ਕਪੂਰਥਲਾ (ਮਹਾਜਨ) - ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਣ ਮਹਾਂ ਉਤਸਵ ਦੇ ਦੌਰਾਨ “ਵਪਾਰਕ ਮਹੱਹਤਾ ਵਾਲੇ ਚਿਕਿਸਤਕ ਅਤੇ ਖੁਸ਼ਬੂਦਾਰ ਪੌਦਿਆਂ ਤੱਕ ਪਹੁੰਚ ਅਤੇ ਸੰਭਾਵਨਾਵਾਂ” ਵਿਸ਼ੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੂਬੇ ਭਰ ਦੇ 80 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਦੱਸਿਆ ਕਿ ਜੰਗਲਾਂ ਪੱਖੋਂ ਭਾਰਤ ਦਾ ਨਾਮ ਦੁਨੀਆਂ ਦੇ 10 ਵਿਸ਼ਾਲ ਜੰਗਲੀ ਵਿਭਿਨੰਤਾ ਵਾਲੇ ਚੋਟੀ ਦੇ ਦੇਸ਼ਾਂ ਵਿਚ ਆਉਂਦਾ ਹੈ ਅਤੇ ਜੰਗਲਾਂ ਨੂੰ ਬਚਾਉਣ ਲਈ ਜੀਵਜੰਤੂਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾ ਦੱਸਿਆ ਵਣ ਮਹਾਂ ਉਤਸਵ ਮਨਾਉਣ ਦਾ ਮੁੱਢਲਾ ਮੰਤਵ ਆਲਮੀ ਤਪਸ਼ ਤੋਂ ਬਚਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣ ਵੱਲ ਪ੍ਰੇਰਿਤ ਕਰਨਾ ਹੈ ਅਤੇ ਸਾਇੰਸ ਸਿਟੀ ਇਸ ਪਾਸੇ ਵੱਲ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਇੱਥੇ ਜੈਵਿਕ ਵਿਭਿੰਨਤਾ ਨੂੰ ਦਰਸਾਉਂਦੇ ਹਰਬਲ ਅਤੇ ਦਵਾਈਆਂ ਜਡ਼੍ਹੀਆਂ ਬੂਟੀਆਂ ਦੇ ਗਾਰਡਨ ਬਣਾਏ ਗਏ ਹਨ। ਇਹਨਾਂ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਪੰਜਾਬ ਦੇ ਪੁਰਾਤਨ ਸੱਭਿਆਚਾਰਕ ਕਦਰਾਂਕੀਮਤਾਂ ਨੂੰ ਦਰਸਾਉਂਦੇ 5500 ਦੇ ਕਰੀਬ ਦਰੱਖਤ ਵੀ ਲਗਾਏ ਗਏ ਹਨ,ਜਿਹਡ਼ੇ ਆਲੇਦੁਆਲੇ ਵਾਤਾਵਰਣ ਪ੍ਰਦੂਸ਼ਣ ਮੁਕਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦਾ ਜੰਗਲਾਂ ਹੇਠ ਰਕਬਾ 6.12 ਫ਼ੀਸਦ ਵਧਾ ਕੇ 15 ਫ਼ੀਸਦ ਕੀਤਾ ਜਾ ਸਕੇ। ਇਸ ਦੇ ਨਾਲ ਹੀ ਕੁਦਰਤ ਦੀ ਸੰਭਾਲ ਦੇ ਨਾਲਨਾਲ ਜੈਵਿਕ ਵਿਭਿੰਨਤਾਂ ਦੇ ਸਰੋਤਾਂ ਦੀ ਵੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਕਿਉਂ ਇਹ ਸਰੋਤ ਭਵਿੱਖ ਦੀਆਂ ਬਹੁਤ ਸਾਰੀਆਂ ਦਵਾਈਆਂ ਦੇ ਸਰੋਤ ਹਨ। ਇਸ ਤੋਂ ਇਲਾਵਾ ਰਾਜ ਵਿਚ ਦੁਰਲੱਭ ਅਤੇ ਲੁਪਤ ਹੋ ਰਹੇ ਜੀਵ ਜੰਤੂਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਾਇੰਸ ਸਿਟੀ ਵਿਖੇ ਜੈਵਿਕ ਵਿਭਿੰਨਤਾ ਦੀ ਸਾਂਭਸੰਭਾਲ ਅਤੇ ਹਰੇਭਰੇ ਪੰਜਾਬ ਦੀ ਮਹੱਹਤਾ ਨੂੰ ਦਰਸਾਉਂਦੀ ਤੰਦਰੁਸਤ ਮਿਸ਼ਨ ਪੰਜਾਬ ਦੀ ਇਕ ਗੈਲਰੀ ਵੀ ਬਣਾਈ ਗਈ ਹੈ।
ਵੈਬਨਾਰ ਦੌਰਾਨ ਨੌਨੀ ਸੋਲਨ ਵਿਖੇ ਸਥਿਤ ਬਾਗਵਾਨੀ ਤੇ ਜੰਗਲਾਤ ਵਾਈ ਐਸ.ਪ੍ਰਮਾਰ ਯੂਨੀਵਰਸਿਟੀ ਦੇ ਜੰਗਲਾਤ ਕਾਲਜ ਦੀ ਮੁਖੀ ਪ੍ਰੋਫ਼ੈਸਰ ਮੀਨੂੰ ਸੂਦ ਮੁਖ ਬੁਲਾਰੇ ਵਜੋਂ ਹਾਜ਼ਰ ਹੋਈ। ਇਸ ਮੌਕੇ ਡਾ. ਸੂਦ ਨੇ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਚਿਕਿਸਤਕ ਜਡ਼੍ਹੀਆਂ ਬੂਟੀਆਂ ਅਤੇ ਖੁਸ਼ਬੂਦਾਰ ਪੌਦਿਆਂ ਦੀ ਮਹੱਹਤਾ *ਤੇ ਵਿਸ਼ੇਸ਼ ਜਾਣਕਾਰੀ ਦਿੱਤੀ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿਕਿਸਤਕ ਜਡ਼੍ਹੀਬੂਟੀਆਂ ਦੇ ਰਵਾਇਤੀ ਅਤੇ ਮਨੁੱਖੀ ਨਸਲਾਂ ਦੇ ਇਲਾਜ ਲਈ ਲੰਬੇ ਸਮੇਂ ਤੋਂ ਦਵਾਈਆਂ ਵਿਚ ਵਿਸ਼ਵ ਪੱਧਰ *ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੁਸ਼ਬੂਦਾਰ ਪੌਦੇ ਜਿੱਥੇ ਮਹਿਕ ਅਤੇ ਸੁਆਦ ਲਈ ਉਗਾਏ ਜਾਂਦੇ ਹਨ ਉੱਥੇ ਨਾਲ ਦੀ ਨਾਲ ਇਹਨਾਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਖੁਸ਼ਬੂਦਾਰ ਰਸਾਇਣ ਦਰਖੱਤਾਂ ਦੀਆਂ ਜਡ਼੍ਹਾਂ, ਲਕਡ਼, ਪੱਤੇ ਫ਼ਲ, ਫ਼ੁੱਲਾਂ ਬੀਜਾਂ ਅਤੇ ਹੋਰ ਹਿੱਸਿਆ ਵਿਚ ਮੌਜੂਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚਿਕਿਸਤਕ ਅਤੇ ਖੁਸ਼ਬੂਦਾਰ ਪੌਦਿਆਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਭਵਿੱਖ ਵਿਚ ਇਹ ਬਹੁਤ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਅੱਗੋਂ ਦੱਸਿਆ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਖੁਸ਼ਬੂਦਾਰ ਅਤੇ ਚਿਕਿਸਤਕ ਪੌਦੇ ਜਿਵੇਂ ਕਿ ਅਦਰਕ, ਪੁਦੀਨਾ,ਲਾਈਮ ਦੇ ਰੁੱਖ, ਹਰੀ ਚਾਹ ਅਤੇ ਉਡ਼ੀਹਿੰਦੀ ਆਦਿ ਦੇ ਸੇਵਨ ਵਿਚ 76 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ।
ਜੈਵਿਕ ਉਤਪਾਦਾਂ ਦੀ ਜਾਂਚ ਲਈ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾਣਗੀਆਂ, ਅਮੂਲ ਹੋਵੇਗੀ ਨੋਡਲ ਏਜੰਸੀ : ਸ਼ਾਹ
NEXT STORY