ਨਵੀਂ ਦਿੱਲੀ (ਨਰੇਸ਼ ਕੁਮਾਰ) – ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਰਾਜਨੀਸ਼ ਕੁਮਾਰ ਨੇ ਲੇਹ ਤੋਂ 120 ਕਿਲੋਮੀਟਰ ਦੂਰ ਡਿਸਕਿਟ ’ਚ ਐਸ.ਬੀ.ਆਈ. ਦੀ ਸ਼ਾਖਾ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਂ ਦੇ ਨਾਲ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਵੀ ਮੌਜੂਦ ਰਹੇ। ਕਰੀਬ 2000 ਦੀ ਆਬਾਦੀ ਵਾਲੇ ਇਸ ਇਲਾਕੇ ਦੇ ਲੋਕ ਪਿਛਲੇ 20 ਸਾਲ ਤੋਂ ਡਿਸਕਿਟ ’ਚ ਬੈਂਕ ਦੀ ਸ਼ਾਖਾ ਖੋਲ੍ਹਣ ਦੀ ਮੰਗ ਕਰ ਰਹੇ ਹਨ ਅਤੇ ਇਸ ਸ਼ਾਖਾ ਦੀ ਸ਼ੁਰੂਆਤ ਨਾਲ ਉਨ੍ਹਾਂ ਦੀ ਮੰਗ ਪੂਰੀ ਹੋ ਗਈ ਹੈ। ਹਾਲਾਂਕਿ ਇਹ ਬ੍ਰਾਂਚ ਕਰੀਬ 10400 ਫੀਟ ’ਤੇ ਹੈ ਪਰ ਇਸ ਇਲਾਕੇ ’ਚ ਪਹੁੰਚਣ ਲਈ ਖਨਦੂਰ ਲਾ ਪਾਸ ਦੇ 18000 ਫੀਟ ਦੇ ਇਲਾਕੇ ਨੂੰ ਪਾਰ ਕਰ ਕੇ ਜਾਣਾ ਪੈਂਦਾ ਹੈ।
ਉਦਘਾਟਨ ਤੋਂ ਬਾਅਦ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਲੱਦਾਖ ਰੀਜਨ ’ਚ ਐਸ.ਬੀ.ਆਈ। ਦੀ ਇਹ 14ਵੀਂ ਸ਼ਾਖਾ ਹੈ। ਜਦਕਿ ਇਸ ਸ਼ਾਖਾ ਨੂੰ ਮਿਲਾ ਕੇ ਬੈਂਕ ਦੀ ਦੇਸ਼ ਭਰ ’ਚ 22024 ਸ਼ਾਖਾਵਾਂ ਹੋ ਗਈਆਂ ਹਨ। ਐਸ.ਬੀ.ਆਈ. ਦੀ ਜੰਮੂ ਕਸ਼ਮੀਰ ’ਚ ਕੁਲ 184 ਸ਼ਾਖਾਵਾਂ ਹਨ। ਜਿਨ੍ਹਾਂ ’ਚ 100 ਜੰਮੂ ’ਚ ਹਨ ਜਦਕਿ ਕਸ਼ਮੀਰ ’ਚ 70 ਤੇ ਲੱਦਾਖ ’ਚ 14 ਸ਼ਾਖਾਵਾਂ ਹਨ। ਉਨ੍ਹਾਂ ਕਿਹਾ ਕਿ ਡਿਸਕਿਟ ’ਚ ਇਹ ਬ੍ਰਾਂਚ ਖੁੱਲ੍ਹਣ ਦਾ ਫੌਜ ਦੇ ਸਾਬਕਾ ਜਵਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਇਥੋਂ ਸਬੰਧਿਤ ਫੌਜ ਦੇ ਸਾਬਕਾ ਜਵਾਨਾਂ ਨੂੰ ਪੈਂਸ਼ਨ ਲੈਣ ਲਈ 120 ਕਿਲੋਮੀਟਰ ਦੂਰ ਲੱਦਾਖ ਜਾਣਾ ਪੈਂਦਾ ਹੈ ਅਤੇ ਇਸ ਕੰਮ ’ਚ ਉਨ੍ਹਾਂ ਦੇ 3 ਦਿਨ ਖਰਾਬ ਹੁੰਦੇ ਹਨ।
ਯੂਰੋਪ ਇੰਡੀਆ ਆਫ ਕਾਮਰਸ ਨੇ EU ਕਮਿਸ਼ਨਰ ਨੂੰ ਪੱਤਰ ਲਿਖਿਆ, ਪਾਕਿ ਨੇ ਵਾਪਸ ਲਿਆ GPS ਦਾ ਦਰਜਾ
NEXT STORY