ਬਿਜ਼ਨੈੱਸ ਡੈਸਕ–25 ਨਵੰਬਰ ਤੋਂ ਬਾਅਦ ਦੇਸ਼ ’ਚ ਸ਼ੁਰੂ ਹੋਏ ਵਿਆਹ ਦੇ ਸੀਜ਼ਨ ਕਾਰਨ ਪਿਛਲੇ 15 ਦਿਨਾਂ ’ਚ ਕੱਪੜੇ, ਗਹਿਣਿਆਂ, ਇਲੈਕਟ੍ਰਾਨਿਕਸ ਅਤੇ ਖਾਣ ਵਾਲੇ ਤੇਲਾਂ ਦੇ ਕੰਟੇਨਰ ਦੀ ਵਿਕਰੀ ’ਚ 30 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਵਿਆਹ ਦਾ ਇਹ ਸੀਜ਼ਨ ਫਰਵਰੀ ਤੱਕ ਚੱਲੇਗਾ ਅਤੇ ਇੰਡਸਟਰੀ ਨੂੰ ਇਸ ਸੀਜ਼ਨ ’ਚ ਵਿਕਰੀ ’ਚ ਹੋਰ ਜ਼ਿਆਦਾ ਉਛਾਲ ਆਉਣ ਦੀ ਉਮੀਦ ਹੈ। ਇੰਡਸਟਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਕਰੀ ’ਚ ਇਹ ਉਛਾਲ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਆਏ 2019 ਦੇ ਵਿਆਹਾਂ ਦੇ ਸੀਜ਼ਨ ਦੇ ਮੁਕਾਬਲੇ ਕਿਤੇ ਵੱਧ ਹੈ। ਵਿਆਹਾਂ ਦੇ ਸੀਜ਼ਨ ਕਾਰਨ ਰੈਫਰੀਜਰੇਟਰ, ਵਾਸ਼ਿੰਗ ਮਸ਼ੀਨ, ਟੀ. ਵੀ. ਅਤੇ ਹੋਰ ਇਲੈਕਟ੍ਰਾਨਿਕਸ ਉਤਪਾਦਾਂ ਬਾਰੇ ਵੱਡੀ ਗਿਣਤੀ ’ਚ ਲੋਕ ਜਾਣਕਾਰੀ ਮੰਗ ਰਹੇ ਹਨ ਅਤੇ ਵੱਡੀ ਗਿਣਤੀ ’ਚ ਲੋਕਾਂ ਨੇ ਇਨ੍ਹਾਂ ਦੀ ਬੁਕਿੰਗ ਕਰਵਾ ਲਈ ਹੈ।
ਬੁੱਕ ਕੀਤੇ ਗਏ ਸਾਮਾਨ ਦੀ ਡਲਿਵਰੀ ਜਨਵਰੀ ’ਚ ਹੋਵੇਗੀ। ਜਨਵਰੀ ’ਚ ਵੀ ਵਿਆਹਾਂ ਦੇ ਕਈ ਚੰਗੇ ਮੁਹੂਰਤ ਹਨ ਅਤੇ ਨਵੇਂ ਸਾਲੇਦੇ ਪਹਿਲੇ ਮਹੀਨੇ ਦੇ ਇਨ੍ਹਾਂ ਦਿਨਾਂ ’ਚ ਬਾਜ਼ਾਰ ਨੂੰ ਚੰਗੀ ਖਰੀਦਦਾਰੀ ਦੀ ਉਮੀਦ ਹੈ। ਡਿਪਾਰਟਮੈਂਟਲ ਸਟੋਰਸ ਲਾਈਫ ਸਟਾਈਲ ਦੇ ਸੀ. ਈ. ਓ. ਦੇਵੇਂਦਰ ਅਈਅਰ ਨੇ ਕਿਹਾ ਕਿ ਵਿਆਹਾਂ ’ਚ ਸ਼ਾਮਲ ਹੋਣ ਲਈ ਮਰਦ ਅਤੇ ਔਰਤਾਂ ਦੋਵੇਂ ਹੀ ਕੱਪੜਿਆਂ ਦੀ ਵੀ ਖੂਬ ਖਰੀਦਦਾਰੀ ਕਰ ਰਹੇ ਹਨ। ਬਾਜ਼ਾਰ ’ਚ ਲਹਿੰਗਿਆਂ ਤੋਂ ਇਲਾਵੇ ਚੰਗਾ ਬ੍ਰਾਂਡਸ ਦੇ ਮੈਨਜ਼ ਵੀਅਰ ਦੀ ਵੀ ਭਾਰੀ ਮੰਗ ਹੈ। ਹਾਲਾਂਕਿ ਕੱਪੜਿਆਂ ਦੀ ਔਸਤਨ ਕੀਮਤ ਪਹਿਲਾਂ ਨਾਲੋਂ ਵੱਧ ਹੈ ਪਰ ਇਸ ਦੇ ਬਾਵਜੂਦ ਕੱਪੜਿਆਂ ਦੀ ਮੰਗ 2019 ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੈ।
ਮੁੰਬਈ, ਪੁਣੇ, ਬੇਂਗਲੁਰੂ ਚੇਨਈ 9 ਮਾਲਸ ਚਲਾਉਣ ਵਾਲੇ ਫਿਨਿਕਸ ਮਿਲਸ ਦੇ ਮੁਖੀ ਰਾਜੇਂਦਰ ਕਾਲਕਰ ਨੇ ਕਿਹਾ ਕਿ ਵਿਆਹਾਂ ਦੇ ਸੀਜ਼ਨ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਿਕਰੀ 30-40 ਫੀਸਦੀ ਵਧੀ ਹੋਈ ਹੈ ਅਤੇ ਲੋਕ ਮਹਿੰਗੀ ਜਿਊਲਰੀ ਅਤੇ ਕੱਪੜੇ ਖਰੀਦਣ ਨੂੰ ਤਰਜੀਹ ਦੇ ਰਹੇ ਹਨ।
ਜਲਦ ਹੀ ਫਾਸਟੈਗ ਤੋਂ ਮਿਲੇਗਾ ਛੁਟਕਾਰਾ, ਵਾਹਨਾਂ ’ਚ ਲਗਾਈਆਂ ਜਾਣਗੀਆਂ ਟੋਲ ਪਲੇਟਾਂ
NEXT STORY