ਨਵੀਂ ਦਿੱਲੀ — ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਵਿਸ਼ੇਸ਼ ਪੇਸ਼ਕਸ਼ ਕੀਤੀ ਹੈ। ਤਿਉਹਾਰਾਂ ਦੇ ਮੌਸਮ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਆਕਰਸ਼ਕ ਡੀਲ ਅਤੇ ਪੇਸ਼ਕਸ਼ਾਂ ਦੇ ਰਿਹਾ ਹੈ। ਐਸਬੀਆਈ ਹੋਮ ਲੋਨ ਦੀਆਂ ਦਰਾਂ ਵਿਚ 0.25 ਪ੍ਰਤੀਸ਼ਤ ਦੀ ਛੋਟ ਦੇ ਨਾਲ ਪ੍ਰੋਸੈਸਿੰਗ ਫੀਸ (ਹੋਮ ਲੋਨ ਪ੍ਰੋਸੈਸਿੰਗ ਫੀਸ) ਨਹੀਂ ਲੈ ਰਿਹਾ ਹੈ। ਅਜਿਹੀ ਸਥਿਤੀ ਵਿਚ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਲਾਭ ਮਿਲ ਸਕਦਾ ਹੈ। ਫਿਲਹਾਲ ਐਸਬੀਆਈ ਹੋਮ ਲੋਨ 'ਤੇ ਸ਼ੁਰੂਆਤੀ ਵਿਆਜ 6.90% ਸਾਲਾਨ ਦੀ ਦਰ ਨਾਲ ਪੇਸ਼ਕਸ਼ ਕਰ ਰਿਹਾ ਹੈ, ਜੋ ਕਿ 30 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਹੈ।
ਇਹ ਵੀ ਪੜ੍ਹੋ: ਜਲਦ ਮਹਿੰਗੇ ਹੋ ਸਕਦੇ ਹਨ ਗ਼ਰੀਬਾਂ ਦੇ ਬਦਾਮ,ਇਸ ਕਾਰਨ ਵਧਣਗੇ ਮੂੰਗਫਲੀ ਦੇ ਭਾਅ
ਐਸਬੀਆਈ ਦੀ ਇਸ ਵਿਸ਼ੇਸ਼ ਪੇਸ਼ਕਸ਼ ਬਾਰੇ
- ਐਸਬੀਆਈ ਤੋਂ 30 ਲੱਖ ਰੁਪਏ ਤੱਕ ਦੇ ਕਰਜ਼ੇ 'ਤੇ ਤੁਹਾਨੂੰ ਸਾਲਾਨਾ 6.90 ਪ੍ਰਤੀਸ਼ਤ ਦੀ ਦਰ 'ਤੇ ਵਿਆਜ ਦੇਣਾ ਪਏਗਾ। ਐਸਬੀਆਈ ਦੁਆਰਾ ਪੇਸ਼ ਕੀਤੀ ਗਈ ਇਹ ਸਭ ਤੋਂ ਘੱਟ ਹੋਮ ਲੋਨ ਵਿਆਜ਼ ਦਰ ਹੈ।
- ਐਸਬੀਆਈ ਹੋਮ ਲੋਨ 'ਤੇ ਤਿਉਹਾਰਾਂ ਦੇ ਸੀਜ਼ਨ ਵਿਚ 0.25 ਪ੍ਰਤੀਸ਼ਤ ਦੀ ਵਿਆਜ਼ ਦਰ 'ਤੇ ਛੋਟ ਦੇਵੇਗਾ।
- ਇਸ ਪੇਸ਼ਕਸ਼ ਦੇ ਤਹਿਤ ਤੁਹਾਨੂੰ ਐਸਬੀਆਈ ਤੋਂ ਲੋਨ ਲੈਣ 'ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਪਵੇਗੀ। ਐਸ.ਬੀ.ਆਈ. 100 ਪ੍ਰਤੀਸ਼ਤ ਪ੍ਰੋਸੈਸਿੰਗ ਫੀਸ ਦੀ ਛੋਟ ਦੇਵੇਗਾ।
- ਜੇ ਤੁਸੀਂ ਐਸਬੀਆਈ ਮੋਬਾਈਲ ਐਪ 'ਯੋਨੋ ਐਪ' ਰਾਹੀਂ ਹੋਮ ਲੋਨ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇਸ ਲਈ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: 8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ, ਅਕਤੂਬਰ 'ਚ 1.48 ਫ਼ੀਸਦੀ ਰਹੀ
ਜ਼ਿਕਰਯੋਗ ਹੈ ਕਿ ਐਸਬੀਆਈ ਵਿਚ 30 ਲੱਖ ਰੁਪਏ ਤੱਕ ਦੇ ਹੋਮ ਲੋਨ ਉੱਤੇ 6.90 ਪ੍ਰਤੀਸ਼ਤ ਦੀ ਵਿਆਜ ਦਰ ਦਿੱਤੀ ਜਾਣੀ ਹੈ। ਇਸ ਦੇ ਨਾਲ ਹੀ 30 ਲੱਖ ਰੁਪਏ ਤੋਂ ਵੱਧ ਦੇ ਹੋਮ ਲੋਨ ਦੀ ਰਕਮ 'ਤੇ ਇਹ ਵਿਆਜ ਦਰ 7 ਪ੍ਰਤੀਸ਼ਤ ਹੋਵੇਗੀ। 75 ਲੱਖ ਰੁਪਏ ਤੱਕ ਦੇ ਮਕਾਨ ਨੂੰ ਖਰੀਦਣ 'ਤੇ ਗਾਹਕਾਂ ਨੂੰ 0.25% ਦੀ ਵਿਆਜ ਛੋਟ ਮਿਲੇਗੀ। ਵਿਆਜ 'ਚ ਮਿਲਣ ਵਾਲੀ ਇਹ ਛੋਟ ਗਾਹਕਾਂ ਦੇ ਸੀ.ਆਈ.ਬੀ.ਆਈ.ਐਲ. ਅੰਕ ਉੱਤੇ ਨਿਰਭਰ ਕਰੇਗੀ। ਇਸ ਦੇ ਨਾਲ ਹੀ ਇਹ ਛੋਟ ਸਿਰਫ ਯੋਨੋ ਐਪ ਤੋਂ ਅਰਜ਼ੀ ਦੇਣ 'ਤੇ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਹੁਣ ਖਾਦ ਖ਼ਰੀਦਣ 'ਤੇ ਮਿਲੇਗਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ, IFFCO ਭਰੇਗੀ ਪ੍ਰੀਮੀਅਮ
ਅਗਲੇ ਸਾਲ ਤੋਂ ਮਹਿੰਗਾ ਹੋ ਸਕਦੈ ਫੋਨ ’ਤੇ ਗੱਲ ਕਰਨਾ, 20 ਫੀਸਦੀ ਤਕ ਵਧ ਸਕਦੀਆਂ ਹਨ ਕੀਮਤਾਂ
NEXT STORY