ਨਵੀਂ ਦਿੱਲੀ : ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਮੁਖੀ ਮਾਧਬੀ ਪੁਰੀ ਬੁਚ ਨੇ ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਬੁਚ ਨੇ ਵਰਲਡ ਇਨਵੈਸਟਰਸ ਵੀਕ (WIW) ਦੇ ਮੌਕੇ 'ਤੇ ਸੇਬੀ ਦੀ ਵੈੱਬਸਾਈਟ 'ਤੇ ਇਕ ਸੰਦੇਸ਼ 'ਚ ਕਿਹਾ ਬੱਚਤ ਅਤੇ ਵੱਖ-ਵੱਖ ਪੋਰਟਫੋਲੀਓ 'ਚ ਨਿਵੇਸ਼ ਵਰਗੀਆਂ ਕੁਝ ਬੁਨਿਆਦੀ ਗੱਲਾਂ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਚਾਹੀਦਾ ਹੈ।
ਉਨ੍ਹਾਂ ਨੇ ਨਿਵੇਸ਼ਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਬਾਜ਼ਾਰ ਦੀਆਂ ਮੁਸ਼ਕਲਾਂ ਦੇ ਆਧਾਰ 'ਤੇ ਨਿਵੇਸ਼ ਨਾ ਕਰਨ ਅਤੇ ਸੇਬੀ ਨਾਲ ਕਾਰੋਬਾਰ ਕਰਨ ਲਈ ਰਜਿਸਟਰਡ ਤਰੀਕੇ ਹੀ ਅਪਨਾਉਣ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਆਪਣੀ ਵਿੱਤੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਆਪਣੇ ਵਿੱਤੀ ਟੀਚਿਆਂ ਦੇ ਮੁਤਾਬਿਕ ਨਿਵੇਸ਼ ਲਈ ਵਿੱਤੀ ਉਤਪਾਦਾਂ ਦੀ ਚੋਣ ਕਰਨੀ ਚਾਹੀਦੀ ਹੈ।
WIW ਇੰਟਰਨੈਸ਼ਨਲ ਸਕਿਓਰਿਟੀਜ਼ ਕਮਿਸ਼ਨ ਆਰਗੇਨਾਈਜ਼ੇਸ਼ਨ (ਆਈ.ਓ.ਐਸ.ਸੀ.ਓ.) ਦੁਆਰਾ ਆਯੋਜਿਤ ਕੀਤਾ ਗਿਆ ਹੈ ਅਤੇ 10 ਤੋਂ 16 ਅਕਤੂਬਰ ਤੱਕ ਚੱਲੇਗਾ।
ਸੈਂਸੈਕਸ 150 ਅੰਕ ਡਿੱਗਿਆ, ਨਿਫਟੀ 17200 ਤੋਂ ਹੇਠਾਂ, ਗਿਰਾਵਟ ਦੇ ਨਾਲ ਕਾਰੋਬਾਰ ਦੀ ਸ਼ੁਰੂਆਤ
NEXT STORY