ਨਵੀਂ ਦਿੱਲੀ - ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਘਰੇਲੂ ਸ਼ਾਰਟ ਵੀਡੀਓ ਐਪ ਚਿੰਗਾਰੀ 'ਚ ਮੋਟਾ ਨਿਵੇਸ਼ ਕੀਤਾ ਹੈ। ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਮੀਡੀਆ ਸੁਪਰ ਮਨੋਰੰਜਨ ਐਪ 'ਚਿੰਗਾਰੀ' ਨੇ ਅੱਜ ਸਲਮਾਨ ਖਾਨ ਨੂੰ ਇੱਕ ਗਲੋਬਲ ਬ੍ਰਾਂਡ ਅੰਬੈਸਡਰ ਅਤੇ ਨਿਵੇਸ਼ਕ ਘੋਸ਼ਿਤ ਕੀਤਾ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਸਲਮਾਨ ਨੇ ਕਿੰਨਾ ਨਿਵੇਸ਼ ਕੀਤਾ ਹੈ।
'Chingari' ਦੇ ਸਹਿ-ਸੰਸਥਾਪਕ ਅਤੇ CEO ਸੁਮਿਤ ਘੋਸ਼ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਸਾਂਝੇਦਾਰੀ ਹੈ। ਅਸੀਂ ਭਾਰਤ ਦੇ ਹਰ ਰਾਜ ਵਿਚ ਪਹੁੰਚਣਾ ਚਾਹੁੰਦੇ ਹਾਂ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਲਮਾਨ ਖਾਨ ਸਾਡੇ ਗਲੋਬਲ ਬ੍ਰਾਂਡ ਅੰਬੈਸਡਰ ਅਤੇ ਨਿਵੇਸ਼ਕ ਵਜੋਂ ਸ਼ਾਮਲ ਹੋ ਰਹੇ ਹਨ। ਸਾਨੂੰ ਵਿਸ਼ਵਾਸ ਹੈ ਕਿ ਸਾਡੀ ਸਾਂਝੇਦਾਰੀ ਨੇੜਲੇ ਭਵਿੱਖ ਵਿਚ 'Chingari' ਨੂੰ ਬੁਲੰਦੀਆਂ 'ਤੇ ਲਿਆਉਣ ਵਿਚ ਸਹਾਇਤਾ ਕਰੇਗੀ।
ਇਹ ਵੀ ਪੜ੍ਹੋ : ਰੇਲ ਟਿਕਟਾਂ ਦੀ ਬੁਕਿੰਗ 'ਤੇ ਮਿਲੇਗਾ 10% ਫਲੈਟ ਕੈਸ਼ਬੈਕ, ਜਾਣੋ SBI ਦੇ ਇਸ ਕਾਰਡ ਦੀਆਂ ਵਿਸ਼ੇਸ਼ਤਾਵਾਂ ਬਾਰੇ
ਸਲਮਾਨ ਖਾਨ ਨੇ ਇਸ ਬਾਰੇ ਕਿਹਾ ਕਿ 'Chingari' ਨੇ ਆਪਣੇ ਖਪਤਕਾਰਾਂ ਅਤੇ ਸਮੱਗਰੀ ਨਿਰਮਾਤਾਵਾਂ ਲਈ ਮੁੱਲ ਜੋੜਣ 'ਤੇ ਧਿਆਨ ਕੇਂਦ੍ਰਤ ਕੀਤਾ ਹੈ। ਸਲਮਾਨ ਨੇ ਕਿਹਾ ਕਿ ਮੈਨੂੰ ਪਸੰਦ ਹੈ ਕਿ 'Chingari' ਨੇ ਇੰਨੇ ਘੱਟ ਸਮੇਂ ਵਿਚ ਵੱਡਾ ਆਕਾਰ ਧਾਰਿਆ ਹੈ। ਪੇਂਡੂ ਤੋਂ ਸ਼ਹਿਰੀ ਖੇਤਰਾਂ ਦੇ ਲੱਖਾਂ ਲੋਕਾਂ ਨੂੰ ਆਪਣੀ ਵਿਲੱਖਣ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦੇਣਾ ਲਈ ਇਹ ਇੱਕ ਪਲੇਟਫਾਰਮ ਹੈ।
ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
ਇਹ ਲੋਕ ਵੀ ਕਰ ਚੁੱਕੇ ਹਨ ਨਿਵੇਸ਼
ਦਸੰਬਰ 2020 ਤਕ 'Chingari' ਨੇ ਭਾਰਤ ਅਤੇ ਦੁਨੀਆ ਭਰ ਵਿਚ ਆਪਣੇ ਬਲਿਊ ਚਿੱਪ ਬੈਕਰਾਂ ਤੋਂ 1.4 ਮਿਲੀਅਨ ਡਾਲਰ ਦੀ ਰਕਮ ਇਕੱਠੀ ਕੀਤੀ ਸੀ। 'Chingari' ਦੇ ਨਿਵੇਸ਼ਕਾਂ ਵਿਚ ਐਂਜਲ ਲਿਸਟ, ਆਈਸੀਡ , ਵਿਲੇਜ ਗਲੋਬਲ, ਬਲੂਮ ਫਾਉਂਡਰਜ਼ ਫੰਡ, ਜਸਮਿੰਦਰ ਸਿੰਘ ਗੁਲਾਟੀ ਅਤੇ ਹੋਰ ਨਾਮਵਰ ਨਿਵੇਸ਼ ਸਮੂਹ ਸ਼ਾਮਲ ਹਨ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬੋਤਲਬੰਦ ਪਾਣੀ ਵੇਚਣਾ ਨਹੀਂ ਹੋਵੇਗਾ ਆਸਾਨ, ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ
'Chingari' ਨੇ ਹਾਲ ਹੀ ਵਿਚ ਆਨ ਮੋਬਾਈਲ ਦੀ ਅਗਵਾਈ ਵਿਚ 13 ਮਿਲੀਅਨ ਦੇ ਫੰਡਾਂ ਦੇ ਇੱਕ ਨਵੇਂ ਦੌਰ ਨੂੰ ਬੰਦ ਕਰ ਦਿੱਤਾ ਹੈ। ਇਸ ਦੌਰ ਵਿਚ ਹਿੱਸਾ ਲੈਣ ਵਾਲੇ ਹੋਰ ਨਿਵੇਸ਼ਕਾਂ ਵਿਚ ਰਿਪਬਲਿਕ ਲੈਬਜ਼ ਯੂ.ਐਸ., ਅਸਟਾਰਕ ਵੈਂਚਰਸ, ਵ੍ਹਾਈਟ ਸਟਾਰ ਕੈਪੀਟਲ, ਇੰਡੀਆ ਟੀ.ਵੀ. (ਰਜਤ ਸ਼ਰਮਾ), ਜੇ.ਪੀ.ਐਨ. ਵੈਂਚਰਜ਼ ਕੈਟਾਲਿਸਟਸ ਲਿਮਟਿਡ, ਪ੍ਰੋਫਿਟ ਬੋਰਡ ਵੈਂਚਰਜ਼ ਅਤੇ ਯੂਕੇ ਤੋਂ ਕੁਝ ਵੱਡੇ ਪਰਿਵਾਰਕ ਦਫਤਰ ਫੰਡ ਸ਼ਾਮਲ ਹਨ।
'Chingari' ਭਾਰਤ ਵਿੱਚ ਸਭ ਤੋਂ ਪ੍ਰਸਿੱਧ ਮੀਡੀਆ ਸੁਪਰ ਮਨੋਰੰਜਨ ਐਪਸ ਵਿੱਚੋਂ ਇੱਕ ਹੈ। ਇਸਦੀ ਮਾਲਕੀ ਟੇਕ 4 ਬਿਲੀਅਨ ਮੀਡੀਆ ਪ੍ਰਾਈਵੇਟ Tech4Billion Media Private Limited) ਕੋਲ ਹੈ। ਇਸ ਐਪ ਦੇ ਜ਼ਰੀਏ ਉਪਭੋਗਤਾ ਅੰਗ੍ਰੇਜ਼ੀ ਅਤੇ ਹਿੰਦੀ ਸਮੇਤ 12 ਤੋਂ ਵੱਧ ਭਾਸ਼ਾਵਾਂ ਵਿਚ ਵੀਡੀਓ ਬਣਾ ਕੇ ਅਤੇ ਅਪਲੋਡ ਕਰ ਸਕਦੇ ਹਨ। ਹੁਣ ਤੱਕ 'Chingari' ਨੇ 56 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਨੂੰ ਆਪਣੇ ਨਾਲ ਜੋੜਿਆ ਹੈ। ਭਾਰਤ ਵਿਚ ਇਸ ਦੇ ਉਪਭੋਗਤਾ ਅਧਾਰ ਵਿਚ ਹਰ ਮਿੰਟ ਵਿਚ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਵੱਡੀ ਰਾਹਤ! ਬੈਂਕ ਨੇ ਪੁਰਾਣੀ ਚੈੱਕਬੁੱਕ ਦੀ ਵੈਧਤਾ ਨੂੰ ਲੈ ਕੇ ਦਿੱਤੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੰਗਲ ਗ੍ਰਹਿ ’ਤੇ ਮਰਨਾ ਚਾਹੁੰਦੀ ਹੈ ਅਰਬਪਤੀ ਏਲਨ ਮਸਕ ਦੀ ਪ੍ਰੇਮਿਕਾ
NEXT STORY