ਨਵੀਂ ਦਿੱਲੀ–ਸਕਿਓਰਿਟੀ ਅਪੀਲ ਟ੍ਰਿਬਿਊਨਲ (ਸੈਟ) ਨੇ ਐੱਸਸੈੱਲ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਅਤੇ ਉਨ੍ਹਾਂ ਦੇ ਪੁੱਤਰ ਪੁਨੀਤ ਗੋਇਨਕਾ ਨੂੰ ਸੇਬੀ ਦੇ ਹੁਕਮ ਖ਼ਿਲਾਫ਼ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਸਕਰਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸੋਮਵਾਰ ਨੂੰ ਚੰਦਰਾ ਅਤੇ ਸਮੂਹ ਦੀ ਕੰਪਨੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ (ਜੈੱਡ. ਈ. ਈ. ਐੱਲ.) ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਪੁਨੀਤ ਗੋਇਨਕਾ ’ਤੇ ਕਿਸੇ ਵੀ ਸੂਚੀਬੱਧ ਕੰਪਨੀ ’ਚ ਡਾਇਰੈਕਟਰ ਜਾਂ ਕਿਸੇ ਪ੍ਰਮੁੱਖ ਪ੍ਰਬੰਧਕੀ ਅਹੁਦੇ ਲਈ ਰੋਕ ਲਾ ਦਿੱਤੀ ਸੀ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਮਾਰਕੀਟ ਰੈਗੂਲੇਟਰ ਨੇ ਚੰਦਰਾ ਅਤੇ ਗੋਇਨਕਾ ’ਤੇ ਇਹ ਕਾਰਵਾਈ ਜੈੱਡ ਈ. ਈ. ਐੱਲ. ਦੇ ਪੈਸੇ ਦੂਜੀ ਥਾਂ ਭੇਜਣ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਕੀਤੀ। ਸੈਟ ਨੇ ਚੰਦਰਾ ਅਤੇ ਗੋਇਨਕਾ ਦੀ ਅਪੀਲ ’ਤੇ ਸੁਣਵਾਈ ਕਰਦੇ ਹੋਏ ਸੇਬੀ ਨੂੰ 48 ਘੰਟਿਆਂ ਦੇ ਅੰਦਰ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਸੈਟ ਮਾਮਲੇ ਦੀ ਅਗਲੀ ਸੁਣਵਾਈ 19 ਜੂਨ ਨੂੰ ਕਰੇਗਾ। ਟ੍ਰਿਬਿਊਨਲ ਨੇ ਵੀਰਵਾਰ ਨੂੰ ਪਾਸ ਆਪਣੇ ਹੁਕਮ ’ਚ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਸ ਪੱਧਰ ’ਤੇ ਇਕ ਅੰਤਰਿਮ ਆਦੇਸ਼ ਪਾਸ ਕਰਨ ਦਾ ਅਰਥ ਅਸਲ ’ਚ ਅਪੀਲ ਨੂੰ ਸਵੀਕਾਰ ਕਰਨਾ ਹੋਵੇਗਾ। ਸੂਤਰਾਂ ਨੇ ਕਿਹਾ ਕਿ ਚੰਦਰਾ ਅਤੇ ਗੋਇਨਕਾ ਦੀ ਪਟੀਸ਼ਨ ਮੁਤਾਬਕ ਉਨ੍ਹਾਂ ਨੂੰ ਕੋਈ ਕਾਰਣ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ ਅਤੇ ਕੁਦਰਤੀ ਨਿਆਂ ਦੇ ਸਿਧਾਤਾਂ ਦੀ ਪਾਲਣਾ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
M3M ਗਰੁੱਪ ਦੇ ਡਾਇਰੈਕਟਰ ਪਵਨ ਬੰਸਲ ਅਤੇ ਪੰਕਜ ਬੰਸਲ 5 ਦਿਨਾਂ ਦੇ ਰਿਮਾਂਡ 'ਤੇ
NEXT STORY