ਨਵੀਂ ਦਿੱਲੀ - ਸਾਫਟਬੈਂਕ-ਸਮਰਥਿਤ ਈ-ਕਾਮਰਸ ਫਰਮ ਮੀਸ਼ੋ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਸ਼ੁੱਕਰਵਾਰ ਨੂੰ ਪੰਜ ਦਿਨਾਂ ਤਿਉਹਾਰੀ ਸੇਲ ਦੇ ਪਹਿਲੇ ਦਿਨ ਉਸਨੂੰ ਲਗਭਗ 87.6 ਲੱਖ ਆਰਡਰ ਮਿਲੇ ਹਨ। ਇਸ ਦੇ ਨਾਲ ਮੀਸ਼ੋ ਨੇ ਕਿਹਾ ਕਿ ਇਸ ਨੇ ਕਾਰੋਬਾਰ 'ਚ ਕਰੀਬ 80 ਫੀਸਦੀ ਦੀ ਛਾਲ ਮਾਰੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪਹਿਲੇ ਦਿਨ ਟੀਅਰ 2, 3 ਅਤੇ 4 ਸ਼ਹਿਰਾਂ 'ਚ ਲਗਭਗ 85 ਫੀਸਦੀ ਆਰਡਰ ਆਏ।
ਮੀਸ਼ੋ ਨੇ ਆਪਣੇ ਫਲੈਗਸ਼ਿਪ ਫੈਸਟੀਵ ਸੇਲ ਈਵੈਂਟ ਅਤੇ ਮੀਸ਼ੋ ਮੇਗਾ ਬਲਾਕਬਸਟਰ ਸੇਲ ਦੇ ਪਹਿਲੇ ਦਿਨ ਰਿਕਾਰਡ 87.6 ਲੱਖ ਆਰਡਰ ਹਾਸਲ ਕੀਤੇ ਹਨ। ਇਹ ਕੰਪਨੀ ਦੁਆਰਾ ਇੱਕ ਦਿਨ ਵਿੱਚ ਰਿਕਾਰਡ ਕੀਤੇ ਗਏ ਆਰਡਰਾਂ ਦੀ ਸਭ ਤੋਂ ਵੱਧ ਸੰਖਿਆ ਹੈ, ਜੋ ਪਿਛਲੇ ਸਾਲ ਵਿਕਰੀ ਦੇ ਪਹਿਲੇ ਦਿਨ ਨਾਲੋਂ ਲਗਭਗ 80 ਪ੍ਰਤੀਸ਼ਤ ਵੱਧ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਰਡਰ ਮਿਲੇ ਹਨ, ਜਿਨ੍ਹਾਂ ਵਿੱਚ ਅਲਾਪੁਝਾ, ਛਿੰਦਵਾੜਾ, ਦਾਵੇਂਗੇਰੇ, ਹਸਨ, ਗੋਪਾਲਗੰਜ, ਗੁਹਾਟੀ, ਸੀਵਾਨ, ਤੰਜਾਵੁਰ, ਜਾਮਨਗਰ ਅਤੇ ਅੰਬਿਕਾਪੁਰ ਸ਼ਾਮਲ ਹਨ।
ਮੀਸ਼ੋ ਨੇ ਕਿਹਾ ਕਿ ਲਗਭਗ 65 ਮਿਲੀਅਨ ਸਰਗਰਮ ਉਤਪਾਦ ਸਭ ਤੋਂ ਘੱਟ ਕੀਮਤਾਂ 'ਤੇ ਸੂਚੀਬੱਧ ਕੀਤੇ ਗਏ ਹਨ। ਕੰਪਨੀ ਮੁਤਾਬਕ, ਸੇਲ ਦੇ ਪਹਿਲੇ ਦਿਨ ਫੈਸ਼ਨ, ਬਿਊਟੀ ਅਤੇ ਪਰਸਨਲ ਕੇਅਰ ਪ੍ਰੋਡਕਟਸ, ਘਰੇਲੂ ਅਤੇ ਰਸੋਈ ਦੀਆਂ ਚੀਜ਼ਾਂ ਦੇ ਨਾਲ-ਨਾਲ ਇਲੈਕਟ੍ਰਾਨਿਕ ਐਕਸੈਸਰੀਜ਼ ਦੀ ਬੰਪਰ ਵਿਕਰੀ ਹੋਈ, ਜਦੋਂ ਕਿ ਕੁਝ ਯੂਜ਼ਰਸ ਆਪਣੀ ਤਿਉਹਾਰੀ ਖਰੀਦਦਾਰੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਨੇ ਸਾੜ੍ਹੀਆਂ ਤੋਂ ਲੈ ਕੇ ਐਨਾਲਾਗ ਘੜੀਆਂ, ਗਹਿਣੇ ਸੈੱਟ, ਮੋਬਾਈਲ ਕੇਸ ਅਤੇ ਕਵਰ ਅਤੇ ਬਲੂਟੁੱਥ ਹੈੱਡਫੋਨ ਸਮੇਤ ਕਈ ਉਤਪਾਦਾਂ ਦੀ ਰਿਕਾਰਡ ਤੋੜ ਖਰੀਦਦਾਰੀ ਕੀਤੀ ਹੈ।
ਇਹ ਵੀ ਪੜ੍ਹੋ : RBI ਦੀ ਸਖ਼ਤ ਕਾਰਵਾਈ, ਗਰਭਵਤੀ ਦੀ ਮੌਤ ਮਗਰੋਂ ਮਹਿੰਦਰਾ ਐਂਡ ਮਹਿੰਦਰਾ ਕੰਪਨੀ 'ਤੇ ਕੱਸਿਆ ਸ਼ਿਕੰਜਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
RBI ਨੇ ਰੱਦ ਕੀਤਾ ਲਕਸ਼ਮੀ ਸਹਿਕਾਰੀ ਬੈਂਕ ਦਾ ਲਾਇਸੈਂਸ, ਜਾਣੋ ਕਿੰਨੀ ਮਿਲੇਗੀ ਖ਼ਾਤਾਧਾਰਕਾਂ ਨੂੰ ਰਾਸ਼ੀ
NEXT STORY