ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਲਿਮਟਿਡ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਣ 'ਤੇ 150 ਅਰਬ ਡਾਲਰ ਦਾ ਬਾਜ਼ਾਰ ਪੂੰਜੀਕਰਣ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ। ਬੰਬਈ ਸ਼ੇਅਰ ਬਾਜ਼ਾਰ 'ਚ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 28,248.97 ਕਰੋੜ ਰੁਪਏ ਵਧ ਕੇ 11,43,667 ਕਰੋੜ ਰੁਪਏ (150 ਅਰਬ ਡਾਲਰ) 'ਤੇ ਪਹੁੰਚ ਗਿਆ। ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ 'ਚ ਵੱਡਾ ਭਾਰ ਰੱਖਣ ਵਾਲੀ ਇਸ ਕੰਪਨੀ ਦਾ ਸ਼ੇਅਰ ਮੁੱਲ ਸ਼ੁਰੂਆਤੀ ਦੌਰ 'ਚ 2.53 ਫੀਸਦੀ ਵਧ ਕੇ 1,804.10 ਰੁਪਏ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ 'ਚ ਵੀ ਇਹ 2.54 ਫੀਸਦੀ ਦੇ ਵਾਧੇ ਨਾਲ 1,804.20 'ਤੇ ਹੁਣ ਤੱਕ ਦੇ ਸਰਬੋਤਮ ਉੱਚ ਪੱਧਰ 'ਤੇ ਪਹੁੰਚ ਗਈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 11 ਲੱਖ ਕਰੋੜ ਰੁਪਏ ਦਾ ਬਾਜ਼ਾਰ ਪੂੰਜੀਕਰਣ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਸੀ।
ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਤੇਲ ਤੋਂ ਲੈ ਕੇ ਦੂਰਸੰਚਾਰ ਖੇਤਰ ਵਿਚ ਕਾਰੋਬਾਰ ਕਰਨ ਵਾਲੀ ਕੰਪਨੀ ਦੇ ਪੂਰੀ ਤਰ੍ਹਾਂ ਕਰਜ਼ ਮੁਕਤ ਬਣ ਜਾਣ ਦੀ ਘੋਸ਼ਣਾ ਦੇ ਬਾਅਦ ਬਾਜ਼ਾਰ 'ਚ ਕੰਪਨੀ ਦਾ ਸ਼ੇਅਰ 6 ਫੀਸਦੀ ਤੋਂ ਜ਼ਿਆਦਾ ਵਧ ਗਿਆ ਅਤੇ ਉਸਦਾ ਬਾਜ਼ਾਰ ਪੂੰਜੀਕਰਣ 11 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਾਈਟ ਇਸ਼ੂ ਦੇ ਜ਼ਰੀਏ ਅਤੇ ਵੱਡੇ ਆਲਮੀ ਨਿਵੇਸ਼ਕਾਂ ਨੂੰ ਅੰਸ਼ਕ ਹਿੱਸੇਦਾਰੀ ਦੀ ਵਿਕਰੀ ਰਾਹੀਂ ਕੰਪਨੀ ਨੇ ਪਿਛਲੇ ਦੋ ਮਹੀਨਿਆਂ ਦੌਰਾਨ 1.69 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ, ਜਿਸ ਤੋਂ ਬਾਅਦ ਇਹ ਕੰਪਨੀ ਸ਼ੁੱਧ ਰੂਪ ਨਾਲ ਕਰਜ਼ਾ ਮੁਕਤ ਹੋ ਗਈ। ਕੰਪਨੀ ਇਕ ਚੌਥਾਈ ਤੋਂ ਵੀ ਘੱਟ ਹਿੱਸੇਦਾਰੀ ਵੱਖ-ਵੱਖ ਗਲੋਬਲ ਨਿਵੇਸ਼ਕਾਂ ਨੂੰ ਵੇਚ ਕੇ 1.15 ਲੱਖ ਕਰੋੜ ਰੁਪਏ ਅਤੇ ਰਾਈਟ ਇਸ਼ੂ ਦੇ ਜ਼ਰੀਏ 53,124.20 ਕਰੋੜ ਰੁਪਏ ਇਕੱਠੇ ਕਰਕੇ ਕੁੱਲ 1.69 ਲੱਖ ਕਰੋੜ ਰੁਪਏ ਦੀ ਪੂੰਜੀ ਇਕੱਠੀ ਕਰ ਲਈ ਹੈ। ਕੰਪਨੀ ਦਾ ਸ਼ੇਅਰ ਇਸ ਸਾਲ ਹੁਣ ਤੱਕ 19 ਪ੍ਰਤੀਸ਼ਤ ਤੋਂ ਵੱਧ ਚੜ੍ਹ ਚੁੱਕਾ ਹੈ।
ਤਾਲਾਬੰਦੀ ਦੌਰਾਨ ਵਧ ਰਹੇ ਧੋਖਾਧੜੀ ਦੇ ਮਾਮਲੇ, 'KYC' ਦੇ ਨਾਂ 'ਤੇ ਖਾਤੇ 'ਚੋਂ ਉੱਡੀ ਮੋਟੀ ਰਕਮ
NEXT STORY