ਨਵੀਂ ਦਿੱਲੀ—ਬਾਜ਼ਾਰ ਰੈਗੂਲੇਟਰੀ ਸੇਬੀ ਨੇ ਬਰੂਕਸ ਲੈਬੋਰੇਟਰੀਜ਼ ਲਿਮਟੇਡ (ਬੀ.ਐੱਲ.ਐੱਲ.) ਦੀ ਸ਼ੁਰੂਆਤੀ ਸ਼ੇਅਰ ਵਿਕਰੀ ਤੋਂ ਮਿਲੇ ਰਾਸ਼ੀ 'ਚ ਗੜਬੜੀ ਕਰਨ ਅਤੇ ਫਰਜੀ ਸੌਦਿਆਂ ਦੇ ਰਾਹੀ ਧਨ ਦੀ ਹੇਰਾਫੇਰੀ ਦੇ ਮਾਮਲੇ 'ਚ 22 ਇਕਾਈਆਂ 'ਤੇ ਕੁੱਲ 17.55 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੇਬੀ ਨੇ ਇਸ ਬਾਰੇ 'ਚ 38 ਪੇਜ਼ਾਂ ਦਾ ਆਰਡਰ 16 ਅਗਸਤ ਨੂੰ ਜਾਰੀ ਕੀਤਾ। ਇਸ 'ਚ ਸੇਬੀ ਨੇ ਕਿਹਾ ਕਿ ਉਕਤ ਇਕਾਈਆਂ ਨੇ ਜੋ ਵਿਵਹਾਰ ਕੀਤਾ ਉਹ ਗੰਈਰ ਰੁਝਾਨ ਦਾ ਸੀ ਜਿਸ ਦਾ ਨਿਵੇਸ਼ਕਾਂ-ਸ਼ੇਅਰਧਾਰਕਾਂ 'ਤੇ ਡੂੰਘਾ ਪ੍ਰਭਾਵ ਪਿਆ।
ਜ਼ਿਕਰਯੋਗ ਹੈ ਕਿ ਬੀ.ਐੱਲ.ਐੱਲ. ਅਤੇ ਆਈ.ਪੀ.ਓ. ਕੁਝ ਬੇਨਿਯਮੀਆਂ ਨੂੰ ਦੇਖਦੇ ਹੋਏ ਸੇਬੀ ਨੇ ਦਸੰਬਰ, 2011 'ਚ ਕੰਪਨੀ ਅਤੇ ਇਸ ਦੇ ਡਾਇਰੈਕਟਰਾਂ ਖਿਲਾਫ ਆਦੇਸ਼ ਜਾਰੀ ਕੀਤਾ ਸੀ। ਜਾਂਚ 'ਚ ਪਾਇਆ ਗਿਆ ਕਿ ਬੀ.ਐੱਲ.ਐੱਲ ਦੇ ਬੁਲਾਰਿਆਂ ਨੇ ਹੋਰ ਇਕਾਈਆਂ ਨਾਲ ਮਿਲ ਕੇ ਕੁਝ ਫਰਜੀ ਕੰਮ ਕੀਤੇ ਜਿਸ 'ਚ 8 ਕਰੋੜ ਰੁਪਏ ਦੀ ਹੇਰਾਫੇਰੀ ਹੋਈ।
ਦੂਰਸੰਚਾਰ ਸੈਕਟਰ 'ਚ 2018 ਤਕ 30 ਲੱਖ ਨੌਕਰੀਆਂ : ਸਟਡੀ
NEXT STORY