ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਖ਼ਪਤਕਾਰਾਂ ਦੀ ਗਿਣਤੀ 22 ਤੋਂ ਵਧਾ ਕੇ ਇਕ ਲੱਖ ਕਰਨ ਦਾ ਟੀਚਾ
ਡੀ. ਸੀ. ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਪੀ. ਐੱਨ. ਜੀ. ਕੁਨੈਕਸ਼ਨਾਂ ਦੇ ਮੌਜੂਦਾ ਗਾਹਕਾਂ ਦੀ ਗਿਣਤੀ 22 ਤੋਂ ਵਧਾ ਕੇ ਇਕ ਲੱਖ ਕਰਨ ਦਾ ਟੀਚਾ ਰੱਖਿਆ ਗਿਆ ਹੈ। ਟੀਚੇ ਨੂੰ ਹਾਸਲ ਕਰਨ ਲਈ ਡੀ. ਸੀ. ਨੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੇ ਇਕ ਹਫ਼ਤੇ ਤੱਕ ਗਰੁੱਪ ਹਾਊਸਿੰਗ ਸੁਸਾਇਟੀਆਂ ’ਚ ਰੋਜ਼ਾਨਾ 2 ਕੈਂਪ ਲਾਉਣ ਤਾਂ ਜੋ ਲੋਕਾਂ ਨੂੰ ਐੱਲ. ਪੀ. ਜੀ. ਤੋਂ ਪੀ. ਐੱਨ. ਜੀ. ’ਚ ਟਰਾਂਸਫਰ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਹੋਟਲ, ਰੈਸਟੋਰੈਂਟ, ਢਾਬੇ ਤੇ ਵੱਡੇ ਬਾਲਣ ਖ਼ਪਤਕਾਰਾਂ ਨੂੰ ਤਰਜ਼ੀਹੀ ਆਧਾਰ ’ਤੇ ਪੀ. ਐੱਨ. ਜੀ. ਨੈੱਟਵਰਕ ਨਾਲ ਜੋੜਿਆ ਜਾਵੇਗਾ। ਸੀ. ਜੀ. ਡੀ. ਏਜੰਸੀ ਨੂੰ ਸਾਰੇ ਵਪਾਰਕ ਤੇ ਉਦਯੋਗਿਕ ਖੇਤਰਾਂ ਨੂੰ ਕਵਰ ਕਰਨ ਲਈ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕਰਨ ਦੇ ਨਿਰਦੇਸ਼ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਮੌਤ, ਜੈੱਕ ਨਾਲ ਚੁੱਕਿਆ ਜਾ ਰਿਹਾ ਸੀ ਮਕਾਨ
ਨਿਗਮ ਇੰਜੀਨੀਅਰਿੰਗ ਵਿਭਾਗ ਜਲਦੀ ਦੇਵੇ ਪਾਈਪਲਾਈਨਾਂ ਵਿਛਾਉਣ ਦੀ ਮਨਜ਼ੂਰੀ
ਡੀ. ਸੀ. ਨੇ ਨਿਗਮ ਤੇ ਇੰਜੀਨੀਅਰਿੰਗ ਵਿਭਾਗ ਨੂੰ ਪੀ. ਐੱਨ. ਜੀ. ਪਾਈਪਲਾਈਨਾਂ ਵਿਛਾਉਣ ਦੀ ਮਨਜ਼ੂਰੀ ਜਲਦੀ ਦੇਣ ਦੇ ਨਿਰਦੇਸ਼ ਦਿੱਤੇ। ਡੀ. ਸੀ. ਨੇ ਆਰ. ਡਬਲਿਊ. ਏ. ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐੱਲ. ਪੀ. ਜੀ. ਤੋਂ ਪੀ. ਐੱਨ. ਜੀ. ’ਚ ਟਰਾਂਸਫਰ ਕਰਨ ’ਚ ਆਪਣੇ ਖੇਤਰਾਂ ਦੇ ਲੋਕਾਂ ਨੂੰ ਉਤਸ਼ਾਹਿਤ ਕਰਨ। ਡੀ. ਸੀ. ਨੇ ਸੀ. ਜੀ. ਡੀ. ਏਜੰਸੀ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਖੇਤਰਾਂ ’ਚ ਬੁਨਿਆਦੀ ਢਾਂਚਾ ਉਪਲੱਬਧ ਹੈ, ਉੱਥੇ ਇਕ ਹਫ਼ਤੇ ਅੰਦਰ ਪੀ. ਐੱਨ. ਜੀ. ਕੁਨੈਕਸ਼ਨ ਮੁਹੱਈਆ ਕਰਵਾਏ ਜਾਣ। ਰਿਹਾਇਸ਼ੀ ਸੁਸਾਇਟੀਆਂ ’ਚ ਤਿੰਨ ਦਿਨਾਂ ਅੰਦਰ ਤੇ ਹੋਰ ਘਰਾਂ ’ਚ 48 ਘੰਟਿਆਂ ਅੰਦਰ ਏਜੰਸੀ ਪੀ. ਐੱਨ. ਜੀ. ਦੇ ਬਿਨੈਕਾਰਾਂ ਨੂੰ ਕੁਨੈਕਸ਼ਨ ਦੇਵੇ।
ਇੱਧਰ, ਪਹਿਲੀ ਅਪ੍ਰੈਲ ਤੋਂ ਲੋਕਾਂ ’ਤੇ ਪੈਣ ਜਾ ਰਿਹਾ ਬੋਝ
ਪਹਿਲੀ ਅਪ੍ਰੈਲ ਤੋਂ ਲੋਕਾਂ ’ਤੇ ਬੋਝ ਪੈਣ ਜਾ ਰਿਹਾ ਹੈ। ਪਾਣੀ, ਬਿਜਲੀ, ਕੂੜਾ ਚੁੱਕਣ, ਨਿਗਮ ਦੀ ਜਾਇਦਾਦ ਦੇ ਕਿਰਾਏ ਤੇ ਕਮਿਊਨਿਟੀ ਸੈਂਟਰਾਂ ਦੇ ਕਿਰਾਏ ’ਚ ਹੋਣ ਵਾਲੇ ਵਾਧੇ ਕਾਰਨ ਲੋਕਾਂ ਦੇ ਖ਼ਰਚੇ ਵੀ ਹੋਰ ਵਧਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ
NEXT STORY