ਬਿਜ਼ਨੈੱਸ ਡੈਸਕ : ਭਾਰਤੀ ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਸ਼ੁੱਕਰਵਾਰ ਨੂੰ ਬੀਐਸਈ ਦੇ ਲਿਕੁਇਡ ਸਟਾਕ ਆਪਸ਼ਨ ਦੇ ਸੈਗਮੈਂਟ ਵਿੱਚ ਗੈਰ-ਪ੍ਰਮਾਣਿਕ ਟ੍ਰੇਡਿੰਗ(non-genuine trades) ਵਿੱਚ ਸ਼ਾਮਲ 10 ਇਕਾਈਆਂ 'ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਰੇਕ ਇਕਾਈਆਂ 'ਤੇ 5-5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਵਿਚ ਸਚਿਨ ਜੈਨ ਐਚਯੂਐਫ, ਮੋਤੀਲਾਲ ਬੈਦ, ਅਜੇ ਨੋਪਾਨੀ, ਦਿਵਾਕਰ ਝਾਅ, ਬਾਗਦੇਵੀ ਸਪਲਾਇਰਜ਼ ਪ੍ਰਾਈਵੇਟ ਲਿਮਟਿਡ, ਰੀਟਾ ਆਰ ਠੱਕਰ, ਕਾਲਾ ਸਪਲਾਇਰਜ਼ ਪ੍ਰਾਈਵੇਟ ਲਿਮਟਿਡ, ਮੇਘਾ ਨਿਭਵਾਨੀ, ਸੀਤਾਰਾਮ ਜੈਅੰਤੀ ਅਤੇ ਅਮਿਤ ਸ਼ਾਅ ਸ਼ਾਮਲ ਹਨ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ ! ਛੋਟੇ ਦੁਕਾਨਦਾਰਾਂ ਲਈ ਲਿਆਂਦੀ UPI ਪ੍ਰੋਤਸਾਹਨ ਯੋਜਨਾ, ਦੇਵੇਗੀ ਵਾਧੂ ਆਮਦਨ ਦਾ ਮੌਕਾ
ਸੇਬੀ ਦੀ ਜਾਂਚ ਅਤੇ ਫੈਸਲੇ
ਸੇਬੀ ਨੇ ਪਾਇਆ ਕਿ ਇਹਨਾਂ ਇਕਾਈਆਂ ਨੇ ਅਪ੍ਰੈਲ 2014 ਅਤੇ ਸਤੰਬਰ 2015 ਦੇ ਵਿਚਕਾਰ ਬੀਐਸਈ ਦੇ ਅਲਿਕੁਇਡ ਸਟਾਕ ਵਿਕਲਪਾਂ ਦੇ ਹਿੱਸੇ ਵਿੱਚ ਰਿਵਰਸਲ ਟਰੇਡਾਂ ਨੂੰ ਅੰਜਾਮ ਦਿੱਤਾ, ਜਿਸ ਨਾਲ ਨਕਲੀ ਵਾਲੀਅਮ ਬਣ ਗਿਆ। ਸੇਬੀ ਨੇ ਕਿਹਾ ਕਿ ਰਿਵਰਸਲ ਟਰੇਡਾਂ ਦਾ ਕੋਈ ਵਿੱਤੀ ਤਰਕ ਨਹੀਂ ਹੁੰਦਾ ਅਤੇ ਇਹ ਬਾਜ਼ਾਰ ਵਿੱਚ ਜਾਅਲੀ ਵੋਲਯੂਮ ਬਣਾ ਕੇ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਲਈ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਮੁਲਾਜ਼ਮਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇਗਾ 6800 ਰੁਪਏ ਦਾ ਬੋਨਸ, ਪੈਨਸ਼ਨਰਾਂ ਨੂੰ ਵੀ ਮਿਲੇਗਾ ਫਾਇਦਾ
ਵਪਾਰੀ ਬੈਂਕਰ ਦਾ ਲਾਇਸੰਸ ਰੱਦ ਕੀਤਾ ਗਿਆ
ਇਸ ਤੋਂ ਇਲਾਵਾ, ਸੇਬੀ ਨੇ ਕਾਰਪੋਰੇਟ ਸਟ੍ਰੈਟਜਿਕ ਅਲੀਅਨਜ਼ ਪ੍ਰਾਈਵੇਟ ਲਿਮਟਿਡ ਦਾ ਵਪਾਰੀ ਬੈਂਕਰ ਲਾਇਸੈਂਸ ਰੱਦ ਕਰ ਦਿੱਤਾ ਹੈ। ਅਪ੍ਰੈਲ 2022 ਤੋਂ ਸਤੰਬਰ 2023 ਤੱਕ ਚੱਲੀ ਸੇਬੀ ਦੀ ਜਾਂਚ ਨੇ ਨਿਯਮਾਂ ਦੀ ਉਲੰਘਣਾ ਦੀ ਪੁਸ਼ਟੀ ਕੀਤੀ ਹੈ। ਰੈਗੂਲੇਟਰ ਮੁਤਾਬਕ ਕੰਪਨੀ ਨੇ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਉਸ ਦੀ ਰਜਿਸਟ੍ਰੇਸ਼ਨ ਰੱਦ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : ਵਧਣ ਵਾਲੀ ਹੈ ਤੁਹਾਡੀ ਮਨਪਸੰਦ ਕਾਰ ਦੀ ਕੀਮਤ, ਕੰਪਨੀਆਂ ਨੇ ਕੀਤਾ ਕੀਮਤਾਂ ਵਧਾਉਣ ਦਾ ਐਲਾਨ
ਸਖ਼ਤ ਰੈਗੂਲੇਟਰੀ ਸਿਗਨਲ
ਇਨ੍ਹਾਂ ਕਾਰਵਾਈਆਂ ਤੋਂ ਸਪੱਸ਼ਟ ਹੈ ਕਿ ਸੇਬੀ ਬਾਜ਼ਾਰ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਸਖ਼ਤ ਰੁਖ਼ ਅਪਣਾ ਰਿਹਾ ਹੈ। ਰੈਗੂਲੇਟਰ ਨੇ ਪਹਿਲਾਂ ਗੈਰ-ਪ੍ਰਮਾਣਿਕ ਵਪਾਰ ਅਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ : ਇਹ ਹਨ ਦੁਨੀਆ ਦੀਆਂ 5 ਸਭ ਤੋਂ ਖੂਬਸੂਰਤ ਅਤੇ ਲਗਜ਼ਰੀ ਟ੍ਰੇਨਾਂ, ਬਦਲ ਦੇਣਗੀਆਂ ਸਫਰ ਦਾ ਅੰਦਾਜ਼!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਜੈਵਿਕ ਅਰਥਵਿਵਸਥਾ 10 ਸਾਲਾਂ 'ਚ 16 ਗੁਣਾ ਵਧੀ : ਜਤਿੰਦਰ ਸਿੰਘ
NEXT STORY