ਮਾਸਕੋ- ਰੂਸ ਨੇ ਭਾਰਤ, ਵੀਅਤਨਾਮ, ਫਿਨਲੈਂਡ ਅਤੇ ਕਤਰ ਲਈ ਯਾਤਰਾ ਪਾਬੰਦੀ ਹਟਾ ਦਿੱਤੀ ਹੈ, ਜੋ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਈ ਗਈ ਸੀ। ਰੂਸ ਦੇ ਦੂਤਘਰ ਨੇ ਸੋਮਵਾਰ ਨੂੰ ਟਵੀਟ ਜ਼ਰੀਏ ਇਸ ਦੀ ਪੁਸ਼ਟੀ ਕੀਤੀ।
ਭਾਰਤ, ਵੀਅਤਨਾਮ, ਫਿਨਲੈਂਡ ਅਤੇ ਕਤਰ ਦੇ ਨਾਗਰਿਕ ਹੁਣ ਜਹਾਜ਼ ਰਾਹੀਂ ਰੂਸ ਦੀ ਯਾਤਰਾ ਕਰ ਸਕਣਗੇ। ਰੂਸ ਦੇ ਲੋਕਾਂ ਨੂੰ ਵੀ ਇਨ੍ਹਾਂ ਦੇਸ਼ਾਂ ਲਈ ਉਡਾਣ ਭਰਨ ਦੀ ਆਗਿਆ ਦਿੱਤੀ ਜਾਏਗੀ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰੂਸ ਨੇ 16 ਮਾਰਚ 2020 ਨੂੰ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਸਨ।
ਰੂਸ ਦੀ ਸਰਕਾਰ ਦੇ ਪ੍ਰੈਸ ਬਿਆਨ ਵਿਚ ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਤੇ ਜਿਨ੍ਹਾਂ ਕੋਲ ਨਿਵਾਸ ਪਰਮਿਟ ਹੈ, ਨੂੰ ਹਵਾਈ ਜਹਾਜ਼ ਜ਼ਰੀਏ ਰੂਸ ਵਿਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ। ਰੂਸ ਦੇ ਨਾਗਰਿਕ ਵੀ ਇਨ੍ਹਾਂ ਵਿਚੋਂ ਕਿਸੇ ਵੀ ਦੇਸ਼ ਲਈ ਉਡਾਣ ਭਰ ਸਕਦੇ ਹਨ। ਪਿਛਲੇ 24 ਘੰਟਿਆਂ ਵਿਚ ਰੂਸ ਵਿਚ 19,290 ਨਵੇਂ ਕੋਵਿਡ-19 ਮਾਮਲੇ ਦਰਜ ਹੋਏ ਹਨ, ਜਿਸ ਨਾਲ ਕੁੱਲ ਗਿਣਤੀ ਵੱਧ ਕੇ ਸੋਮਵਾਰ ਨੂੰ 3,738,690 ਹੋ ਗਈ।
‘1.4 ਅਰਬ ਡਾਲਰ ਦੀ ਵਸੂਲੀ ਲਈ ਵਿਦੇਸ਼ਾਂ ’ਚ ਜ਼ਬਤ ਹੋ ਸਕਦੀ ਹੈ ਭਾਰਤੀ ਜਾਇਦਾਦ’
NEXT STORY