ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ 11 ਸਾਲਾਂ ਵਿਚ ਸਹਾਰਾ ਦੀਆਂ ਦੋ ਕੰਪਨੀਆਂ ਦੇ ਨਿਵੇਸ਼ਕਾਂ ਨੂੰ 138.07 ਕਰੋੜ ਰੁਪਏ ਵਾਪਸ ਕੀਤੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਤੌਰ ’ਤੇ ਖੋਲ੍ਹੇ ਗਏ ਬੈਂਕ ਖਾਤਿਆਂ ਵਿਚ ਜਮ੍ਹਾ ਕੀਤੀ ਗਈ ਰਕਮ ਵਧ ਕੇ 25,000 ਕਰੋੜ ਰੁਪਏ ਤੋਂ ਵੱਧ ਹੋ ਗਈ। ਸੇਬੀ ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਸਹਾਰਾ ਦੀਆਂ ਦੋ ਕੰਪਨੀਆਂ ਦੇ ਜ਼ਿਆਦਾਤਰ ਬਾਂਡਧਾਰਕਾਂ ਦੇ ਦਾਅਵਾ ਨਾ ਕਰਨ ਦੀ ਸਥਿਤੀ ਵਿਚ ਸੇਬੀ 2022-23 ਵਿਚ ਨਿਵੇਸ਼ਕਾਂ ਨੂੰ ਸਿਰਫ 7 ਲੱਖ ਰੁਪਏ ਹੀ ਵਾਪਸ ਕਰ ਸਕਿਆ।
ਇਹ ਖ਼ਬਰ ਵੀ ਪੜ੍ਹੋ : ਦੇਸ਼ ਅਜੇ ਵੀ ਆਪਣੇ ਗੁਆਂਢੀ ਮੁਲਕ 'ਤੇ ਨਿਰਭਰ , ਚੀਨ ਤੋਂ ਦਵਾਈਆਂ ਦਾ ਆਯਾਤ 75 ਫ਼ੀਸਦੀ ਵਧਿਆ
ਦੂਜੇ ਪਾਸੇ ਸੇਬੀ-ਸਹਾਰਾ ਰਿਫੰਡ ਖਾਤੇ ਦੀ ਬਾਕੀ ਧਨਰਾਸ਼ੀ 1,087 ਕਰੋੜ ਰੁਪਏ ਵਧ ਗਈ। ਸੁਪਰੀਮ ਕੋਰਟ ਨੇ ਅਗਸਤ 2012 ਵਿਚ ਲਗਭਗ 3 ਕਰੋੜ ਨਿਵੇਸ਼ਕਾਂ ਨੂੰ ਵਿਆਜ ਨਾਲ ਉਨ੍ਹਾਂ ਦਾ ਪੈਸਾ ਮੋੜਨ ਦਾ ਹੁਕਮ ਦਿੱਤਾ ਸੀ। ਸੇਬੀ ਨੇ ਆਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਉਸ ਨੂੰ 31 ਮਾਰਚ 2023 ਤੱਕ 53,687 ਖਾਤਿਆਂ ਨਾਲ ਜੁੜੀਆਂ 19,650 ਅਰਜ਼ੀਆਂ ਮਿਲੀਆਂ। ਇਸ ਵਿਚ 48,326 ਖਾਤਿਆਂ ਨਾਲ ਜੁੜੀਆਂ 17,526 ਅਰਜ਼ੀਆਂ ਦੇ ਸਬੰਧ ਵਿਚ ਵਿਆਜ ਸਮੇਤ 138.07 ਕਰੋੜ ਰੁਪਏ ਦੀ ਕੁੱਲ ਰਾਸ਼ੀ ਵਾਪਸ ਕੀਤੀ ਗਈ। ਬਾਕੀ ਅਰਜ਼ੀਆਂ ਸਹਾਰਾ ਸਮੂਹ ਦੀਆਂ ਦੋ ਫਰਮਾਂ-ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ ਲਿਮਟਿਡ (ਐੱਸ. ਆਈ. ਆਰ. ਈ. ਐੱਲ.) ਅਤੇ ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ ਲਿਮਟਿਡ (ਐੱਸ. ਐੱਚ. ਆਈ. ਸੀ. ਐੱਲ.) ਦੇ ਡਾਟਾ ਵਿਚ ਉਨ੍ਹਾਂ ਦੇ ਰਿਕਾਰਡ ਦਾ ਪਤਾ ਨਾ ਲਗਾਉਣ ਕਾਰਣ ਬੰਦ ਕਰ ਦਿੱਤੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ : Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ, ਜਾਣੋ ਕੰਪਨੀ ਹਰ ਆਰਡਰ 'ਤੇ ਕਿੰਨਾ ਵਸੂਲੇਗੀ ਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਲਨ ਮਸਕ ਬੋਲੇ-ਮਾਰਕ ਜ਼ੁਕਰਬਰਗ ਨਾਲ ‘ਅਖਾੜੇ’ ਵਿਚ ਉੱਤਰਨ ਤੋਂ ਪਹਿਲਾਂ ਹੋ ਸਕਦੀ ਹੈ ਮੇਰੀ ਸਰਜਰੀ
NEXT STORY