ਨਵੀਂ ਦਿੱਲੀ — ਬਾਜ਼ਾਰ ਰੈਗੁਲੇਟਰੀ ਸੇਬੀ ਨੇ ਸੋਮਵਾਰ ਨੂੰ ਦੋ ਕੰਪਨੀਆਂ 'ਤੇ ਬੀ.ਐਸ.ਸੀ. 'ਚ ਲਿਕੁਇਡ ਸਟਾਕ ਆਪਸ਼ਨ ਵਿਚ ਕਾਰੋਬਾਰ ਦੌਰਾਨ ਧੋਖਾਧੜੀ ਕਰਨ ਦੇ ਮਾਮਲੇ 'ਚ 1.55 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਲਿਕੁਇਡ ਸਟਾਕ ਆਪਸ਼ਨ ਵਿਚ ਆਮ ਤੌਰ 'ਤੇ ਬਹੁਤ ਘੱਟ ਕਾਰੋਬਾਰ ਹੁੰਦਾ ਹੈ ਅਤੇ ਖਰੀਦਦਾਰ ਨਾ ਹੋਣ ਕਾਰਨ ਇਨ੍ਹਾਂ ਨੂੰ ਕਢਵਾਉਣਾ ਆਸਾਨ ਨਹੀਂ ਹੁੰਦਾ। ਸੇਬੀ ਨੇ ਦੋ ਵੱਖ-ਵੱਖ ਆਦੇਸ਼ਾਂ ਵਿਚ ਏਸ਼ਲਰ ਕਮੋਡਿਟੀਜ਼ ਪ੍ਰਾਈਵੇਟ ਲਿਮਟਿਡ ਅਤੇ ਏਸ਼ਲਰ ਸਕਿਓਰਟੀਜ਼ ਪ੍ਰਾਈਵੇਟ ਲਿਮਟਿਡ ਨੂੰ ਕ੍ਰਮਵਾਰ: 84 ਲੱਖ ਰੁਪਏ ਅਤੇ 71 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਸਿਕਉਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਬੀ.ਐਸ.ਸੀ. ਦੇ ਲਿਕੁਇਡ ਸਟਾਕ ਆਪਸ਼ਨ ਹਿੱਸੇ ਵਿਚ ਵਿਆਪਕ ਸਟਾਕ ਧੋਖਾਧੜੀ ਦੀ ਪਛਾਣ ਕਰਨ 'ਤੇ ਅਪ੍ਰੈਲ 2014 ਤੋਂ ਸਤੰਬਰ 2015 ਦੇ ਵਿਚਕਾਰ ਜਾਂਚ ਕੀਤੀ। ਜਾਂਂਚ ਵਿਚ ਪਾਇਆ ਗਿਆ ਕਿ ਇਸ ਹਿੱਸੇ ਵਿਚ ਕੁੱਲ ਸੌਦੇ 'ਚ 81 ਪ੍ਰਤੀਸ਼ਤ ਖਰੀਦ-ਵਿਕਰੀ ਆਪਸ ਵਿਚ ਗਾਹਕਾਂ ਦੇ ਇਕ ਸਮੂਹ ਨੇ ਕੀਤੀ ਅਤੇ ਕਾਰੋਬਾਰ ਦੀ ਮਾਤਰਾ ਵਿਚ ਵਾਧਾ ਹੋਇਆ। ਸੇਬੀ ਨੇ ਕਿਹਾ ਕਿ ਦੋਵੇਂ ਕੰਪਨੀਆਂ ਕਥਿਤ ਤੌਰ 'ਤੇ ਗਲਤ ਢੰਗ ਦੇ ਕਾਰੋਬਾਰ ਵਿਚ ਸ਼ਾਮਲ ਸਨ ਅਤੇ ਇਸ ਨਾਲ ਲਿਕੁਇਡ ਸਟਾਕ ਆਪਸ਼ਨ ਵਿਚ ਵਪਾਰ ਦੀ ਉਲਝਣ ਪੈਦਾ ਹੋਈ।
ਰਿਲਾਇੰਸ ਇੰਡਸਟਰੀਜ਼ ਬਣੀ 150 ਅਰਬ ਡਾਲਰ ਦਾ ਮਾਰਕੀਟ ਪੂੰਜੀਕਰਣ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ
NEXT STORY